ਵਾਸ਼ਿੰਗਟਨ-ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਕੋਵਿਡ-19 ਮਹਾਮਾਰੀ ਵਿਰੁੱਧ ਸਫਲ ਟੀਕਾਕਰਨ ਪ੍ਰੋਗਰਾਮ ਲਈ ਭਾਰਤ ਨੂੰ ਵਧਾਈ ਦਿੱਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ 'ਚ ਉਨ੍ਹਾਂ ਨੇ ਟੀਕਾ ਉਤਪਾਦਨ ਅਤੇ ਵੰਡ 'ਚ ਭਾਰਤ ਦੀ ਅੰਤਰਰਾਸ਼ਟਰੀ ਭੂਮਿਕਾ ਲਈ ਉਨ੍ਹਾਂ ਨੂੰ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਕੈਨੇਡੀਅਨ ਕੌਂਸਲ ਮੈਂਬਰ ਗੁਰਪ੍ਰੀਤ ਸਿੰਘ ਢਿੱਲੋ ਦਾ ਫਰਿਜ਼ਨੋ ਵਿਖੇ ਸੁਆਗਤ
ਸੀਤਾਰਮਨ ਨਾਲ ਇਥੇ ਬੈਠਕ ਦੌਰਾਨ ਮਾਲਪਾਸ ਨੇ ਵਾਸ਼ਿੰਗਟਨ ਸਥਿਤ ਅੰਤਰਰਾਸ਼ਟਰੀ ਵਿੱਤੀ ਸੰਸਥਾ ਦਾ ਅੰਤਰਰਾਸ਼ਟਰੀ ਵਿੱਤ ਨਿਗਮ ਅਤੇ ਬਹੁ-ਪੱਖੀ ਨਿਵੇਸ਼ ਗਾਰੰਟੀ ਏਜੰਸੀ ਸਮੇਤ ਵਿਸ਼ਵ ਬੈਂਕ ਸਮੂਹ ਦੀਆਂ ਸਾਰੀਆਂ ਸੰਸਥਾਵਾਂ 'ਚ ਭਾਰਤ ਦੇ ਪ੍ਰਤੀ ਵਚਨਬੱਧਤਾ ਦੁਹਰਾਈ। ਵਿਸ਼ਵ ਬੈਂਕ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਨੇ ਜਲਵਾਯੂ ਪਰਿਵਰਤਨ 'ਤੇ ਭਾਰਤ ਦੀਆਂ ਕੋਸ਼ਿਸ਼ਾਂ 'ਤੇ ਵੀ ਚਰਚਾ ਕੀਤੀ। ਵਿਸ਼ਵ ਦੇ ਸਭ ਤੋਂ ਵੱਡਾ ਟੀਕਾ ਉਤਪਾਦਕ ਦੇਸ਼ ਭਾਰਤ ਨੇ ਅਪ੍ਰੈਲ 'ਚ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਕੋਵਿਡ-19 ਟੀਕੇ ਦੇ ਨਿਰਯਾਤ ਨੂੰ ਰੋਕ ਦਿੱਤਾ ਸੀ ਤਾਂ ਕਿ ਦੇਸ਼ ਦੀ ਪੂਰੀ ਆਬਾਦੀ ਦਾ ਟੀਕਾਕਰਨ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਯਾਤਰੀਆਂ ਲਈ ਅਮਰੀਕਾ ਨੇ ਖੋਲ੍ਹੇ ਦਰਵਾਜ਼ੇ, 8 ਨਵੰਬਰ ਤੋਂ ਕਰ ਸਕਣਗੇ ਯਾਤਰਾ
ਪਿਛਲੇ ਮਹੀਨੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਐਲਾਨ ਕੀਤਾ ਸੀ ਕਿ ਭਾਰਤ ਫਿਰ ਤੋਂ ਵਿਦੇਸ਼ਾਂ ਨੂੰ ਟੀਕਾ ਨਿਰਯਾਤ ਸ਼ੁਰੂ ਕਰੇਗਾ। ਬਿਆਨ 'ਚ ਕਿਹਾ ਗਿਆ ਹੈ ਕਿ ਮਾਲਪਾਸ ਨੇ ਸੀਤਾਰਮਨ ਨੂੰ ਭਾਰਤ ਦੇ ਕੋਵਿਡ-19 ਟੀਕਾਕਰਨ ਮੁਹਿੰਮ ਲਈ ਵਧਾਈ ਦਿੱਤੀ ਅਤੇ ਟੀਕਾ ਉਤਪਾਦਨ ਅਤੇ ਵੰਡ 'ਚ ਭਾਰਤ ਦੀ ਅੰਤਰਰਾਸ਼ਟਰੀ ਭੂਮਿਕਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : FDA ਕਮੇਟੀ ਨੇ J&J ਦੇ ਕੋਵਿਡ-19 ਰੋਕੂ ਟੀਕੇ ਲਈ ਬੂਸਟਰ ਖੁਰਾਕ ਦੀ ਕੀਤੀ ਸਿਫਾਰਿਸ਼
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਘੁੰਡ ਚੁੱਕਣ ਤੋਂ ਬਾਅਦ ਨਹੀਂ ਪਏਗਾ ਪਛਤਾਉਣਾ, ਇਕ ਵਾਰ ਇਸ ਦੇਸੀ ਨੁਸਖੇ ਨੂੰ ਜ਼ਰੂਰ ਅਜ਼ਮਾਉਣਾ
NEXT STORY