ਨਿਊਯਾਰਕ (ਅਨਸ)-ਮਾਈਗ੍ਰੇਨ ਕਾਰਨ ਕ੍ਰਾਨਿਕ ਡ੍ਰਾਈ ਆਈ ਡਿਜ਼ੀਜ਼ ਦਾ ਖਤਰਾ ਵਧ ਜਾਂਦਾ ਹੈ। ਇਕ ਖੋਜ 'ਚ ਇਹ ਚਿਤਾਵਨੀ ਦਿੱਤੀ ਗਈ ਹੈ। ਇਸ ਬੀਮਾਰੀ 'ਚ ਹੰਝੂਆਂ ਰਾਹੀਂ ਅੱਖਾਂ ਨੂੰ ਗਿੱਲਾ ਰੱਖਣ ਦੀ ਸਮਰੱਥਾ ਖਤਮ ਹੋ ਜਾਂਦੀ ਹੈ। ਇਸ ਸਬੰਧ 'ਚ ਕੀਤੀ ਗਈ ਖੋਜ 'ਚ 73,000 ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਆਰਥਰਾਈਟਿਸ, ਸ਼ੂਗਰ, ਥਾਇਰਾਈਡ, ਸਿਗਰਟਨੋਸ਼ੀ ਤੇ ਲੰਬੇ ਸਮੇਂ ਤਕ ਕਾਂਟੈਕਟ ਲੈੱਨਜ਼ ਦੀ ਵਰਤੋਂ ਕਾਰਨ ਵੀ ਅੱਖਾਂ ਦੀ ਇਸ ਬੀਮਾਰੀ ਦਾ ਜੋਖਿਮ ਵਧ ਜਾਂਦਾ ਹੈ।
65 ਸਾਲ ਬਾਅਦ ਜ਼ਿਆਦਾ ਸਮੱਸਿਆ
ਮਾਈਗ੍ਰੇਨ ਤੋਂ ਪੀੜਤ ਜਿਨ੍ਹਾਂ ਮਰਦਾਂ ਦੀ ਉਮਰ 65 ਸਾਲ ਤੋਂ ਵੱਧ ਹੁੰਦੀ ਹੈ, ਉਨ੍ਹਾਂ ਨੂੰ ਕ੍ਰਾਨਿਕ ਡ੍ਰਾਈ ਆਈ ਡਿਜ਼ੀਜ਼ ਦਾ ਖਤਰਾ ਢਾਈ ਗੁਣਾ ਤਕ ਜ਼ਿਆਦਾ ਹੁੰਦਾ ਹੈ।
ਔਰਤਾਂ 'ਚ ਜ਼ਿਆਦਾ ਸਮੱਸਿਆ
ਇਹ ਮਾਈਗ੍ਰੇਨ ਦੀ ਬੀਮਾਰੀ ਔਰਤਾਂ 'ਚ ਜ਼ਿਆਦਾ ਦੇਖੀ ਜਾਂਦੀ ਹੈ। ਇਸ ਤਰ੍ਹਾਂ ਮਾਈਗ੍ਰੇਨ ਹੋਣ ਦੀ ਵਜ੍ਹਾ ਕਾਫੀ ਹੱਦ ਤਕ ਲਾਈਫ ਸਟਾਈਲ ਵੀ ਹੈ ਯਾਨੀ ਕਿ ਮੋਨੋਸੋਡੀਅਮ ਗਲੂਟਾਮੇਟ ਵਾਲੇ ਫੂਡ ਦੀ ਜ਼ਿਆਦਾ ਵਰਤੋਂ, ਤੇਜ਼ ਰੌਸ਼ਨੀ 'ਚ ਕੰਮ ਕਰਨਾ, ਤਣਾਅ ਤੇ ਮੌਸਮ 'ਚ ਅਚਾਨਕ ਤਬਦੀਲੀ ਕਾਰਨ ਆਕਿਊਲਰ ਮਾਈਗ੍ਰੇਨ ਹੋ ਸਕਦਾ ਹੈ।
ਬਿਨਾਂ ਸਿਰਦਰਦ ਦੇ ਵੀ ਹੋ ਸਕਦੈ ਮਾਈਗ੍ਰੇਨ
ਵਧੇਰੇ ਲੋਕ ਮਾਈਗ੍ਰੇਨ ਦਾ ਮਤਲਬ ਤੇਜ਼ ਸਿਰਦਰਦ ਨੂੰ ਮੰਨਦੇ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਿਰ 'ਚ ਬਿਨਾਂ ਕਿਸੇ ਦਰਦ ਦੇ ਵੀ ਮਾਈਗ੍ਰੇਨ ਹੋ ਸਕਦਾ ਹੈ। ਬਿਨਾਂ ਦਰਦ ਵਾਲੇ ਮਾਈਗ੍ਰੇਨ ਨੂੰ ਸਾਈਲੈਂਟ ਮਾਈਗ੍ਰੇਨ ਕਹਿੰਦੇ ਹਨ, ਜਿਸ 'ਚ ਮਾਈਗ੍ਰੇਨ ਦਾ ਸਭ ਤੋਂ ਵੱਧ ਅਸਰ ਸਿਰ 'ਤੇ ਨਹੀਂ ਸਗੋਂ ਅੱਖਾਂ 'ਤੇ ਪੈਂਦਾ ਹੈ। ਜੇਕਰ ਇਸ ਤਰ੍ਹਾਂ ਦਾ ਮਾਈਗ੍ਰੇਨ ਵਧ ਜਾਵੇ ਤਾਂ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ।
ਅਮਰੀਕਾ ਨੇ ਫਿਰ ਵਧਾਇਆ ਪਾਕਿ 'ਤੇ ਦਬਾਅ, ਤਬਾਹ ਕਰੇ ਅੱਤਵਾਦੀ ਟਿਕਾਣੇ
NEXT STORY