ਵੈਲਿੰਗਟਨ (ਭਾਸ਼ਾ)— ਨਿਊਜ਼ੀਲੈਂਡ ਵਿਚ ਸੋਮਵਾਰ ਤੋਂ ਸਾਰੇ ਰਿਟੇਲਰਾਂ ਲਈ ਅਧਿਕਾਰਕ ਤੌਰ 'ਤੇ ਸਿੰਗਲ ਵਰਤੋਂ ਵਾਲੇ ਪਲਾਸਟਿਕ ਸ਼ਾਪਿੰਗ ਬੈਗ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਗਈ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ 'ਵੇਸਟ ਮਿਨੀਮਾਈਸੇਸ਼ਨ' (ਪਲਾਸਟਿਕ ਸ਼ਾਪਿੰਗ ਬੈਗ) ਰੈਗੁਲੇਸ਼ਨ 2018 ਦੇ ਮੁਤਾਬਕ ਸੋਮਵਾਰ ਤੋਂ ਲਾਗੂ ਹੋ ਗਿਆ। ਇਨ੍ਹਾਂ ਵਿਚ ਨਿਊਜ਼ੀਲੈਂਡ ਦੇ ਸਟੋਰ, ਸੁਪਰਮਾਰਕੀਟ ਅਤੇ ਰੈਸਟੋਰੈਂਟ ਸਮੇਤ ਰਿਟੇਲਰ ਸ਼ਾਮਲ ਹਨ।
ਹੁਣ ਇੱਥੇ ਕੋਈ ਵੀ ਸਿੰਗਲ ਵਰਤੋਂ ਵਾਲੇ ਪਲਾਸਟਿਕ ਸ਼ਾਪਿੰਗ ਬੈਗ ਨਾਂ ਤਾਂ ਵੇਚ ਸਕੇਗਾ ਅਤੇ ਨਾ ਹੀ ਵਰਤ ਸਕੇਗਾ। ਸਿਰਫ ਫਲ ਤੇ ਸਬਜ਼ੀ ਖੇਤਰਾਂ ਅਤੇ ਸੁਪਰਮਾਰਕੀਟ ਦੇ ਹੋਰ ਖੇਤਰਾਂ ਵਿਚ ਪਲਾਸਟਿਕ ਸ਼ਾਪਿੰਗ ਦੀ ਵਰਤੋਂ ਦੀ ਛੋਟ ਹੈ। ਨਿਊਜ਼ੀਲੈਂਡ ਦੇ ਐਸੋਸੀਏਟ ਵਾਤਾਵਰਣ ਮੰਤਰੀ ਯੂਗੇਨੀ ਸੇਜ ਨੇ ਕਿਹਾ ਕਿ ਸਿੰਗਲ ਵਰਤੋਂ ਵਾਲੇ ਪਲਾਸਟਿਕ ਸ਼ਾਪਿੰਗ ਬੈਗ 'ਤੇ ਪਾਬੰਦੀ ਸਿਹਤਮੰਦ ਸਮੁੰਦਰਾਂ ਅਤੇ ਕੁਦਰਤ ਨੂੰ ਪ੍ਰਦੂਸ਼ਣ ਮੁਕਤ ਰੱਖਣ ਵੱਲ ਇਕ ਕਦਮ ਹੈ। ਸੇਜ ਨੇ ਕਿਹਾ,''ਪਲਾਸਟਿਕ ਸ਼ਾਪਿੰਗ ਬੈਗ 'ਤੇ ਪਾਬੰਦੀ ਨਿਊਜ਼ੀਲੈਂਡ ਦੇ ਕਚਰੇ ਦੀ ਸਮੱਸਿਆ ਨਾਲ ਨਜਿੱਠਣ ਵੱਲ ਇਕ ਕਦਮ ਹੈ।''
ਕਾਬੁਲ 'ਚ ਧਮਾਕਾ, 34 ਲੋਕਾਂ ਦੀ ਮੌਤ ਤੇ 65 ਜ਼ਖਮੀ
NEXT STORY