ਮਿਲਾਨ/ਇਟਲੀ (ਬਿਊਰੋ): ਸਭਿਆਚਾਰ ਦੇ ਸਰਵਣ ਪੁੱਤ ਬਣੇ ਬੈਠੇ ਪੰਜਾਬੀ ਜ਼ੁਬਾਨ ਨੂੰ ਗਾੳਣ ਵਾਲੇ ਬਹੁਤੇ ਗਾਇਕ ਹੀ ਪੰਜਾਬੀ ਬੋਲੀ ਦੀ ਪੱਤ ਰੌਲਣ 'ਤੇ ਤੁਲੇ ਹੋਏ ਹਨ। ਨਵੇਂ ਆ ਰਹੇ ਗੀਤਾਂ ਵਿਚ ਅੱਧੇ ਤੋ ਜਿਆਦਾ ਲਫਜ਼ ਅੰਗਰੇਜ਼ੀ ਦੇ ਵਰਤੇ ਜਾਂਦੇ ਹਨ ਜੋ ਆਉਣ ਵਾਲੇ ਕੁਝ ਕੋ ਸਾਲਾਂ ਵਿਚ ਸਾਡੀ ਪੰਜਾਬੀ ਬੋਲੀ ਨੂੰ ਹਮੇਸ਼ਾ ਲਈ ਪੂੰਜਕੇ ਰੱਖ ਦੇਣਗੇ। ਥੋੜ੍ਹੀ ਜਿਹੀ ਮਸ਼ਹੂਰੀ ਖਾਤਿਰ ਜਵਾਨੀ ਦੀਆਂ ਜੜ੍ਹਾਂ ਵਿਚ ਜਿਹੜਾ ਤੇਲ ਗਾਉਣ ਵਾਲੇ ਪਾ ਰਹੇ ਹਨ ਸ਼ਇਦ ਇਸ ਬਾਰੇ ਉਨਾਂਨੂੰ ਕੋਈ ਅੰਦਾਜ਼ਾ ਹੀ ਨਹੀ ਹੈ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾਂ ਪ੍ਰਵਾਸੀ ਪੰਜਾਬੀ ਗਾਇਕ ਤਰਸੇਮ ਮੱਲ੍ਹਾਂ ਨੇ ਆਪਣੇ ਨਵੇਂ ਆ ਰਹੇ ਗੀਤ "ਚੰਨ ਤੇ ਚੁਬਾਰਾ, ਦੀ ਪ੍ਰਮੋਸ਼ਨ ਦੌਰਾਨ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ।
"ਜੀ ਮਿਊਜਿਕ ਪ੍ਰੋਡਕਸ਼ਨ, ਦੇ ਬੈਨਰ ਹੇਠ ਆ ਰਹੇ ਸਭਿਆਚਾਰਕ ਗੀਤ ਨੂੰ ਗਾਇਕ ਤਰਸੇਮ ਮੱਲ੍ਹਾਂ ਨੇ ਬਾਖੁਬੀ ਨਿਭਾਇਆ ਹੈ ਦੀਪ ਕਲੇਰ ਦੇ ਲਿਖੇ ਬੋਲਾਂ ਨੂੰ ਰਮੇਸ਼ ਟਿੰਕੂ ਨੇ ਸੰਗਤੀਕ ਧੁੰਨਾਂ ਵਿਚ ਪਰੋਇਆ ਹੈ। ਸਾਬੀ ਚੀਨੀਆ ਦੀ ਪੇਸ਼ਕਾਰੀ ਹੇਠ ਤਿਆਰ ਹੋਏ ਗੀਤ ਨੂੰ ਸੱਭਿਆਚਾਰਕ ਹਲਕਿਆਂ ਵਿਚ ਆਉਂਦੇ ਕਈ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ। ਗੀਤ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਗਾਇਕ ਤਰਸੇਮ ਮੱਲ੍ਹਾਂ ਨੇ ਦੱਸਿਆ ਕਿ "ਚੰਨ ਤੇ ਚੁਬਾਰਾ, ਗੀਤ ਇਕ ਪੇਂਡੂ ਨੌਜਵਾਨ ਦੀ ਪੱਛਮੀ ਸਭਿਆਚਾਰ ਤੋਂ ਪ੍ਰਭਾਵਿਤ ਪਤਨੀ ਦੀ ਪਰਿਵਾਰਿਕ ਨੋਕ ਝੋਕ ਨੂੰ ਬਿਆਨ ਕਰਦਾ ਕੌੜਾ ਸੱਚ ਹੈ ਜਿਸ ਨੂੰ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਰੋਤੇ ਜ਼ਰੂਰ ਸਲ੍ਹਾਉਣਗੇ।
ਖ਼ਤਰੇ ਦੀ ਘੰਟੀ! ਅੰਟਾਰਟਿਕਾ 'ਚ ਟੁੱਟਿਆ ਦੁਨੀਆ ਦਾ ਸਭ ਤੋਂ ਵੱਡਾ 'ਆਈਸਬਰਗ', ਵਿਗਿਆਨੀ ਪਰੇਸ਼ਾਨ
NEXT STORY