ਕਾਬੁਲ-ਤਾਲਿਬਾਨ ਬਲਾਂ ਨੇ ਸ਼ਨੀਵਾਰ ਨੂੰ ਕਾਬੁਲ ਦੇ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਹੈ। ਜ਼ਿਆਦਾਤਰ ਅਫਗਾਨ ਦੇਸ਼ ਬਾਹਰ ਨਿਕਲਣ ਦੀ ਉਮੀਦ ਲਾਏ ਹੋਏ ਹਨ ਅਤੇ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਜ਼ਿਆਦਾਤਰ ਦੇਸ਼ ਅਫਗਾਨਿਸਤਾਨ 'ਚ ਦੋ ਦਹਾਕਿਆਂ ਤੋਂ ਬਾਅਦ ਆਪਣੇ ਫੌਜੀਆਂ ਨੂੰ ਕੱਢ ਕੇ ਲੈ ਗਏ ਹਨ। ਅਮਰੀਕਾ ਨੇ 15 ਅਗਸਤ ਨੂੰ ਤਾਲਿਬਾਨ ਦੇ ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ ਤੋਂ 1,00,000 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਤੌਰ 'ਤੇ ਕੱਢਿਆ ਹੈ ਅਤੇ ਉਸ ਨੂੰ ਉਮੀਦ ਹੈ ਕਿ ਮੰਗਲਵਾਰ ਦੀ ਸਮੇਂ-ਸੀਮਾ ਤੱਕ ਉਹ ਆਪਣੇ ਸਾਰੇ ਲੋਕਾਂ ਨੂੰ ਉਥੋਂ ਕੱਢ ਲਵੇ।
ਇਹ ਵੀ ਪੜ੍ਹੋ : ਬਰਲਿਨ 'ਚ ਹਜ਼ਾਰਾਂ ਲੋਕਾਂ ਨੇ ਕੋਰੋਨਾ ਵਾਇਰਸ ਸੰਬੰਧੀ ਉਪਾਵਾਂ ਦਾ ਕੀਤਾ ਵਿਰੋਧ
ਬ੍ਰਿਟੇਨ ਵੀ ਸ਼ਨੀਵਾਰ ਨੂੰ ਲੋਕਾਂ ਨੂੰ ਕੱਢਣ ਲਈ ਆਪਣੇ ਆਖਰੀ ਉਡਾਣਾਂ ਦਾ ਸੰਚਾਲਨ ਕਰ ਰਿਹਾ ਹੈ। ਅਫਗਾਨਿਸਤਾਨ 'ਚ ਬ੍ਰਿਟੇਨ ਦੇ ਰਾਜਦੂਤ ਲਾਰੀ ਬ੍ਰਿਸਟੋ ਨੇ ਕਾਬੁਲ ਹਵਾਈ ਅੱਡੇ ਤੋਂ ਇਕ ਵੀਡੀਓ 'ਚ ਕਿਹਾ ਕਿ ਹੁਣ ਮੁਹਿੰਮ ਦੇ ਇਸ ਪੜਾਅ ਨੂੰ ਬੰਦ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਭੁੱਲੇ ਹਾਂ ਜੋ ਅਜੇ ਵੀ ਦੇਸ਼ ਛੱਡਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਦੀ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਾ ਜਾਰੀ ਰੱਖਾਂਗੇ।
ਇਹ ਵੀ ਪੜ੍ਹੋ : ਬ੍ਰਿਟੇਨ 'ਚ 12 ਤੋਂ 15 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਦੀ ਤਿਆਰੀ
ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਤਾਲਿਬਾਨ ਬਲਾਂ ਨੇ ਹਵਾਈ ਅੱਡੇ ਦੇ ਅੰਦਰ ਕੁਝ ਹਿੱਸਿਆਂ 'ਤੇ ਕਬਜ਼ਾ ਕਰ ਲਿਆ ਹੈ ਅਤੇ ਉਹ ਸ਼ਾਂਤੀਪੂਰਨ ਕੰਟਰੋਲ ਕਰਨ ਲਈ ਤਿਆਰ ਹੈ ਕਿਉਂਕਿ ਅਮਰੀਕੀ ਫੌਜ ਬਾਹਰ ਨਿਕਲ ਰਹੀ ਹੈ। ਤਾਲਿਬਾਨ ਨੇ ਦੋ ਦਿਨ ਪਹਿਲਾਂ ਇਕ ਆਤਮਘਾਤੀ ਹਮਲੇ ਤੋਂ ਬਾਅਦ ਵੱਡੀ ਗਿਣਤੀ 'ਚ ਲੋਕਾਂ ਨੂੰ ਇਕੱਠਾ ਹੋਣ ਤੋਂ ਰੋਕਣ ਲਈ ਸ਼ਨੀਵਾਰ ਨੂੰ ਕਾਬੁਲ ਹਵਾਈ ਅੱਡੇ ਨੇੜੇ ਵਾਧੂ ਬਲਾਂ ਨੂੰ ਤਾਇਨਾਤ ਕੀਤਾ। ਅਮਰੀਕਾ ਨੂੰ 31 ਅਗਸਤ ਤੱਕ ਆਪਣੇ ਸਾਰੇ ਫੌਜੀਆਂ ਦੀ ਵਾਪਸੀ ਦੇ ਕੰਮ ਨੂੰ ਪੂਰਾ ਕਰਨਾ ਹੈ ਅਤੇ ਇਸ ਤੋਂ ਪਹਿਲਾਂ ਇਹ ਹਮਲਾ ਹੋਇਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ਨੇ ਕਾਬੁਲ ਬੰਬ ਧਮਾਕਿਆਂ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਝੁਕਾਏ ਝੰਡੇ
NEXT STORY