ਵਾਸ਼ਿੰਗਟਨ-ਅਮਰੀਕੀ ਫਾਰਮਾ ਕੰਪਨੀ ਫਾਈਜ਼ਰ ਨੇ ਆਪਣੀ ਵੈਕਸੀਨ ਦਾ ਇਸਤੇਮਾਲ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਕਰਨ ਲਈ ਅਰਜ਼ੀ ਦਾਖਲ ਕੀਤੀ ਹੈ। ਇਸ ਵੈਕਸੀਨ ਨੂੰ ਫਾਈਜ਼ਰ ਅਤੇ ਬਾਇਓਨਟੈੱਕ ਨੇ ਮਿਲ ਕੇ ਬਣਾਇਆ ਹੈ। ਦੋਵਾਂ ਹੀ ਕੰਪਨੀਆਂ ਨੇ ਅਮਰੀਕਾ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (ਐੱਫ.ਡੀ.ਏ.) ਤੋਂ 16 ਸਾਲ ਅਤੇ ਉਸ ਤੋਂ ਵਧੇਰੇ ਲੋਕਾਂ 'ਚ ਵੈਕਸੀਨ ਦੇ ਇਸਤੇਮਾਲ ਲਈ ਲਾਈਸੈਂਸ ਨੂੰ ਲੈ ਕੇ ਅਰਜ਼ੀ ਦਿੱਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤੱਕ ਵੈਕਸੀਨ ਦਾ ਇਸਤੇਮਾਲ ਸਿਰਫ 18 ਸਾਲ ਤੋਂ ਉੱਤੇ ਦੇ ਲੋਕਾਂ ਭਾਵ ਬਾਲਗਾਂ 'ਤੇ ਹੀ ਕੀਤਾ ਜਾ ਰਿਹਾ ਸੀ ਪਰ ਹੁਣ ਸੰਭਵ ਹੈ ਕਿ ਵੈਕਸੀਨ ਦਾ ਦਾਇਰਾ ਵਧਾਇਆ ਜਾਵੇ।
ਇਹ ਵੀ ਪੜ੍ਹੋ-ਕੋਰੋਨਾ ਦੇ ਭਾਰਤੀ ਵੈਰੀਐਂਟ ਨੂੰ ਲੈ ਕੇ ਬ੍ਰਿਟੇਨ ਦਾ ਸਿਹਤ ਵਿਭਾਗ ਵੀ ਚਿੰਤਾ 'ਚ
ਦੱਸ ਦੇਈਏ ਕਿ ਭਾਰਤ 'ਚ ਵੀ ਫਾਈਜ਼ਰ ਦੀ ਵੈਕਸੀਨ ਨੂੰ ਜਲਦ ਹੀ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦਿੱਤੇ ਜਾਣ ਦੀ ਚਰਚਾ ਚੱਲ ਰਹੀ ਹੈ। ਫਾਈਜ਼ਰ ਦੇ ਚੇਅਰਮੈਨ ਅਤੇ ਸੀ.ਈ.ਓ. ਅਲਬਰਟ ਬੁਰਲਾ ਨੇ ਬੀਤੇ ਸੋਮਵਾਰ ਨੂੰ ਕਿਹਾ ਸੀ ਕਿ ਕੰਪਨੀ ਆਪਣੀ ਵੈਕਸੀਨ ਨੂੰ ਭਾਰਤ 'ਚ ਜਲਦ ਉਪਲਬੱਧ ਕਰਵਾਉਣ ਲਈ ਭਾਰਤ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ ਤਾਂ ਕਿ ਉਸ ਨੂੰ ਜਲਦ ਮਨਜ਼ੂਰੀ ਮਿਲ ਸਕੇ। ਫਾਈਜ਼ਰ ਨੇ ਇਸ ਤੋਂ ਪਹਿਲਾਂ ਅਪ੍ਰੈਲ 'ਚ ਕਿਹਾ ਸੀ ਕਿ ਉਸ ਨੇ ਭਾਰਤ 'ਚ ਸਰਕਾਰੀ ਟੀਕਾਕਰਣ ਪ੍ਰੋਗਰਾਮ ਲਈ ਆਪਣੀ ਵੈਕਸੀਨ ਨੂੰ ਲਾਭ-ਰਹਿਤ ਮੁੱਲ 'ਤੇ ਉਪਲਬੱਧ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ ਅਤੇ ਉਹ ਭਾਰਤ 'ਚ ਵੈਕਸੀਨ ਉਪਲਬੱਧ ਕਰਵਾਉਣ ਲਈ ਸਰਕਾਰ ਨਾਲ ਮਿਲ ਕੇ ਕੰਮ ਕਰਨ ਨੂੰ ਵਚਨਬੱਧ ਹੈ।
ਇਹ ਵੀ ਪੜ੍ਹੋ-ਇਹ ਵੈਕਸੀਨ ਦਾ ਲਾਈਟ ਵਰਜ਼ਨ ਸਿੰਗਲ ਡੋਜ਼ ਹੀ ਕਰੇਗਾ ਕੋਰੋਨਾ ਦਾ ਖਾਤਮਾ
ਬੁਰਲਾ ਨੇ ਕਿਹਾ ਸੀ ਕਿ ਫਾਈਜ਼ਰ ਇਸ ਗੱਲ ਤੋਂ ਜਾਣੂ ਹੈ ਕਿ ਮਹਾਮਾਰੀ ਨੂੰ ਖਤਮ ਕਰਨ ਲਈ ਵੈਕਸੀਨ ਦੀ ਉਪਲਬੱਧਤਾ ਮਹਤੱਵਪੂਰਨ ਹੈ। ਬਦਕਿਸਮਤੀ ਨਾਲ ਸਾਡੀ ਵੈਕਸੀਨ ਭਾਰਤ 'ਚ ਰਜਿਸਟਰਡ ਨਹੀਂ ਹੈ, ਹਾਲਾਂਕਿ ਅਸੀਂ ਮਹੀਨੇ ਪਹਿਲਾਂ ਅਰਜ਼ੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਸਮੇਂ ਭਾਰਤ ਸਰਕਾਰ ਨਾਲ ਆਪਣੀ ਫਾਈਜ਼ਰ ਬਾਇਓਨਟੈੱਕ ਵੈਕਸੀਨ ਨੂੰ ਦੇਸ਼ 'ਚ ਉਪਲਬੱਧ ਕਰਵਾਉਣ ਲਈ ਤੇਜ਼ੀ ਨਾਲ ਮਨਜ਼ੂਰੀ ਦੇਣ 'ਤੇ ਚਰਚਾ ਕਰ ਰਹੇ ਹਾਂ।
ਇਹ ਵੀ ਪੜ੍ਹੋ-ਜਲਵਾਯੂ ਪਰਿਵਰਤਨ ਮੁੱਦੇ 'ਤੇ ਗਰੀਬ ਦੇਸ਼ਾਂ ਨੂੰ ਹੋਰ ਵਿੱਤੀ ਮਦਦ ਦੇਣ ਦੀ ਅਪੀਲ ਕਰੇਗਾ ਬ੍ਰਿਟੇਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਜ਼ਿੰਦਗੀ ਜ਼ਿੰਦਾਬਾਦ : ਕੈਂਸਰ ਨੂੰ ਹਰਾਉਣ ਮਗਰੋਂ ਧੀ ਆਪਣੀ ਮਾਂ ਨਾਲ ਮਾਊਂਟ ਐਵਰੈਸਟ ਨੂੰ ਕਰੇਗੀ ਸਰ
NEXT STORY