ਇਸਲਾਮਾਬਾਦ-ਅਫਗਾਨਿਸਤਾਨ ਦੇ ਪ੍ਰਮੁੱਖ ਨੇਤਾਵਾਂ ਅਤੇ ਅਧਿਕਾਰੀਆਂ ਦੇ ਇਕ ਵਫ਼ਦ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਤਾਲਿਬਾਨ ਸਰਕਾਰ ਪਿਛਲੀਆਂ ਗਲਤੀਆਂ ਨੂੰ ਦੁਹਰਾਉਂਦੀ ਹੈ ਤਾਂ ਉਹ ਲੰਬੇ ਸਮੇਂ ਤੱਕ ਨਹੀਂ ਚੱਲੇਗੀ। ਅਫਗਾਨ ਸੰਸਦ ਦੇ ਸਪੀਕਰ ਮੀਰ ਰਹਿਮਾਨ ਰਹਿਮਾਨੀ ਦੀ ਅਗਵਾਈ 'ਚ ਵਫ਼ਦ ਨੇ ਇਸ ਹਫਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਹੋਰ ਸਰਕਾਰੀ ਅਤੇ ਫੌਜੀ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਵੀਰਵਾਰ ਨੂੰ ਇਸਲਾਮਾਬਾਦ 'ਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ : ਕਾਬੁਲ ਤੋਂ 7000 ਨਾਗਰਿਕਾਂ ਨੂੰ ਕੱਢਿਆ ਗਿਆ : ਪੈਂਟਾਗਨ
ਤਾਲਿਬਾਨ ਦੇ ਕਾਬੁਲ 'ਚ ਦਾਖਲ ਹੋਣ ਅਤੇ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਦੇ ਇਕ ਦਿਨ ਬਾਅਦ ਸੋਮਵਾਰ ਨੂੰ ਅਫਗਾਨ ਦਾ ਵਫ਼ਦ ਪਾਕਿਸਤਾਨੀ ਰਾਜਧਾਨੀ ਪਹੁੰਚਿਆ ਸੀ। ਅਫਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਮੁਹੰਮਦ ਯੂਨਿਸ ਕਾਨੂੰਨੀ ਨੇ ਕਿਹਾ ਕਿ ਅਫਗਾਨਿਸਤਾਨ 'ਚ ਭਵਿੱਖ ਦੀ ਸਰਕਾਰ ਹਰੇਕ ਜਾਤੀ ਸਮੂਹਾਂ ਦੀ ਭਾਗੀਦਾਰੀ ਨਾਲ ਸ਼ਾਮਲ ਹੋਣਾ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਕ ਪਾਰਟੀ ਜਾਂ ਸਮੂਹ ਵੱਲੋਂ ਇਕ ਨਿਯਮ ਦਾ ਵਿਰੋਧ ਕਰਦੇ ਹਾਂ।
ਇਹ ਵੀ ਪੜ੍ਹੋ : 'ਕੋਰੋਨਾ ਦੇ ਡੈਲਟਾ ਵੇਰੀਐਂਟ ਵਿਰੁੱਧ ਘੱਟ ਅਸਰਦਾਰ ਦਿਖੀ ਵੈਕਸੀਨ, ਬੂਸਟਰ ਖੁਰਾਕ ਦੀ ਪਵੇਗੀ ਲੋੜ'
ਇਕ ਪ੍ਰਮੁੱਖ ਸਿਆਸਤਦਾਨ ਖਾਲਿਦ ਨੂਰ ਨੇ ਕਿਹਾ ਕਿ ਤਾਲਿਬਾਨ ਅਫਗਾਨਿਸਤਾਨ 'ਚ ਤਾਕਤ ਦੀ ਵਰਤੋਂ ਨਾਲ ਸ਼ਾਸਨ ਨਹੀਂ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਤਾਕਤ ਨਾਲ ਸੱਤਾ ਸੰਭਾਲੀ ਹੈ ਪਰ ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਲੋਕਾਂ ਦੇ ਅਧਿਕਾਰੀਆਂ ਦਾ ਸਨਮਾਨ ਨਹੀਂ ਕਰਦੇ ਹਨ ਤਾਂ ਉਨ੍ਹਾਂ ਦਾ ਸ਼ਾਸਨ ਘੱਟ ਸਮੇਂ ਲਈ ਹੋਵੇਗਾ। ਅਫਗਾਨ ਵਫ਼ਦ ਦੇ ਹੋਰ ਮੈਂਬਰਾਂ 'ਚ ਸਲਾਹੁਦੀਨ-ਰੱਬਾਨੀ, ਅਹਿਮਦ ਜ਼ਿਆ ਮਸੂਦ ਅਤੇ ਅਹਿਮਦ ਵਲੀ ਮਸੂਦ ਸ਼ਾਮਲ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕਾਬੁਲ ਤੋਂ 7000 ਨਾਗਰਿਕਾਂ ਨੂੰ ਕੱਢਿਆ ਗਿਆ : ਪੈਂਟਾਗਨ
NEXT STORY