ਕਰਾਚੀ (ਪੀ.ਟੀ.ਆਈ.)- ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਵੱਲੋਂ ਇੱਕ ਚੈਕ ਪੋਸਟ 'ਤੇ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਦੋ ਪਾਕਿਸਤਾਨੀ ਸੈਨਿਕ ਮਾਰੇ ਗਏ।ਫ਼ੌਜ ਦੇ ਮੀਡੀਆ ਮਾਮਲਿਆਂ ਦੇ ਵਿੰਗ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨ ਨੇ ਦੱਸਿਆ ਕਿ ਇਹ ਘਟਨਾ ਸੂਬੇ ਦੇ ਕੇਚ ਜ਼ਿਲੇ 'ਚ ਵਾਪਰੀ, ਜਦੋਂ ਅੱਤਵਾਦੀਆਂ ਨੇ ਚੌਕੀ 'ਤੇ ਹਮਲਾ ਕੀਤਾ ਅਤੇ ਦੋ ਸੈਨਿਕਾਂ ਨੂੰ ਮਾਰ ਦਿੱਤਾ।ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਭਾਲ ਲਈ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਪੁਲਸ ਦੀ ਗੋਲੀ ਲੱਗਣ ਨਾਲ 14 ਸਾਲਾ ਕੁੜੀ ਦੀ ਮੌਤ
ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਬਲ ਬਲੋਚਿਸਤਾਨ ਦੀ ਸ਼ਾਂਤੀ, ਸਥਿਰਤਾ ਅਤੇ ਤਰੱਕੀ ਵਿੱਚ ਵਿਘਨ ਪਾਉਣ ਵਾਲੇ ਦੁਸ਼ਮਣ ਤੱਤਾਂ ਦੀਆਂ ਅਜਿਹੀਆਂ ਕਾਰਵਾਈਆਂ ਨੂੰ ਹਰਾਉਣ ਲਈ ਵਚਨਬੱਧ ਹਨ। ਜ਼ਿਕਰਯੋਗ ਹੈ ਕਿ ਬਲੋਚਿਸਤਾਨ ਸੂਬੇ ਵਿਚ ਇਕ ਮਹੀਨੇ ਵਿਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ।ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਸੈਨਿਕ ਦੀ ਮੌਤ ਹੋ ਗਈ ਸੀ ਜਦੋਂ ਅੱਤਵਾਦੀਆਂ ਨੇ ਸੂਬੇ ਵਿੱਚ ਈਰਾਨ ਨਾਲ ਲੱਗਦੇ ਇੱਕ ਸਰਹੱਦੀ ਖੇਤਰ ਦੇ ਨੇੜੇ ਇੱਕ ਚੈਕ ਪੋਸਟ 'ਤੇ ਹਮਲਾ ਕੀਤਾ ਸੀ। ਨਵੰਬਰ ਵਿਚ ਬਲੋਚਿਸਤਾਨ ਦੇ ਹੋਸ਼ਾਬ ਇਲਾਕੇ ਵਿਚ ਇਕ ਆਪਰੇਸ਼ਨ ਦੌਰਾਨ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਦੋ ਸੈਨਿਕ ਸ਼ਹੀਦ ਹੋ ਗਏ ਸਨ।
ਵਿਸ਼ਵ ਵਿਰਾਸਤ ਸਥਲ 'ਤੇ ਸੂਰਜ ਦੀ ਪੂਜਾ ਲਈ ਪਹੁੰਚੇ ਬ੍ਰਿਟੇਨ ਦੇ ਸੈਂਕੜੇ ਲੋਕ
NEXT STORY