ਨਵੀਂ ਦਿੱਲੀ - ਸਾਲ 2019 'ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਨੇਪਾਲ ਦੀ ਯਾਤਰਾ ਦੌਰਾਨ ਕਿਹਾ ਸੀ ਕਿ ਨੇਪਾਲ ਜਿਸ ਨੂੰ 'ਲੈਂਡਲਾਕਡ' ਦੇਸ਼ ਮੰਨਿਆ ਜਾਂਦਾ ਹੈ, ਅਸੀਂ ਉਸ ਨੂੰ 'ਲੈਂਡ ਲਿੰਕਡ' ਦੇਸ਼ ਬਣਾਵਾਂਗੇ। ਆਪਣੇ ਇਸ ਕਥਨ ਦੇ ਉਲਟ ਚੀਨ ਨੇ ਨੇਪਾਲ ਦੇ ਉੱਤਰੀ ਖੇਤਰ 'ਚ ਸਥਿਤ ਰਸੁਵਾਗੜੀ-ਕੇਰੂੰਗ ਸਰਹੱਦੀ ਪੁਆਇੰਟ ਨੂੰ ਬੰਦ ਕਰ ਦਿੱਤਾ ਹੈ ਜਿਸ ਕਾਰਨ ਨੇਪਾਲ ਦੇ ਲੋਕ ਚੀਨ ਦੀ ਇਸ ਹਰਕਤ ਤੋਂ ਕਾਫੀ ਪਰੇਸ਼ਾਨ ਹਨ।
ਨੇਪਾਲੀ ਮੀਡੀਆ ਦੀ ਰਿਪੋਰਟ ਅਨੁਸਾਰ ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਕੇ.ਕੇ.ਪੀ.ਓਲੀ ਦੀ ਸਰਕਾਰ ਨੇ ਸਾਲ 2015 ਅਤੇ 2016 ਵਿੱਚ ਚੀਨ ਨਾਲ ਆਪਣੀਆਂ ਸਰਹੱਦਾਂ ਖੋਲ੍ਹਣ ਨੂੰ ਲੈ ਕੇ ਕਈ ਸਮਝੌਤੇ ਕੀਤੇ ਸਨ, ਤਾਂ ਜੋ ਸਰਹੱਦ ਦੀ ਵਰਤੋਂ ਨਾਲ ਨੇਪਾਲੀ ਲੋਕਾਂ ਦੀ ਆਵਾਜਾਈ ਵਧੇ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਮਾਲ ਦਾ ਆਯਾਤ ਅਤੇ ਨਿਰਯਾਤ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ ਗਹਿਰਾਇਆ ਆਰਥਿਕ ਸੰਕਟ, ਭਾਰਤ ਦੇ ਵਿੱਤੀ ਪੈਕੇਜ ਨੇ ਦਿੱਤੀ ਅਸਥਾਈ ਰਾਹਤ
ਦੋਵਾਂ ਦੇਸ਼ਾਂ ਵਿਚਾਲੇ ਹੋ ਚੁੱਕੇ ਸਮਝੌਤਾ
ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਦੀ 29 ਅਪ੍ਰੈਲ 2019 ਨੂੰ ਚੀਨ ਫੇਰੀ ਦੌਰਾਨ ਨੇਪਾਲ ਦਾ ਚੀਨ ਨਾਲ ਟਰਾਂਜ਼ਿਟ ਪ੍ਰੋਟੋਕੋਲ 'ਤੇ ਵੀ ਸਮਝੌਤਾ ਹੋਇਆ ਸੀ, ਜਿਸ ਦੀ ਧਾਰਾ 15 ਅਨੁਸਾਰ ਇਹ ਸਮਝੌਤਾ ਇਕ ਮਹੀਨੇ ਦੇ ਅੰਦਰ-ਅੰਦਰ ਲਾਗੂ ਹੋਣਾ ਸੀ, ਪਰ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ। ਇਸ ਸਮਝੌਤੇ ਦੇ ਤਹਿਤ ਚੀਨ ਨੇ ਆਪਣੇ ਸਰਹੱਦੀ ਪੁਆਇੰਟਾਂ 'ਤੇ ਕਈ ਪਾਬੰਦੀਆਂ ਲਗਾਈਆਂ ਹੋਈਆਂ ਹਨ। ਨੇਪਾਲੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਨੇਪਾਲ ਤੋਂ ਚੀਨ ਦੇ ਰਸਤੇ ਜਾਂ ਤਾਂ ਅਕਸਰ ਬੰਦ ਰਹਿੰਦੇ ਹਨ । ਕਈ ਤਰ੍ਹਾਂ ਦੀਆਂ ਪਾਬੰਦੀਆਂ ਕਾਰਨ ਨੇਪਾਲ ਦੇ ਲੋਕਾਂ ਲਈ ਚੀਨ ਦੇ ਰਸਤੇ ਬੰਦ ਹੋ ਜਾਂਦੇ ਹਨ।
ਨੇਪਾਲ ਵਿਚ ਛੱਡੇ ਗਏ ਹਨ ਜਾਸੂਸ
ਨੇਪਾਲ ਵਿੱਚ ਵੱਡੇ ਪੱਧਰ 'ਤੇ ਚੀਨ ਆਪਣੇ ਜਾਸੂਸਾਂ(ਐਮਐਸਐਸ) ਨੂੰ ਤਾਇਨਾਤ ਕਰ ਰਿਹਾ ਹੈ। ਇਹ ਜਾਸੂਸ ਨੇਪਾਲ ਵਿੱਚ ਚੀਨ ਦੇ ਪ੍ਰਚਾਰ ਨੂੰ ਫੈਲਾਉਣ ਦੇ ਨਾਲ-ਨਾਲ ਅਮਰੀਕਾ ਸਮੇਤ ਹੋਰ ਲੋਕਤੰਤਰੀ ਦੇਸ਼ਾਂ ਨਾਲ ਨੇਪਾਲ ਦੇ ਸਬੰਧਾਂ ਨੂੰ ਵਿਗਾੜਨ ਦੀਆਂ ਸਾਜ਼ਿਸ਼ਾਂ ਵਿੱਚ ਲੱਗੇ ਹੋਏ ਹਨ। ਹਾਲ ਹੀ ਵਿੱਚ ਕਾਠਮੰਡੂ ਵਿੱਚ ਐਮਐਸਐਸ ਦੇ ਇੱਕ ਅਜਿਹੇ ਆਪ੍ਰੇਸ਼ਨ ਦਾ ਖੁਲਾਸਾ ਹੋਇਆ ਸੀ ਜਿਸ ਵਿੱਚ ਇੱਕ ਚੀਨੀ ਏਜੰਟ ਕਾਠਮੰਡੂ ਤੋਂ ਨੇਪਾਲ ਤੱਕ ਚੀਨ ਦਾ ਏਜੰਡਾ ਚਲਾ ਰਿਹਾ ਸੀ।
ਇਹ ਵੀ ਪੜ੍ਹੋ : ਕ੍ਰਿਪਟੋਕਰੰਸੀ ਦੀ ਦੁਨੀਆ 'ਚ ਤਹਿਲਕਾ ਮਚਾਉਣ ਦੀ ਤਿਆਰੀ 'ਚ ਜੈਕ ਡੋਰਸੀ, ਮਾਈਨਿੰਗ ਸਿਸਟਮ 'ਤੇ ਕਰ ਰਹੇ ਕੰਮ
ਨੇਪਾਲ ਦੇ ਹਵਾਈ ਅੱਡੇ ਉੱਤੇ ਲਹਿਰਾਇਆ ਆਪਣਾ ਝੰਡਾ
ਚੀਨ ਨੇ ਨੇਪਾਲ ਦੇ ਹੁਮਲਾ, ਮੁਸਟੰਗ, ਗੋਰਖਾ, ਰਸੁਵਾ ਅਤੇ ਦੋਲਖਾ ਸਮੇਤ ਸਰਹੱਦੀ ਖੇਤਰਾਂ ਵਿੱਚ ਨੇਪਾਲੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਹੈ। ਕੁਝ ਲੋਕਾਂ ਮੁਤਾਬਕ ਚੀਨ ਨੇ ਭੈਰਹਵਾ ਹਵਾਈ ਅੱਡੇ 'ਤੇ ਆਪਣਾ ਝੰਡਾ ਲਹਿਰਾ ਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ, ਨੇਪਾਲ ਇਸ ਦੇ ਅਧੀਨ ਹੈ।
ਨੇਪਾਲ ਅੰਦਰ ਚਲ ਰਹੀ ਇਹ ਸਾਜਿਸ਼
ਇਹ ਗੱਲ ਪਹਿਲਾਂ ਵੀ ਸਾਹਮਣੇ ਆ ਚੁੱਕੀ ਹੈ ਕਿ ਨੇਪਾਲ ਸਥਿਤ ਚੀਨ ਦੇ ਰਾਜਦੂਤ ਹੋਊ ਯਾਂਕੀ ਲਗਾਤਾਰ ਨੇਪਾਲ ਦੀਆਂ ਵੱਖ-ਵੱਖ ਪਾਰਟੀਆਂ, ਮੁੱਖ ਤੌਰ 'ਤੇ ਨੇਪਾਲ ਦੀਆਂ ਕਮਿਊਨਿਸਟ ਪਾਰਟੀਆਂ ਨਾਲ ਮੁਲਾਕਾਤ ਕਰ ਰਹੀ ਹੈ। ਮਾਹਿਰਾਂ ਮੁਤਾਬਕ ਨੇਪਾਲ ਦੀਆਂ ਵੱਖ-ਵੱਖ ਪਾਰਟੀਆਂ ਨਾਲ ਚੀਨੀ ਰਾਜਦੂਤ ਦੀ ਲਗਾਤਾਰ ਮੁਲਾਕਾਤ ਕਈ ਸਵਾਲ ਖੜ੍ਹੇ ਕਰਦੀ ਹੈ। ਇਸ ਦੇ ਨਾਲ ਹੀ ਨੇਪਾਲ 'ਚ ਚੀਨ ਦੇ ਖਿਲਾਫ ਲੋਕਾਂ ਦੇ ਲਗਾਤਾਰ ਪ੍ਰਦਰਸ਼ਨ 'ਤੇ ਨੇਪਾਲ ਸਥਿਤ ਚੀਨ ਦੇ ਦੂਤਾਵਾਸ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਚੀਨ ਨੇਪਾਲ ਦੀ ਖੁਦਮੁਖਤਿਆਰੀ ਦਾ ਸਨਮਾਨ ਕਰਦਾ ਹੈ।
ਇਹ ਵੀ ਪੜ੍ਹੋ : ਹੁਣ ਸਿਰਫ਼ 2 ਘੰਟੇ 'ਚ ਘਰ ਆਵੇਗਾ ਰਸੋਈ ਗੈਸ ਸਿਲੰਡਰ, ਇਥੇ ਕਰਵਾਓ ਬੁਕਿੰਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਮਾਝਾ ਯੂਥ ਕਲੱਬ ਬ੍ਰਿਸਬੇਨ ਵਲੋਂ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ
NEXT STORY