ਰਿਚਮੰਡ/ਟੈਕਸਾਸ (ਏਜੰਸੀ)- ਅਮਰੀਕਾ ਦੇ ਹਿਊਸਟਨ ਤੋਂ ਇਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੋਂ ਦੇ ਉਪਨਗਰੀ ਇਲਾਕੇ ਵਿੱਚ ਇੱਕ ਵਿਅਕਤੀ ਨੇ ਘਰ ਵਿੱਚ ਆਪਣੀ ਵੱਖ ਰਹਿ ਰਹੀ ਪਤਨੀ ਅਤੇ 8 ਸਾਲਾ ਭਤੀਜੀ ਸਮੇਤ 3 ਹੋਰ ਰਿਸ਼ਤੇਦਾਰਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫਿਰ ਖ਼ੁਦ ਵੀ ਖ਼ੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਕਤਲ ਦੇ ਖ਼ਤਰੇ ਦੀ ਚਿਤਾਵਨੀ ਤੋਂ ਬਾਅਦ ਬ੍ਰਿਟੇਨ ’ਚ ਘਬਰਾਏ ਖਾਲਿਸਤਾਨੀ ਸਮਰਥਕ
ਫੋਰਟ ਬੇਂਡ ਕਾਉਂਟੀ ਦੇ ਸ਼ੈਰਿਫ ਐਰਿਕ ਫੈਗਨ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ 46 ਸਾਲਾ ਐਲਰਿਕ “ਸ਼ੌਨ” ਬੈਰੇਟ ਨੇ ਸ਼ਨੀਵਾਰ ਸਵੇਰੇ 7 ਵਜੇ ਤੋਂ ਪਹਿਲਾਂ ਘਰ ਵਿੱਚ ਗੋਲੀਬਾਰੀ ਕੀਤੀ। ਫੈਗਨ ਨੇ ਕਿਹਾ ਕਿ ਘਰ ਪਹੁੰਚਣ ਤੋਂ ਬਾਅਦ, ਬੈਰੇਟ ਨੇ ਆਪਣੀ ਵੱਖ ਹੋ ਚੁੱਕੀ ਪਤਨੀ ਨੂੰ ਕਿਹਾ ਕਿ ਉਹ ਦੁਬਾਰਾ ਮਿਲਣਾ ਚਾਹੁੰਦਾ ਹੈ, ਪਰ ਉਸਨੇ ਇਨਕਾਰ ਕਰ ਦਿੱਤਾ। ਫੈਗਨ ਨੇ ਕਿਹਾ ਕਿ ਘਰ ਵਿੱਚੋਂ ਇੱਕ 13 ਸਾਲ ਦੇ ਮੁੰਡੇ ਦਾ ਫੋਨ ਆਉਣ ਤੋਂ ਬਾਅਦ ਅਧਿਕਾਰੀ ਮੌਕੇ 'ਤੇ ਪੁੱਜੇ। ਮੁੰਡਾ ਬੈਰੇਟ ਦਾ ਭਤੀਜਾ ਹੈ।
ਇਹ ਵੀ ਪੜ੍ਹੋ: ਆਪਣੇ ਹੀ ਦੇਸ਼ ਦੀ ਸੰਸਦ 'ਚ ਘਿਰੇ ਬ੍ਰਿਟਿਸ਼ PM ਸੁਨਕ, ਕਰਨਾ ਪਿਆ ਬਗਾਵਤ ਦਾ ਸਾਹਮਣਾ
13 ਸਾਲਾ ਮੁੰਡਾ ਅਤੇ ਬੈਰੇਟ ਦਾ 7 ਸਾਲ ਦਾ ਬੱਚਾ ਗੋਲੀਬਾਰੀ ਦੌਰਾਨ ਲੁਕ ਗਏ ਸਨ ਅਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਬੈਰੇਟ ਦੀ ਵੱਖ ਹੋਈ ਪਤਨੀ ਦੀ ਮਾਂ ਵੀ ਘਰ ਵਿੱਚ ਸੀ ਅਤੇ ਉਸ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ। ਸ਼ੈਰਿਫ ਦੇ ਦਫ਼ਤਰ ਅਨੁਸਾਰ, ਆਪਣੀ ਭਤੀਜੀ ਅਤੇ 44 ਸਾਲਾ ਪਤਨੀ ਨੂੰ ਮਾਰਨ ਤੋਂ ਇਲਾਵਾ, ਬੈਰੇਟ ਨੇ ਆਪਣੇ 43 ਸਾਲਾ ਭਰਾ ਅਤੇ 46 ਸਾਲਾ ਭੈਣ ਨੂੰ ਵੀ ਮਾਰ ਦਿੱਤਾ। ਫੈਗਨ ਨੇ ਕਿਹਾ ਕਿ ਉਹ ਮਾਰੇ ਗਏ ਲੋਕਾਂ ਦੇ ਨਾਂ ਤੁਰੰਤ ਜਾਰੀ ਨਹੀਂ ਕਰ ਰਹੇ ਹਨ। ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਕਿਉਂਕਿ ਇਹ ਜਾਂਚ ਚੱਲ ਰਹੀ ਹੈ, ਇਸ ਲਈ ਬੈਰੇਟ ਵੱਲੋਂ ਵਰਤੇ ਗਏ ਹਥਿਆਰ ਬਾਰੇ ਵੇਰਵੇ ਇਸ ਸਮੇਂ ਉਪਲਬਧ ਨਹੀਂ ਹਨ।
ਇਹ ਵੀ ਪੜ੍ਹੋ: CM ਮਾਨ ਤੇ DGP ਨੂੰ ਧਮਕੀ ਮਿਲਣ ਦਾ ਮਾਮਲਾ, ਜਾਖੜ ਨੇ US ਤੋਂ ਪੰਨੂ ਖ਼ਿਲਾਫ਼ ਸਖ਼ਤ ਐਕਸ਼ਨ ਦੀ ਕੀਤੀ ਅਪੀਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ- ਭਾਰਤ ਸਫ਼ਲਤਾ ਦੀ ਅਸਾਧਾਰਨ ਕਹਾਣੀ
NEXT STORY