ਬੀਜਿੰਗ-ਚੀਨ ਨੇ ਅਫਗਾਨਿਸਤਾਨ 'ਚ ਤਾਲਿਬਾਨ ਦੇ ਅੰਤਰਿਮ ਸ਼ਾਸਨ ਨੂੰ ਕਿਹਾ ਕਿ ਉਸ ਨੂੰ ਗਲੋਬਲ ਮਾਨਤਾ ਲਈ ਅੰਤਰਰਾਸ਼ਟਰੀ ਸਮੂਹ ਦੀਆਂ ਉਮੀਦਾਂ 'ਤੇ ਖਰਾ ਉਤਰਨਾ ਹੋਵੇਗਾ। ਤਾਲਿਬਾਨ ਨੇ ਗਲੋਬਲ ਸਮੂਹ ਦੀ ਮਾਨਤਾ ਹਾਸਲ ਕਰਨ ਲਈ ਚੀਨ ਨੂੰ ਸਹਾਇਤਾ ਕਰਨ ਦੀ ਅਪੀਲ ਕੀਤੀ ਸੀ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜੀਆਨ ਨੇ ਮੰਗਲਵਾਰ ਨੂੰ ਮੀਡੀਆ ਨੂੰ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਫਗਾਨਿਸਤਾਨ ਅੰਤਰਰਾਸ਼ਟਰੀ ਸਮੂਹ ਦੀਆਂ ਉਮੀਦਾਂ 'ਤੇ ਖਰਾ ਉਤਰਨ, ਮੁਕਤ ਅਤੇ ਸਮਾਵੇਸ਼ੀ ਰਾਜਨੀਤੀ ਮਾਹੌਲ ਬਣਾਉਣ, ਨਰਮ ਅਤੇ ਵਿਦੇਸ਼ ਨੀਤੀ ਅਪਣਾਉਣ ਅਤੇ ਹਰੇਕ ਤਰ੍ਹਾਂ ਦੀਆਂ ਅੱਤਵਾਦੀ ਤਾਕਤਾਂ ਨਾਲ ਨਜਿੱਠਣ ਦੀ ਦਿਸ਼ਾ 'ਚ ਕਦਮ ਵਧਾਏਗਾ।
ਇਹ ਵੀ ਪੜ੍ਹੋ : ਇਰਾਕ-ਤੁਰਕੀ ਪਾਈਪਲਾਈਨ 'ਚ ਤੇਲ ਦਾ ਪ੍ਰਵਾਹ ਮੁੜ ਹੋਇਆ ਸ਼ੁਰੂ
ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੀ ਨਵੀਂ ਸਰਕਾਰ ਨੂੰ ਹੋਰ ਦੇਸ਼ਾਂ, ਵਿਸ਼ੇਸ਼ ਰੂਪ ਨਾਲ ਗੁਆਂਢੀ ਦੇਸ਼ਾਂ ਨਾਲ ਦੋਸਤਾਨਾ ਰਵੱਈਆ ਅਪਣਾਉਣਾ ਚਾਹੀਦਾ ਅਤੇ ਜਲਦ ਤੋਂ ਜਲਦ ਅੰਤਰਰਾਸ਼ਟਰੀ ਸਮੂਹ ਨਾਲ ਇਕਜੁਟ ਹੋਣਾ ਚਾਹੀਦਾ। ਗਲੋਬਲ ਮਾਨਤਾ ਲਈ ਤਾਲਿਬਾਨ ਵੱਲੋਂ ਚੀਨ ਤੋਂ ਮਦਦ ਦੀ ਅਪੀਲ ਕਰਨ ਦੇ ਸਵਾਲ 'ਤੇ ਝਾਓ ਨੇ ਇਹ ਕਿਹਾ। ਚੀਨ, ਤਾਲਿਬਾਨ ਤੋਂ ਈਸਟ ਤੁਰਕੀਸਤਾਨ ਇਸਲਾਮੀ ਅੰਦੋਲਨ (ਈ.ਟੀ.ਆਈ.ਐੱਮ.) 'ਤੇ ਨਕੇਲ ਕੱਸਣ ਨੂੰ ਕਹਿੰਦਾ ਰਿਹਾ ਹੈ ਜੋ ਮੁਸਲਿਮ ਇਲਾਕੇ ਸ਼ਿਨਜਿਆਂਗ ਸੂਬੇ 'ਚ ਸਰਗਰਮ ਹਨ। ਇਸ ਸੂਬੇ ਦੀ ਸਰਹੱਦ ਅਫਗਾਨਿਸਤਾਨ ਨਾਲ ਲੱਗੀ ਹੋਈ ਹੈ। ਅਜੇ ਤੱਕ ਕਿਸੇ ਵੀ ਦੇਸ਼ ਨੇ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ : ਰੂਸ ਨਾਲ ਵਧਦੇ ਤਣਾਅ ਦਰਮਿਆਨ ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਸਹਾਇਤਾ ਪ੍ਰਦਾਨ ਕਰੇਗਾ ਅਮਰੀਕਾ
ਅਫਗਾਨਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਮੁੱਲਾ ਹਸਨ ਅਖੁੰਦ ਨੇ ਬੁੱਧਵਾਰ ਨੂੰ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਮੈਂ ਸਾਰੀਆਂ ਸਰਕਾਰਾਂ, ਵਿਸ਼ੇਸ਼ ਤੌਰ 'ਤੇ ਇਸਲਾਮੀ ਮੁਲਕਾਂ, ਨੂੰ ਅਪੀਲ ਕਰਦਾ ਹਾਂ ਕਿ ਉਹ ਸਾਨੂੰ ਮਾਨਤਾ ਦੇਣਾ ਸ਼ੁਰੂ ਕਰਨ। ਚੀਨ ਦੀ ਸਰਕਾਰ ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ, ਅਖੁੰਦ ਨੇ ਕਾਬੁਲ 'ਚ ਇਕ ਆਰਥਿਕ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਮਾਨਤਾ ਦੇਣ ਲਈ ਅਫਗਾਨਿਸਤਾਨ ਸਾਰੀਆਂ ਯੋਗਤਾਵਾਂ ਅਤੇ ਸ਼ਰਤਾਂ ਨੂੰ ਪੂਰਾ ਕਰਦਾ ਹੈ ਇਸ ਲਈ ਮੈਂ ਦੁਨੀਆ ਦੇ ਦੇਸ਼ਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸਲਾਮੀ ਅਮੀਰਾਤ ਦੀ ਸਰਕਾਰ ਨੂੰ ਮਾਨਤਾ ਪ੍ਰਦਾਨ ਕਰਨ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਝਗੜਾ, ਚੱਲੀ ਗੋਲੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਇਰਾਕ-ਤੁਰਕੀ ਪਾਈਪਲਾਈਨ 'ਚ ਤੇਲ ਦਾ ਪ੍ਰਵਾਹ ਮੁੜ ਹੋਇਆ ਸ਼ੁਰੂ
NEXT STORY