ਗੈਜੇਟ ਡੈਸਕ-ਲੈਨੋਵੋ ਨੇ ਆਪਣਾ ਲੇਟੈਸਟ Lenovo Tab 6 5G ਟੈਬਲੇਟ ਜਾਪਾਨ 'ਚ ਲਾਂਚ ਕਰ ਦਿੱਤਾ ਹੈ। ਡਿਵਾਈਸ 'ਚ 10.3 ਇੰਚ ਦੀ ਡਿਸਪਲੇਅ ਹੈ ਅਤੇ ਇਹ ਸਨੈਪਡਰੈਗਨ 690 SoC ਨਾਲ ਸੰਚਾਲਿਤ ਹੈ। ਟੈਲਬੇਟ ਨੂੰ ਲੈਨੋਵੋ ਮੁਤਾਬਕ ਜਾਪਾਨ 'ਚ ਕੰਪਨੀ ਵੱਲੋਂ ਲਾਂਚ ਕੀਤਾ ਗਿਆ ਪਹਿਲਾਂ 5ਜੀ-ਸਮਰੱਥ ਐਂਡ੍ਰਾਇਡ ਟੈਬਲੇਟ ਹੈ। ਟੈਬਲੇਟ ਪਾਣੀ ਅਤੇ ਧੂੜ ਰੈਜੀਸਟੈਂਟ ਲਈ IPX3 ਅਤੇ P5X ਸਰਟੀਫਿਕੇਸ਼ਨ ਨਾਲ ਆਉਂਦਾ ਹੈ। ਫਿਲਹਾਲ, ਕੰਪਨੀ ਨੇ ਲੈਨੋਵੋ ਟੈਬ 6 5ਜੀ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ। ਟੈਬਲੇਟ ਏਬਿਲ ਬਲੂ ਅਤੇ ਮੂਨ ਵ੍ਹਾਈਟ ਕਲਰ ਆਪਸ਼ਨ 'ਚ ਉਪਲੱਬਧ ਹੋਵੇਗਾ। ਕੰਪਨੀ ਨੇ ਪੁਸ਼ਟੀ ਨਹੀਂ ਕੀਤਾ ਹੈ ਕਿ ਉਹ ਭਾਰਤ 'ਚ ਟੈਬਲੇਟ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਨੇ ਸਫਲ ਕੋਵਿਡ-19 ਟੀਕਾਕਰਨ ਮੁਹਿੰਮ ਲਈ ਭਾਰਤ ਨੂੰ ਦਿੱਤੀ ਵਧਾਈ
Lenovo Tab 6 5g ਦੇ ਸਪੈਸੀਫਿਕੇਸ਼ਨਸ
Lenovo Tab 6 5G ਦਾ ਡਾਈਮੇਂਸ਼ਨ 244x158x8.3mm ਹੈ ਅਤੇ ਇਸ 'ਚ 10.3 ਇੰਚ (1,200x1,920 ਪਿਕਸਲ) TFT ਡਿਸਪਲੇਅ ਹੈ। Lenovo Tab 6 5G, 4GB RAM ਨਾਲ ਸਨੈਪਡਰੈਗਨ 690 5G SoC ਨਾਲ ਸੰਚਾਲਿਤ ਹੈ। ਇਹ 64ਜੀ.ਬੀ. ਦੀ ਇੰਟਰਨਲ ਸਟੋਰੇਜ਼ ਨਾਲ ਆਉਂਦਾ ਹੈ ਜਿਸ ਨੂੰ ਮਾਈਕ੍ਰੋ ਐੱਸ.ਡੀ. ਕਾਰਡ (1ਟੀ.ਬੀ. ਤੱਕ) ਰਾਹੀਂ ਵਧਾਇਆ ਜਾ ਸਕਦਾ ਹੈ। ਟੈਬਲੇਟ 'ਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਟੈਬਲੇਟ ਸਿੰਗਲ ਨੈਨੋ-ਸਿਮ ਸਲਾਟ ਨਾਲ ਆਉਂਦਾ ਹੈ ਅਤੇ ਐਂਡ੍ਰਾਇਡ 11 'ਤੇ ਚੱਲਦਾ ਹੈ।
ਇਹ ਵੀ ਪੜ੍ਹੋ : ਕੈਨੇਡੀਅਨ ਕੌਂਸਲ ਮੈਂਬਰ ਗੁਰਪ੍ਰੀਤ ਸਿੰਘ ਢਿੱਲੋ ਦਾ ਫਰਿਜ਼ਨੋ ਵਿਖੇ ਸੁਆਗਤ
ਟੈਬਲੇਟ 'ਕਿਡਸ ਸਪੇਸ' ਫੀਚਰ ਨਾਲ ਆਉਂਦਾ ਹੈ ਜਿਸ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਇਸ ਨੂੰ ਪ੍ਰੀਸਕੂਲਰਸ ਲਈ ਡਿਜ਼ਾਈਨ ਕੀਤਾ ਗਿਆ ਸੀ। ਇਸ ਤੋਂ ਇਲਾਵਾ Lenovo Tab 6 5G 'ਚ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਲਈ ਇਕ 'ਲਰਨਿੰਗ ਮੋਡ' ਹੈ ਜਿਸ 'ਚ ਕੁਝ ਐਪ ਅਤੇ ਫੰਕਸ਼ਨ ਵਿਸ਼ੇਸ ਰੂਪ ਨਾਲ ਸਿਖਣ ਦਾ ਸਮਰਥਨ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ। ਟੈਬਲੇਟ ਇਕ 'ਪੀ.ਸੀ. ਮੋਡ' ਫੀਚਰ ਨਾਲ ਵੀ ਆਉਂਦਾ ਹੈ ਜੋ ਯੂਜ਼ਰਸ ਨੂੰ ਸਪਿਲਟ ਸਕਰੀਨ ਮੋਡ 'ਚ ਐਪਸ ਦੇਖਣ ਅਤੇ ਸਰਲ ਐਪਲੀਕੇਸ਼ਨ ਸਵਿਚਿੰਗ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦੇਵੇਗਾ। ਜਿਥੇ ਤੱਕ ਕੁਨੈਕਟੀਵਿਟੀ ਦਾ ਸਵਾਲ ਹੈ, ਲੈਨੋਵੋ Lenovo Tab 6 5G, Wi-Fi 802.11 a/b/g/n/ac, ਬਲੂਟੁੱਥ ਵੀ5.1 ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੇ ਸਪੋਰਟ ਨਾਲ ਆਉਂਦਾ ਹੈ। ਇਸ 'ਚ 7,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਈਰਾਨ : ਕੇਂਦਰੀ ਬੈਂਕ ਦੇ ਸਾਬਕਾ ਮੁਖੀ ਨੂੰ 10 ਸਾਲ ਦੀ ਸਜ਼ਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਮਾਰਟਫੋਨ ਬਾਜ਼ਾਰ ’ਚ ਐਂਟਰੀ ਕਰਨ ਦੀ ਤਿਆਰੀ ’ਚ ਨਵੀਂ ਕੰਪਨੀ, ਪਾਵਰਬੈਂਕ ਵੀ ਕਰੇਗੀ ਲਾਂਚ
NEXT STORY