ਬਰੁਸੇਲਸ- ਲਿਥੁਆਨੀਆ ਨਾਲ ਭੇਦਭਾਵ ਕਰਨ 'ਤੇ ਯੂਰਪੀ ਸੰਘ ਨੇ ਵਿਸ਼ਵ ਵਪਾਰ ਸੰਗਠਨ ਦੇ ਮੰਚ 'ਤੇ ਚੀਨ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਹੈ। ਈ.ਯੂ ਦਾ ਕਹਿਣਾ ਹੈ ਕਿ ਇਸ ਬਾਲਿਟਕ ਦੇਸ਼ ਦੇ ਨਾਲ ਚੀਨ ਦੇ ਝਗੜੇ ਨਾਲ ਹੋਰ ਦੇਸ਼ਾਂ ਦਾ ਨਿਰਯਾਤ ਵੀ ਪ੍ਰਭਾਵਿਤ ਹੋ ਰਿਹਾ ਹੈ। ਦਰਅਸਲ ਲਿਥੁਆਨੀਆ ਨੇ ਚੀਨ ਦੇ ਨਾਲ ਕੂਟਨੀਤਿਕ ਪਰੰਪਰਾ ਨੂੰ ਤੋੜਦੇ ਹੋਏ ਤਾਈਵਾਨ 'ਚ ਆਪਣਾ ਦਫਤਰ ਚੀਨੀ ਤਾਈਪੇ ਦੀ ਬਜਾਏ ਤਾਈਵਾਨ ਨਾਂ ਨਾਲ ਖੋਲ੍ਹਿਆ ਹੈ। ਤਾਈਪੇ ਦੇ ਵਿਲਯੁਨੇਸ ਸਥਿਤ ਇਸ ਤਾਈਵਾਨੀ ਦਫਤਰ ਨੂੰ ਚੀਨ ਆਪਣੇ ਨਾਲ ਵਿਸ਼ਵਾਸਘਾਤ ਦੇ ਰੂਪ 'ਚ ਦੇਖਦਾ ਹੈ। ਕਿਉਂਕਿ ਉਹ ਤਾਈਵਾਨ ਨੂੰ ਵੱਖਰੇ ਦੇਸ਼ ਦੀ ਬਜਾਏ ਆਪਣਾ ਅਟੁੱਟ ਅੰਗ ਮੰਨਦਾ ਹੈ।
ਹੁਣ ਭੜਕੇ ਚੀਨ ਨੇ ਲਿਥੁਆਨੀਆ ਦੇ ਰਾਜਦੂਤ ਨੂੰ ਬਰਖਾਸਤ ਕਰ ਦਿੱਤਾ ਹੈ ਅਤੇ ਆਪਣੇ ਰਾਜਦੂਤ ਵੀ ਉਥੋਂ ਵਾਪਸ ਬੁਲਾ ਲਏ ਹਨ।
ਪਿਛਲੇ ਮਹੀਨੇ ਲਿਥੁਆਨੀਆ ਨੇ ਚੀਨ ਦੀ ਰਾਜਧਾਨੀ 'ਚ ਆਪਣੇ ਦੂਤਾਵਾਸ ਨੂੰ ਬੰਦ ਕਰ ਦਿੱਤਾ ਸੀ। ਤਣਾਅ ਵਧਣ ਦੇ ਬਾਅਦ ਲਿਥੁਆਨੀਆ ਨੇ ਚੀਨ 'ਤੇ ਦੋਸ਼ ਲਗਾਇਆ ਕਿ ਉਸ ਨੇ ਵਪਾਰਕ ਵਸਤੂਆਂ ਨੂੰ ਚੀਨ ਦੀ ਸਰਹੱਦ 'ਤੇ ਹੀ ਰੋਕ ਦਿੱਤਾ। ਇਸ ਲਈ ਇਸ ਮੁੱਦੇ ਨੂੰ ਯੂਰਪੀ ਸੰਘ ਹੁਣ ਵਿਸ਼ਵ ਵਪਾਰ ਸੰਗਠਨ ਦੇ ਸਾਹਮਣੇ ਚੁੱਕ ਰਿਹਾ ਹੈ।
ਯੂਰਪੀ ਸੰਘ ਦੇ ਕਾਰਜਕਾਰੀ ਉਪ ਪ੍ਰਧਾਨ ਵਾਲੀਦਸ ਡੋਂਬਰੋਵਕਿਸ ਨੇ ਕਿਹਾ ਕਿ ਡਬਲਿਊ.ਟੀ.ਓ 'ਚ ਕਿਸੇ ਮਾਮਲੇ ਨੂੰ ਲਿਜਾਣ ਨੂੰ ਅਸੀਂ ਮਾਮੂਲੀ ਨਹੀਂ ਸਮਝਦੇ ਹਾਂ। ਵਾਰ-ਵਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਮਸਲਾ ਦੋ-ਪੱਖੀ ਪੱਧਰ 'ਤੇ ਨਹੀਂ ਸੁਲਝ ਪਾਇਆ ਹੈ। ਇਸ ਲਈ ਇਸ ਮਾਮਲੇ ਨੂੰ ਡਬਲਿਊ.ਟੀ.ਓ. ਦੇ ਕੋਲ ਲਿਜਾਣ ਦੀ ਸਿਵਾਏ ਕੋਈ ਹੋਰ ਰਸਤਾ ਨਹੀਂ ਬਚਿਆ ਹੈ।
ਅਹਿਮ ਖ਼ਬਰ : ਵਿੱਤੀ ਸਾਲ 2023 ਲਈ H1-B ਰਜਿਸਟ੍ਰੇਸ਼ਨ 1 ਮਾਰਚ ਤੋਂ ਸ਼ੁਰੂ
NEXT STORY