ਵਾਸ਼ਿੰਗਟਨ-ਅਮਰੀਕਾ ਅਤੇ ਈਰਾਨ ਦਰਮਿਆਨ ਨਵੇਂ ਦੌਰ ਦੀ ਅਸਿੱਧੇ ਤੌਰ 'ਤੇ ਪ੍ਰਮਾਣੂ ਗੱਲਬਾਤ ਫਿਰ ਤੋਂ ਸ਼ੁਰੂ ਹੋਣ ਵਿਚਾਲੇ ਬਾਈਡੇਨ ਪ੍ਰਸ਼ਾਸਨ ਨੇ ਸੰਕੇਤ ਦਿੱਤੇ ਹਨ ਕਿ ਈਰਾਨ ਨੂੰ ਅਮਰੀਕਾ ਤੋਂ ਕਿਸੇ ਤਰ੍ਹਾਂ ਦੀਆਂ ਨਵੀਆਂ ਅਤੇ ਵੱਡੀਆਂ ਰਿਆਇਤਾਂ ਦੀਆਂ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ ਹਨ। ਚੋਟੀ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਨੇ ਸਾਲ 2015 ਦੇ ਇਤਿਹਾਸਕ ਪ੍ਰਮਾਣੂ ਸਮਝੌਤੇ 'ਚ ਫਿਰ ਤੋਂ ਸ਼ਾਮਲ ਹੋਣ ਲਈ ਤਿਆਰ ਕੀਤੀਆਂ ਗਈਆਂ ਰਿਆਇਤਾਂ ਦੀ ਸੂਚੀ ਸਾਹਮਣੇ ਰੱਖ ਦਿੱਤੀ ਹੈ।
ਇਹ ਵੀ ਪੜ੍ਹੋ-'ਭਾਰਤ ਨੂੰ ਪੂਰੀ ਸਬਸਿਡੀ 'ਤੇ ਮਿਲਣਗੇ ਕੋਰੋਨਾ ਰੋਕੂ 19-25 ਕਰੋੜ ਟੀਕੇ'
ਅਧਿਕਾਰੀ ਨੇ ਕਿਹਾ ਕਿ ਸਫਲਤਾ ਜਾਂ ਅਸਫਲਤਾ ਹੁਣ ਈਰਾਨ 'ਤੇ ਨਿਰਭਰ ਕਰਦੀ ਹੈ ਕਿ ਉਹ ਇਨ੍ਹਾਂ ਰਿਆਇਤਾਂ ਨੂੰ ਸਵੀਕਾਰ ਕਰਨ ਅਤੇ ਸਮਝੌਤੇ ਤਹਿਤ ਅਨੁਪਾਲਣ 'ਤੇ ਵਾਪਸ ਪਰਤਣ ਦਾ ਕੀ ਸਿਆਸੀ ਫੈਸਲਾ ਲੈਂਦਾ ਹੈ। ਅਧਿਕਾਰੀ ਨੇ ਵਿਯਨਾ 'ਚ ਗੱਲਬਾਤ ਫਿਰ ਤੋਂ ਸ਼ੁਰੂ ਹੋਣ ਦੀ ਪਹਿਲੀ ਸ਼ਾਮ ਵਿਦੇਸ਼ ਮੰਤਰਾਲਾ ਵਲੋਂ ਆਯੋਜਿਤ ਕਾਨਫਰੰਸ ਕਾਲ 'ਚ ਪੱਤਰਕਾਰਾਂ ਨਾਲ ਇਹ ਗੱਲ ਕੀਤੀ। ਅਧਿਕਾਰੀ ਨੇ ਪਛਾਣ ਨਾ ਜ਼ਾਹਰ ਕਰਨ ਦੀ ਸ਼ਰਤ 'ਤੇ ਇਸ ਗੁਪਤ ਗੱਲਬਾਤ ਦੇ ਚੌਥੇ ਪੜਾਅ 'ਚ ਅਮਰੀਕਾ ਦੀ ਸਥਿਤੀ 'ਤੇ ਗੱਲਬਾਤ ਕੀਤੀ, ਜਿਥੇ ਪ੍ਰਮਾਣੂ ਸਮਝੌਤੇ ਦੇ ਬਾਕੀ ਹਿੱਸਾ ਲੈਣ ਵਾਲੇ ਅਮਰੀਕੀ ਅਤੇ ਈਰਾਨੀ ਪ੍ਰਤੀਨਿਧੀਮੰਡਲ ਦਰਮਿਆਨ ਸੰਦੇਸ਼ਾਂ ਨੂੰ ਇਕ ਪਾਸੇ ਤੋਂ ਦੂਜੇ ਪਾਸੇ ਪਹੁੰਚਾ ਰਹੇ ਹਨ।
ਇਹ ਵੀ ਪੜ੍ਹੋ-ਹੁਣ ਜਲਦ ਹੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੀ ਲੱਗੇਗੀ ਇਹ ਕੋਰੋਨਾ ਵੈਕਸੀਨ
ਇਹ ਟਿੱਪਣੀਆਂ ਵਿਦੇਸ਼ ਮੰਤਰੀ ਐਂਟਰੀ ਬਲਿੰਕੇਨ ਵੱਲੋਂ ਯੂਕ੍ਰੇਨ ਯਾਤਰਾ ਦੌਰਾਨ ਈਰਾਨ ਨੂੰ ਕਾਇਮ ਰੱਖਣ ਦੀ ਸ਼ਰਤ ਤੋਂ ਬਾਅਦ ਆਈ ਹੈ। ਬਲਿੰਕੇਨ ਨੇ ਕੀਵ 'ਚ ਇਕ ਇੰਟਰਵਿਊ 'ਚ ਕਿਹਾ ਕਿ ਸਾਨੂੰ ਇਹ ਨਹੀਂ ਪਤਾ ਕਿ ਈਰਾਨ ਪ੍ਰਮਾਣੂ ਸਮਝੌਤੇ 'ਚ ਪੂਰੀ ਤਰਾਂ ਪਾਲਣ ਨਾਲ ਵਾਪਸੀ ਲਈ ਤਿਆਰ ਹੈ ਜਾਂ ਨਹੀਂ। ਈਰਾਨ ਨੇ ਹੁਣ ਤੱਕ ਇਸ ਗੱਲ ਦੇ ਸੰਕੇਤ ਨਹੀਂ ਦਿੱਤੇ ਹਨ ਕਿ ਉਹ ਸਮਝੌਤੇ ਦੇ ਅਨੁਪਾਲਣ ਲਈ ਟਰੰਪ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਹਟਾਉਣ 'ਤੇ ਹੀ ਸਹਿਮਤੀ ਹੋਵੇਗਾ ਅਤੇ ਉਨ੍ਹਾਂ ਸੁਝਾਵਾਂ ਨੂੰ ਵੀ ਟਾਲਦਾ ਰਿਹਾ ਹੈ ਜਿਸ 'ਚ ਉਸ ਨੂੰ ਉਲੰਘਣਾ ਕਰਨ ਵਾਲੇ ਸਾਰੇ ਕਦਮਾਂ ਨੂੰ ਸੁਧਾਰਨ ਨੂੰ ਕਿਹਾ ਗਿਆ ਹੈ।
ਇਹ ਵੀ ਪੜ੍ਹੋ-ਕੋਰੋਨਾ ਦੇ ਭਾਰਤੀ ਵੈਰੀਐਂਟ ਨੂੰ ਲੈ ਕੇ ਬ੍ਰਿਟੇਨ ਦਾ ਸਿਹਤ ਵਿਭਾਗ ਵੀ ਚਿੰਤਾ 'ਚ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
'ਭਾਰਤ ਨੂੰ ਪੂਰੀ ਸਬਸਿਡੀ 'ਤੇ ਮਿਲਣਗੇ ਕੋਰੋਨਾ ਰੋਕੂ 19-25 ਕਰੋੜ ਟੀਕੇ'
NEXT STORY