ਵੁਹਾਨ - ਚੀਨ ਦੇ ਵੁਹਾਨ ਸ਼ਹਿਰ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੂਰੀ ਆਬਾਦੀ ਦੀ ਕੋਵਿਡ-19 ਜਾਂਚ ਕਰਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰੀ ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੀਡੀਆ ਨੂੰ ਮਿਲੇ ਇਕ ਅਧਿਕਾਰਕ ਨੋਟਿਸ ਮੁਤਾਬਕ ਅਧਿਕਾਰੀਆਂ ਨੂੰ ਮੰਗਲਵਾਰ ਦੁਪਹਿਰ ਤੱਕ ਇਕ ਕੋਰੜ 10 ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ਦੇ ਸਾਰੇ ਨਿਵਾਸੀਆਂ ਦਾ ਨਿਊਕਲਿਕ ਐਸਿਡ ਪ੍ਰੀਖਣ ਕਰਾਉਣ ਦੀ ਯੋਜਨਾ ਦੱਸਣ ਲਈ ਕਿਹਾ ਗਿਆ ਹੈ।
ਨੋਟਿਸ ਵਿਚ ਕਿਹਾ ਗਿਆ ਹੈ ਕਿ ਹਰ ਇਕ ਜ਼ਿਲੇ ਨੂੰ ਉਸ ਦੇ ਅਧੀਨ ਆਉਣ ਵਾਲੀ ਪੂਰੀ ਆਬਾਦੀ ਦਾ 10 ਦਿਨ ਦੇ ਅੰਦਰ ਨਿਊਲਿਕ ਐਸਿਡ ਪ੍ਰੀਖਣ ਕਰਾਉਣ ਦੇ ਲਈ ਯੋਜਨਾ ਬਣਾਉਣੀ ਹੋਵੇਗੀ ਅਤੇ ਪ੍ਰਬੰਧ ਕਰਨਾ ਹੋਵੇਗਾ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਜਾਂਚ ਕਦੋਂ ਤੋਂ ਸ਼ੁਰੂ ਹੋਵੇਗੀ। ਕੋਰੋਨਾਵਾਇਰਸ ਦੇ ਕੇਂਦਰ ਰਹੇ ਵੁਹਾਨ ਵਿਚ 76 ਦਿਨਾਂ ਤੱਕ ਚੱਲਿਆ ਲਾਕਡਾਊਨ 8 ਅਪ੍ਰੈਲ ਨੂੰ ਖਤਮ ਕਰਨ ਦਿੱਤਾ ਗਿਆ ਸੀ, ਉਦੋਂ ਤੋਂ ਵਾਇਰਸ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਐਤਵਾਰ ਅਤੇ ਸੋਮਵਾਰ ਨੂੰ ਡੋਂਗਸ਼ਿਓ ਜ਼ਿਲੇ ਵਿਚ ਇਕ ਰਿਹਾਇਸ਼ੀ ਇਮਾਰਤ ਵਿਚ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ ਦਸੰਬਰ ਵਿਚ ਵੁਹਾਨ ਤੋਂ ਹੀ ਇਹ ਵਾਇਰਸ ਫੈਲਣਾ ਸ਼ੁਰੂ ਹੋਇਆ ਸੀ। ਉਦੋਂ ਤੋਂ ਸ਼ਹਿਰ ਵਿਚ ਕੁਲ 3,869 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪਾਕਿਸਤਾਨ 'ਚ ਇਜ਼ਰਾਇਲੀ ਝੰਡਾ ਲਹਿਰਾਉਣ ਦੇ ਮਾਮਲੇ 'ਚ ਦੋ ਲੋਕ ਗ੍ਰਿਫਤਾਰ
NEXT STORY