ਬੈਂਕਾਕ (ਬਿਊਰੋ)— ਥਾਈਲੈਂਡ ਦੇ ਸੰਖਾਲਬੁਰੀ ਵਿਚ ਡੈਮ ਦੇ ਰਿਜ਼ਵਾਇਰ 'ਤੇ ਬਣਿਆ 850 ਮੀਟਰ ਲੰਬਾ ਪੁਲ ਦੁਨੀਆ ਵਿਚ ਲੱਕੜ ਦਾ ਦੂਜਾ ਸਭ ਤੋਂ ਲੰਬਾ ਪੁਲ ਹੈ। ਖਾਸ ਗੱਲ ਇਹ ਹੈ ਕਿ ਪੁਲ ਜਿਹੜੇ ਇਲਾਕੇ ਵਿਚ ਬਣਿਆ ਹੈ ਉੱਥੇ ਸਾਲ ਵਿਚ 300 ਦਿਨ ਮੀਂਹ ਪੈਂਦਾ ਹੈ। ਇਹ ਪੁਲ ਦੋ ਭਾਈਚਾਰਿਆਂ ਥਾਈ ਅਤੇ ਮਿਆਂਮਾਰ ਤੋਂ ਆਏ ਮੋਨ ਪ੍ਰਜਾਤੀ ਦੇ ਲੋਕਾਂ ਨੂੰ ਜੋੜਦਾ ਹੈ। ਮੋਨ ਪ੍ਰਜਾਤੀ ਨਾਲ ਸਬੰਧਤ ਲੁਕ ਵਾਹ ਕਹਿੰਦੀ ਹੈ,''ਮੈਂ ਮੋਨ ਵੀ ਹਾਂ ਅਤੇ ਥਾਈ ਵੀ।'' ਲੁਕ ਦੀ ਮਾਂ ਪਿੰਡ ਦੇ ਡੂਬ ਖੇਤਰ ਵਿਚ ਆਉਣ ਮਗਰੋਂ ਇੱਥੇ ਆ ਗਈ ਸੀ। ਲੁਕ ਥਾਈ ਨਾਗਰਿਕਤਾ ਹਾਸਲ ਕਰਨ ਵਿਚ ਸਫਲ ਰਹੀ ਜਦਕਿ ਉਸ ਦਾ ਪਤੀ ਤੋਂਗ ਬੈਂਕਾਕ ਤੋਂ ਇੱਥੇ ਆ ਕੇ ਵੱਸ ਗਿਆ।

ਥਾਈਲੈਂਡ ਦਾ ਪਹਿਲਾ ਹਾਈਡ੍ਰੋਇਲੈਕਟ੍ਰਿਕ ਡੈਮ 1982 ਵਿਚ ਬਣਿਆ ਸੀ। ਕੰਚਨਾਬੁਰੀ ਸੂਬੇ ਵਿਚ ਬਿਜਲੀ ਅਤੇ ਸਿੰਚਾਈ ਲਈ ਇਹ ਜ਼ਰੂਰੀ ਕਦਮ ਸੀ। ਡੈਮ ਕਾਰਨ ਇਕ ਲੱਖ 20 ਹਜ਼ਾਰ ਵਰਗ ਕਿਲੋਮੀਟਰ ਦਾ ਇਲਾਕਾ ਰਿਜ਼ਵਾਇਰ ਖੇਤਰ ਵਿਚ ਆਉਣ ਕਾਰਨ ਡੁੱਬ ਗਿਆ। ਇਸ ਵਿਚ ਵਾਂਗ ਦਾ ਪਿੰਡ ਵੀ ਸ਼ਾਮਲ ਸੀ। ਇੱਥੇ ਲੋਕਾਂ ਨੂੰ ਆਪਣੇ ਕਾਰੋਬਾਰ ਸਮੇਤ ਦੂਰ ਜਾਣਾ ਪਿਆ। ਵਾਂਗ ਨੂੰ ਮਿਆਂਮਾਰ ਦੇ ਮੋਨ ਕਬੀਲੇ ਨੇ ਵਸਾਇਆ ਸੀ।

ਪਿੰਡ ਦੇ ਡੂਬ ਖੇਤਰ ਵਿਚ ਆਉਣ ਦੇ ਬਾਅਦ ਦੂਜੀ ਜਗ੍ਹਾ 'ਤੇ ਗਏ ਲੋਕਾਂ ਨੇ ਆਪਣੇ ਨਵੇਂ ਪਿੰਡ ਦਾ ਨਾਮ ਸੰਖਾਲਬੁਰੀ ਰੱਖਿਆ। ਇਹ ਪੁਲ ਸੰਕਾਲੀਆ ਨਦੀ 'ਤੇ ਬਣਿਆ ਹੈ। ਇਸ ਦੇ ਇਕ ਪਾਸੇ ਮੋਨ, ਕਰੇਨ ਅਤੇ ਬਰਮੀ ਭਾਸ਼ਾ ਬੋਲਣ ਵਾਲੇ ਲੋਕ ਰਹਿੰਦੇ ਹਨ। ਇੱਥੇ ਤੁਹਾਨੂੰ ਛੋਟੀਆਂ ਸੜਕਾਂ, ਰਵਾਇਤੀ ਬਾਂਸ ਅਤੇ ਲੱਕੜ ਦੇ ਘਰ ਨਜ਼ਰ ਆਉਣਗੇ। ਦੂਜੇ ਪਾਸੇ ਥਾਈ ਭਾਈਚਾਰੇ ਦੇ ਲੋਕ ਰਹਿੰਦੇ ਹਨ। ਇੱਥੇ ਤੁਸੀਂ ਮਹਿੰਗੇ ਸਟੋਰ ਅਤੇ ਏ.ਸੀ. ਰੈਸਟੋਰੈਂਟ ਦੇਖ ਸਕਦੇ ਹੋ।

ਦੋਹਾਂ ਖੇਤਰਾਂ ਵਿਚ ਲੋਕਾਂ ਨੇ ਤੈਰਦੇ ਘਰ ਬਣਾਏ ਹੋਏ ਹਨ। ਇਨ੍ਹਾਂ ਦਾ ਜੀਵਨ ਮੱਛੀ ਪਾਲਣ ਅਤੇ ਪਾਣੀ 'ਤੇ ਖੇਤੀ 'ਤੇ ਨਿਰਭਰ ਹੈ। ਨਦੀ ਵਿਚ ਪਾਣੀ ਦਾ ਪੱਧਰ ਵਧਣ 'ਤੇ ਇਹ ਲੋਕ ਘਰ ਸਮੇਤ ਦੂਜੀ ਜਗ੍ਹਾ ਚਲੇ ਜਾਂਦੇ ਹਨ। 'ਮੋਨ ਬ੍ਰਿਜ' 1986 ਵਿਚ ਬਣਾਇਆ ਗਿਆ ਸੀ। ਪੁਲ ਨੂੰ ਬਣਾਉਣ ਵਿਚ ਬਾਂਸ ਦੇ ਇਲਾਵਾ ਕਿਸੇ ਹੋਰ ਚੀਜ਼ ਦੀ ਮਦਦ ਨਹੀਂ ਲਈ ਗਈ। ਇਹ ਦੁਨੀਆ ਵਿਚ ਲੱਕੜ ਦਾ ਦੂਜਾ ਸਭ ਤੋਂ ਵੱਡਾ ਪੁਲ (850 ਮੀਟਰ) ਹੈ। ਪੁਲ ਨੂੰ ਇਲਾਕੇ ਦੀ ਲਾਈਫਲਾਈਨ ਵੀ ਕਿਹਾ ਜਾਂਦਾ ਹੈ। ਵਪਾਰੀ, ਸੈਲਾਨੀ ਅਤੇ ਸਕੂਲ ਜਾਣ ਵਾਲੇ ਬੱਚੇ ਇਸ ਪੁਲ ਦੀ ਵਰਤੋਂ ਕਰਦੇ ਹਨ। ਦੁਨੀਆ ਦਾ ਸਭ ਤੋਂ ਵੱਡਾ ਲੱਕੜ ਦਾ ਪੁਲ ਮਿਆਂਮਾਰ ਵਿਚ ਯੂ ਬੀਨ ਹੈ, ਇਹ 1.2 ਕਿਲੋਮੀਟਰ ਲੰਬਾ ਹੈ।
ਨਿਊਜ਼ੀਲੈਂਡ 'ਚ ਸਿੰਗਲ ਵਰਤੋਂ ਵਾਲੇ ਪਲਾਸਟਿਕ ਬੈਗਾਂ 'ਤੇ ਪਾਬੰਦੀ
NEXT STORY