ਕਾਨਪੁਰ - ਕਾਨਪੁਰ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲਵ ਮੈਰਿਜ ਦੇ 3 ਮਹੀਨਿਆਂ ਦੇ ਅੰਦਰ ਹੀ ਪਤੀ-ਪਤਨੀ ਦੀ ਮੌਤ ਹੋ ਗਈ। ਅਸਲ ਵਿਚ, ਕਿਰਾਏ ਦੇ ਕਮਰੇ ਵਿਚ ਪਤੀ ਨੇ ਦੁਪੱਟੇ ਨਾਲ ਗਲਾ ਘੁੱਟ ਕੇ ਪਤਨੀ ਦਾ ਕਤਲ ਕਰ ਦਿੱਤਾ। ਫਿਰ ਮਾਂਗ ਵਿਚ ਸਿੰਧੂਰ ਭਰ ਕੇ ਖ਼ੁਦ ਵੀ ਫਾਹੇ ਨਾਲ ਲਟਕ ਗਿਆ। ਰਿਸ਼ਤੇ ਵਿਚ ਦੋਵੇਂ ਚਚੇਰੇ ਭੈਣ-ਭਰਾ ਲੱਗਦੇ ਸਨ। ਦੋਹਾਂ ਨੇ ਪਰਿਵਾਰ ਦੇ ਖ਼ਿਲਾਫ ਜਾ ਕੇ ਵਿਆਹ ਕੀਤਾ ਸੀ। ਪੁਲਸ ਅਨੁਸਾਰ, ਸ਼ੁਰੂਆਤੀ ਜਾਂਚ ਵਿਚ ਪਤੀ ਵੱਲੋਂ ਪਤਨੀ ਦਾ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਫਾਹੇ ਨਾਲ ਲਟਕ ਕੇ ਖ਼ੁਦਕੁਸ਼ੀ ਕਰਨ ਦਾ ਖ਼ਦਸ਼ਾ ਹੈ। ਦੋਹਾਂ ਨੇ ਲੱਗਭਗ 3 ਮਹੀਨੇ ਪਹਿਲਾਂ ਪਰਿਵਾਰ ਦੀ ਮਰਜ਼ੀ ਦੇ ਵਿਰੁੱਧ ਵਿਆਹ ਕੀਤਾ ਸੀ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਦੇ ਮੁਤਾਬਕ, ਸਚੈਂਡੀ ਖੇਤਰ ਦੇ ਰਹਿਣ ਵਾਲੇ ਸੌਰਭ ਸਵਿਤਾ ਉਰਫ਼ ਟੋਨੀ (22) ਅਤੇ ਰਾਣੀ ਉਰਫ਼ ਸ਼ਾਲਿਨੀ (18) ਵਿਚਾਲੇ ਲੰਬੇ ਸਮੇਂ ਤੋਂ ਪ੍ਰੇਮ ਸਬੰਧ ਸਨ। ਦੋਹਾਂ ਨੇ 1 ਅਪ੍ਰੈਲ ਨੂੰ ਲਵ ਮੈਰਿਜ ਕਰਵਾਈ ਸੀ ਅਤੇ ਹਾਲ ਹੀ ਵਿਚ ਦਿੱਲੀ ਤੋਂ ਪਰਤ ਕੇ ਬੱਰਾ-7 ਵਿਚ ਕਿਰਾਏ ਦੇ ਕਮਰੇ ਵਿਚ ਰਹਿਣ ਲੱਗੇ ਸਨ। ਮੰਗਲਵਾਰ ਨੂੰ ਗੁਆਂਢੀਆਂ ਦੀ ਸੂਚਨਾ ’ਤੇ ਪੁਲਸ ਮੌਕੇ ’ਤੇ ਪਹੁੰਚੀ ਤਾਂ ਰਾਣੀ ਦੀ ਲਾਸ਼ ਕਮਰੇ ਵਿਚ ਪਈ ਮਿਲੀ, ਜਦਕਿ ਸੌਰਭ ਦੀ ਲਾਸ਼ ਪੱਖੇ ਨਾਲ ਲਟਕੀ ਹੋਈ ਸੀ। ਡੀ. ਸੀ. ਪੀ. ਸਾਊਥ ਨੇ ਦੱਸਿਆ ਕਿ ਪਹਿਲੀ ਨਜ਼ਰੇ ਪਤਨੀ ਦੇ ਕਤਲ ਤੋਂ ਬਾਅਦ ਖ਼ੁਦਕੁਸ਼ੀ ਦਾ ਮਾਮਲਾ ਪ੍ਰਤੀਤ ਹੁੰਦਾ ਹੈ। ਹਾਲਾਂਕਿ, ਘਟਨਾ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਚੱਲ ਸਕੇਗਾ। ਪੁਲਸ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।
ਪਟਨਾ 'ਚ ਦਹਿਸ਼ਤ: Blinkit ਡਿਲੀਵਰੀ ਗਰਲ 'ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ, AIIMS 'ਚ ਚੱਲ ਰਿਹਾ ਇਲਾਜ
NEXT STORY