ਕੈਨਬਰਾ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਕ ਕਿਸ਼ੋਰ ਅੱਤਵਾਦੀ ਨੇ ਧਮਕੀ ਦਿੱਤੀ ਸੀ। ਅਲਬਾਨੀਜ਼ ਨੇ ਸ਼ੁੱਕਰਵਾਰ ਕਿਹਾ ਕਿ ਉਹ ਅਤੇ ਉਸਦਾ ਪਰਿਵਾਰ ਕੱਟੜਪੰਥੀ ਮੈਨੀਫੈਸਟੋ ਵਿਚ ਧਮਕੀਆਂ ਦੇਣ ਵਾਲਿਆਂ ਵਿਚੋਂ ਇਕ ਸਨ, ਜਿਸ ਵਿਚ 19 ਸਾਲਾ ਜਾਰਡਨ ਪੈਟਨ ਨੇ ਕਥਿਤ ਤੌਰ ’ਤੇ ਸੱਤਾਧਾਰੀ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਮਾਰਨ ਦੇ ਆਪਣੇ ਇਰਾਦੇ ਦੀ ਰੂਪਰੇਖਾ ਦੱਸੀ ਸੀ।
ਇਹ ਵੀ ਪੜ੍ਹੋ- ਟੀਮ ਇੰਡੀਆ ਦੀ ਜਿੱਤ 'ਤੇ ਝੂਮ ਉੱਠੀ ਆਲੀਆ ਭੱਟ, ਸਲਮਾਨ- ਰਣਵੀਰ ਨੇ ਪੋਸਟ ਸਾਂਝੀ ਕਰ ਦਿੱਤੀ ਵਧਾਈ
ਉਨ੍ਹਾਂ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਵਿਚ ਅੱਤਵਾਦ ਲਈ ਕੋਈ ਥਾਂ ਨਹੀਂ ਹੈ। ਜੋ ਦਸਤਾਵੇਜ਼ ਪੇਸ਼ ਕੀਤੇ ਗਏ ਸਨ, ਉਹ ਕਾਫੀ ਪ੍ਰੇਸ਼ਾਨ ਕਰਨ ਵਾਲੇ ਹਨ, ਜਿਨ੍ਹਾਂ ਵਿਚ ਨਾ ਸਿਰਫ਼ ਲੇਬਰ ਸੰਸਦ ਮੈਂਬਰਾਂ ਨੂੰ ਸਗੋਂ ਮੇਰੇ ਪਰਿਵਾਰ ਸਮੇਤ ਹੋਰਨਾਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਹਨ। ਪੈਟਨ ਨੂੰ ਸੰਯੁਕਤ ਅੱਤਵਾਦ ਵਿਰੋਧੀ ਟੀਮ (ਜੇ. ਸੀ. ਟੀ.) ਨੇ ਬੁੱਧਵਾਰ ਸਿਡਨੀ ਤੋਂ ਲਗਭਗ 100 ਕਿਲੋਮੀਟਰ ਉੱਤਰ ਵਿਚ ਨਿਊਕੈਸਲ ਸ਼ਹਿਰ ਵਿਚ ਹਥਿਆਰਾਂ ਨਾਲ ਲੈਸ ਨਿਊ ਸਾਊਥ ਵੇਲਜ਼ ਰਾਜ ਦੀ ਸੰਸਦ ਵਿਚ ਲੇਬਰ ਸੰਸਦ ਮੈਂਬਰ ਟਿਮ ਕਰੈਂਥੋਰਪ ਦੇ ਦਫ਼ਤਰ ਵਿਚ ਕਥਿਤ ਤੌਰ ’ਤੇ ਦਾਖਲ ਹੋਣ ਤੋਂ ਬਾਅਦ ਚਾਕੂ ਅਤੇ ਹੋਰ ਹਥਿਆਰ ਸਮੇਤ ਕਾਬੂ ਕੀਤਾ।
ਇਹ ਵੀ ਪੜ੍ਹੋ- ਵਿਰਾਟ ਕੋਹਲੀ ਦੇ ਸੰਨਿਆਸ ਤੋਂ ਬਾਅਦ ਅਦਾਕਾਰ ਰਣਵੀਰ ਸਿੰਘ ਹੋਏ ਇਮੋਸ਼ਨਲ, ਪੋਸਟ ਸਾਂਝੀ ਕਰ ਆਖੀ ਇਹ ਗੱਲ
ਅਧਿਕਾਰੀਆਂ ਨੇ ਕਿਹਾ ਕਿ ਪੈਟਨ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਮੈਨੀਫੈਸਟੋ ਬਾਰੇ ਪਤਾ ਲੱਗਾ ਗਏ, ਜੋ ਇਮੀਗ੍ਰੇਸ਼ਨ ਵਿਰੋਧੀ, ਯਹੂਦੀ ਵਿਰੋਧੀ ਅਤੇ ਇਸਲਾਮੋਫੋਬਿਕ ਵਿਚਾਰਾਂ ਤੇ ਲੇਬਰ ਪਾਰਟੀ ਅਤੇ ਅਲਬਾਨੀਜ਼ ਵਿਰੁੱਧ ਸ਼ਿਕਾਇਤਾਂ ਦੀ ਸੂਚੀ ਨੂੰ ਦਰਸਾਉਂਦਾ ਹੈ।
ਭਾਰਤੀ ਨੌਜਵਾਨ ਤੇਜਸ ਪਟੇਲ ਫਲੋਰੀਡਾ 'ਚ 100 ਸੋਨੇ ਦੇ ਬਿਸਕੁਟਾਂ ਸਮੇਤ ਕਾਬੂ
NEXT STORY