ਕਾਬੁਲ - ਅਫਗਾਨਿਸਤਾਨ ਵਿੱਚ ਨਵੀਂ ਤਾਲਿਬਾਨ ਸਰਕਾਰ ਵਿੱਚ ਵਿਦੇਸ਼ ਮੰਤਰੀ ਅਮੀਰ ਖਾਨ ਮੁੱਤਕੀ ਨੇ ਕਿਹਾ ਹੈ ਕਿ ਸਰਕਾਰ ਅੱਤਵਾਦੀਆਂ ਨੂੰ ਹੋਰ ਦੇਸ਼ਾਂ 'ਤੇ ਹਮਲਾ ਕਰਨ ਲਈ ਉਸ ਦੇ ਖੇਤਰ ਦਾ ਇਸਤੇਮਾਲ ਕਰਨ ਤੋਂ ਰੋਕੇਗੀ। ਮੁੱਤਕੀ ਨੇ ਕਿਹਾ ਹੈ ਕਿ ਸਰਕਾਰ ਆਪਣੇ ਵਾਅਦਿਆਂ ਨੂੰ ਲੈ ਕੇ ਵਚਨਬੱਧ ਹੈ ਕਿ ਉਹ ਅੱਤਵਾਦੀਆਂ ਨੂੰ ਆਪਣੇ ਖੇਤਰ ਦਾ ਇਸਤੇਮਾਲ ਦੂਜਿਆਂ 'ਤੇ ਹਮਲਾ ਕਰਨ ਲਈ ਕਦੇ ਵੀ ਨਹੀ ਕਰਨ ਦੇਵੇਗੀ। ਤਾਲਿਬਾਨ ਦੁਆਰਾ ਇੱਕ ਹਫ਼ਤੇ ਪਹਿਲਾਂ ਅਫਗਾਨਿਸਤਾਨ ਵਿੱਚ ਅੰਤਰਿਮ ਸਰਕਾਰ ਦਾ ਗਠਨ ਕਰਨ ਤੋਂ ਬਾਅਦ ਆਪਣੇ ਪਹਿਲਾਂ ਪ੍ਰੈੱਸ ਕਾਨਫਰੰਸ ਵਿੱਚ ਮੁੱਤਕੀ ਨੇ ਇਹ ਸਮਾਂ ਸੀਮਾ ਨਹੀਂ ਦੱਸੀ ਕਿ ਸਰਕਾਰ ਕਿੰਨੇ ਸਮੇਂ ਤੱਕ ਰਹੇਗੀ ਜਾਂ ਸਰਕਾਰ ਵਿੱਚ ਹੋਰ ਗੁਟਾਂ, ਘੱਟ ਗਿਣਤੀਆਂ ਜਾਂ ਔਰਤਾਂ ਨੂੰ ਸ਼ਾਮਲ ਕੀਤਾ ਜਾਵੇਗਾ ਜਾਂ ਨਹੀਂ। ਚੋਣਾਂ ਦੀ ਸੰਭਾਵਨਾ ਬਾਰੇ ਪੁੱਛੇ ਜਾਣ 'ਤੇ, ਮੁੱਤਕੀ ਨੇ ਮੰਗ ਕੀਤੀ ਕਿ ਹੋਰ ਦੇਸ਼ ਅਫਗਾਨਿਸਤਾਨ ਦੇ ਅੰਦਰੂਨੀ ਮੁੱਦਿਆਂ ਵਿੱਚ ਦਖਲ ਨਹੀਂ ਕਰਨ।
ਇਹ ਵੀ ਪੜ੍ਹੋ - ਦਿੱਲੀ 'ਚ ਪਾਕਿਸਤਾਨ ਦੀ ਵੱਡੀ ਸਾਜ਼ਿਸ਼ ਦਾ ਖੁਲਾਸਾ, ਹਥਿਆਰਾਂ ਸਮੇਤ 6 ਅੱਤਵਾਦੀ ਗ੍ਰਿਫਤਾਰ
ਪਿਛਲੇ ਸਾਲ ਅਮਰੀਕਾ ਦੇ ਨਾਲ ਇੱਕ ਸਮਝੌਤੇ ਦੇ ਤਹਿਤ, ਤਾਲਿਬਾਨ ਨੇ ਅਲ-ਕਾਇਦਾ ਅਤੇ ਹੋਰ ਅੱਤਵਾਦੀ ਸਮੂਹਾਂ ਦੇ ਨਾਲ ਸੰਬੰਧ ਤੋੜਨ ਅਤੇ ਇਹ ਯਕੀਨੀ ਕਰਨ ਦਾ ਵਾਅਦਾ ਕੀਤਾ ਸੀ ਕਿ ਉਹ ਆਪਣੇ ਖੇਤਰ ਤੋਂ ਹੋਰ ਦੇਸ਼ਾਂ ਨੂੰ ਕੋਈ ਖ਼ਤਰਾ ਪੈਦਾ ਨਹੀਂ ਹੋਣ ਦੇਵੇਗਾ। ਸਮਝੌਤੇ ਬਾਰੇ ਪੁੱਛੇ ਜਾਣ 'ਤੇ ਮੁੱਤਕੀ ਨੇ ਕਿਹਾ, ‘‘ਅਸੀਂ ਕਿਸੇ ਵੀ ਵਿਅਕਤੀ ਜਾਂ ਕਿਸੇ ਵੀ ਸਮੂਹ ਨੂੰ ਕਿਸੇ ਹੋਰ ਦੇਸ਼ ਖ਼ਿਲਾਫ਼ ਆਪਣੀ ਭੂਮੀ ਦਾ ਇਸਤੇਮਾਲ ਕਰਨ ਦੀ ਮਨਜ਼ੂਰੀ ਨਹੀਂ ਦੇਆਂਗੇ।''
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਟੇਨ 'ਚ ਅਗਲੇ ਹਫ਼ਤੇ ਤੋਂ 50 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਦਿੱਤਾ ਜਾਵੇਗਾ ਕੋਰੋਨਾ ਬੂਸਟਰ ਟੀਕਾ
NEXT STORY