ਨਿਊਯਾਰਕ(ਬਿਊਰੋ)—ਡੇਟ 'ਤੇ ਅਕਸਰ ਲੋਕ ਆਪਣੇ ਪਾਰਟਨਰ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦੇ ਹਨ ਪਰ ਜੇਕਰ ਦਿਲ ਦੀ ਬਜਾਏ ਉਹ ਕੁੱਝ ਹੋਰ ਚੋਰੀ ਹੋ ਜਾਵੇ ਤਾਂ? ਹਾਲ ਹੀ ਵਿਚ ਪਹਿਲੀ ਵਾਰ ਡਿਨਰ ਡੇਟ 'ਤੇ ਗਏ ਇਕ ਸ਼ਖਸ ਨੇ ਕੁੜੀ ਦਾ ਕ੍ਰੈਡਿਟ ਕਾਰਡ ਅਤੇ ਲੈਪਟਾਪ ਚੋਰੀ ਕਰ ਲਿਆ। ਕੁੜੀ ਉਸ ਸਮੇਂ ਤਾਂ ਇਸ ਬਾਰੇ ਵਿਚ ਨਹੀਂ ਸਮਝ ਸਕੀ ਪਰ ਬਾਅਦ ਵਿਚ ਕ੍ਰੈਡਿਟ ਕਾਰਡ ਅਤੇ ਲੈਪਟਾਪ ਗਾਇਬ ਹੋਣ ਦਾ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਈ। ਦਿਲਚਸਪ ਗੱਲ ਇਹ ਹੈ ਕਿ ਜਦੋਂ ਉਸ ਦਾ ਸਾਮਾਨ ਗਾਇਬ ਹੋਇਆ, ਉਦੋਂ ਹੀ ਉਸ ਨਾਲ ਡੇਟ 'ਤੇ ਗਿਆ ਹੋਇਆ ਸ਼ਖਸ ਵੀ ਗਾਇਬ ਹੋ ਗਿਆ ਸੀ। ਪੁਲਸ ਨੂੰ ਉਸ ਨੇ ਇਸ ਗੱਲ ਦੀ ਸ਼ਿਕਾਇਤ ਦਿੱਤੀ ਹੈ। ਫਿਲਹਾਲ ਪੁਲਸ ਸ਼ੱਕੀ ਸ਼ਖਸ ਦੀ ਭਾਲ ਵਿਚ ਜੁਟੀ ਹੋਈ ਹੈ।
ਜ਼ਿਕਰਯੋਗ ਹੈ ਕਿ ਇਹ ਘਟਨਾ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਹੈ। 19 ਨਵੰਬਰ ਨੂੰ ਇੱਥੇ ਸਟੇਟਨ ਟਾਪੂ 'ਤੇ ਇਕ ਸ਼ਖਸ ਰਾਤ ਦੇ 2 ਵਜੇ ਡਿਨਰ ਡੇਟ 'ਤੇ ਆਇਆ ਹੋਇਆ ਸੀ। ਉਸ ਨਾਲ ਇਕ ਕੁੜੀ ਵੀ ਸੀ। ਦੋਵੇਂ ਰੈਸਟੋਰੈਂਟ ਵਿਚ ਖਾਣ-ਪੀਣ ਤੋਂ ਬਾਅਦ ਬੈਠੇ ਹੋਏ ਸਨ। ਅਚਾਨਕ ਹੀ ਉਹ ਸ਼ਖਸ ਉਥੋਂ ਚਲਾ ਗਿਆ। ਖਾਸ ਗੱਲ ਇਹ ਹੈ ਕਿ ਇਸ ਦੌਰਾਨ ਕੁੜੀ ਦਾ ਕ੍ਰੈਡਿਟ ਕਾਰਡ ਅਤੇ ਲੈਪਟਾਪ ਵੀ ਗਾਇਬ ਹੋ ਗਿਆ ਸੀ ਪਰ ਕੁੜੀ ਨੂੰ ਇਸ ਬਾਰੇ ਵਿਚ ਬਾਅਦ ਵਿਚ ਪਤਾ ਲੱਗਾ। ਕਿਉਂਕਿ ਕਾਫੀ ਰਾਤ ਹੋ ਚੁੱਕੀ ਸੀ ਅਤੇ ਰਸਤੇ ਵਿਚ ਉਸ ਨੂੰ ਚੋਰੀ ਹੋਣ ਦਾ ਪਤਾ ਹੀ ਨਹੀਂ ਲੱਗਾ ਪਰ ਜਿਵੇਂ ਹੀ ਉਹ ਘਰ ਪਹੁੰਚੀ ਅਤੇ ਦੇਖਿਆ ਕਿ ਉਸ ਕੋਲ ਕ੍ਰੈਡਿਟ ਕਾਰਡ ਅਤੇ ਲੈਪਟਾਪ ਨਹੀਂ ਹੈ ਤਾਂ ਉਹ ਘਬਰਾ ਗਈ।
ਫਿਰ ਪੀੜਤਾ ਨੂੰ ਇਸ ਬਾਰੇ ਵਿਚ ਉਦੋਂ ਪਤਾ ਲੱਗਾ, ਜਦੋਂ ਸ਼ਖਸ ਨੇ ਉਸ ਦੇ ਕ੍ਰੈਡਿਟ ਕਾਰਡ ਜ਼ਰੀਏ ਖਰੀਦਦਾਰੀ ਕੀਤੀ ਸੀ। ਜਾਣਕਾਰੀ ਮਿਲਣ 'ਤੇ ਪੁਲਸ ਨੇ ਸ਼ੱਕੀ ਦੀ ਪਛਾਣ ਅੰਟੋਨੀਓ ਰੁਈਜ ਦੇ ਰੂਪ ਵਿਚ ਕੀਤੀ ਹੈ। ਜਿਸ ਦੀ ਉਮਰ 30-40 ਸਾਲ ਵਿਚਕਾਰ ਦੱਸੀ ਜਾ ਰਹੀ ਹੈ। ਪੁਲਸ ਨੇ ਅੰਟੋਨੀਓ ਦੀ ਇਕ ਤਸਵੀਰ ਜਾਰੀ ਕੀਤੀ ਹੈ ਅਤੇ ਉਸ ਦੇ ਬਾਰੇ ਵਿਚ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸੂਚਨਾ ਮਿਲਣ 'ਤੇ ਦੱਸਣ ਲਈ ਕਿਹਾ ਹੈ।
ਚੰਨ 'ਤੇ ਰੋਬੋਟ ਸਟੇਸ਼ਨ ਸਥਾਪਿਤ ਕਰੇਗਾ ਚੀਨ
NEXT STORY