ਕੀਵ-ਰੂਸੀ ਫੌਜ ਨੇ ਐਤਵਾਰ ਨੂੰ ਦੱਖਣੀ ਯੂਕ੍ਰੇਨ 'ਚ ਮਾਈਕੋਲਾਈਵ ਖੇਤਰ 'ਤੇ ਰਾਕੇਟ ਦਾਗੇ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਇਕ ਰੂਸੀ ਡਿਪਲੋਮੈਟ ਨੇ ਯੂਕ੍ਰੇਨ ਨੂੰ ਸੁਰੱਖਿਆ ਦਾ ਭਰੋਸਾ ਦੇਣ ਲਈ ਕਿਹਾ ਹੈ ਤਾਂ ਕਿ ਅੰਤਰਰਾਸ਼ਟਰੀ ਨਿਰੀਖਕ ਉਸ ਪ੍ਰਮਾਣੂ ਉਰਜਾ ਸਟੇਸ਼ਨ ਦਾ ਦੌਰ ਕਰ ਸਕੇ, ਜੋ ਗੋਲੀਬਾਰੀ ਦੀ ਲਪੇਟ 'ਚ ਆਇਆ ਹੈ। ਮਾਈਕੋਲਾਈਵ ਖੇਤਰ ਰੂਸੀ ਕਬਜ਼ੇ ਵਾਲੇ ਸ਼ਹਿਰ ਖੇਰਸਾਨ ਦੇ ਉੱਤਰ 'ਚ ਸਥਿਤ ਹੈ, ਜਿਸ ਨੂੰ ਯੂਕ੍ਰੇਨੀ ਫੌਜ ਨੇ ਫਿਰ ਤੋਂ ਆਪਣੇ ਕੰਟਰੋਲ 'ਚ ਲੈਣ ਦਾ ਸੰਕਲਪ ਜਤਾਇਆ ਹੈ। ਯੂਕ੍ਰੇਨ ਦੀ ਐਮਰਜੈਂਸੀ ਸੇਵਾ ਨੇ ਕਿਹਾ ਕਿ ਮਾਈਕੋਲਾਈਵ ਖੇਤਰ ਦੀ ਬੇਰੇਜ਼ਨੇਹੁਵੇਟ ਬਸਤੀ 'ਚ ਐਤਵਾਰ ਤੜਕੇ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਪ੍ਰਾਪਰਟੀ ਡੀਲਰ ਤੇ ਦੋਸਤ 'ਤੇ ਫਾਇਰਿੰਗ, ਹਾਲਤ ਗੰਭੀਰ
ਦੱਖਣੀ ਯੂਕ੍ਰੇਨ 'ਚ ਲੜਾਈ ਤੇਜ਼ ਹੋਣ ਦੇ ਨਾਲ ਹੀ ਜਾਪੋਰੀਜ਼ੀਆ ਪ੍ਰਮਾਣੂ ਉਰਜਾ ਪਲਾਂਟ ਨੂੰ ਲੈ ਕੇ ਚਿੰਤਾ ਵੀ ਵਧ ਗਈ ਹੈ। ਇਸ ਪਲਾਂਟ 'ਤੇ ਰੂਸੀ ਫੌਜ ਦਾ ਕੰਟਰੋਲ ਹੈ ਅਤੇ ਗੋਲਾਬਾਰੀ ਦੀ ਲਪੇਟ 'ਚ ਆਇਆ ਹੈ। ਯੂਕ੍ਰੇਨ ਤੇ ਰੂਸ ਦੋਵੇਂ ਇਕ-ਦੂਜੇ ਨੂੰ ਗੋਲਾਬਾਰੀ ਲਈ ਦੋਸ਼ ਠਹਿਰਾਉਂਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲਾਬਾਰੀ ਨਾਲ ਪਲਾਂਟ ਦੇ ਨਿਗਰਾਨੀ ਉਪਕਰਣ ਨੁਕਸਾਨੇ ਗਏ ਹਨ ਅਤੇ ਇਸ ਨਾਲ ਇਕ ਪ੍ਰਮਾਣੂ ਤਬਾਹੀ ਹੋ ਸਕਦੀ ਹੈ। ਜਾਪੋਰੀਜ਼ੀਆ ਯੂਰਪ ਦਾ ਸਭ ਤੋਂ ਵੱਡਾ ਪ੍ਰਮਾਣੂ ਉਰਜਾ ਪਲਾਂਟ ਹੈ।
ਇਹ ਵੀ ਪੜ੍ਹੋ : ਫਲਸਤੀਨੀ ਬੰਦੂਕਧਾਰੀ ਨੇ ਯੇਰੂਸ਼ੇਲਮ 'ਚ ਬੱਸ 'ਤੇ ਕੀਤੀ ਗੋਲੀਬਾਰੀ, 8 ਜ਼ਖਮੀ
ਵਿਅਨਾ ਸਥਿਤ ਅੰਤਰਰਾਸ਼ਟਰੀ ਪ੍ਰਮਾਣੂ ਉਰਜਾ ਏਜੰਸੀ 'ਚ ਰੂਸ ਦੇ ਰਾਜਦੂਤ ਮਿਖਾਈਲ ਉਲਯਾਨੋਵ ਨੇ ਯੂਕ੍ਰੇਨ ਨੂੰ ਕਿਹਾ ਕਿ ਉਹ ਪਲਾਂਟ 'ਤੇ ਹਮਲਾ ਬੰਦ ਕਰ ਦੇਣ ਤਾਂ ਕਿ ਅੰਤਰਰਾਸ਼ਟਰੀ ਪ੍ਰਮਾਣੂ ਉਰਜਾ ਏਜੰਸੀ ਤੋਂ ਇਕ ਨਿਰੀਖਣ ਮਿਸ਼ਨ ਉਥੇ ਦੌਰਾ ਕਰ ਸਕਣ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ 'ਤਾਸ' ਨੇ ਐਤਵਾਰ ਨੂੰ ਉਲਯਾਨੋਵ ਦੇ ਹਵਾਲੇ ਤੋਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਯੂਕ੍ਰੇਨ ਸਟੇਸ਼ਨ 'ਤੇ ਗੋਲਾਬਾਰੀ ਰੋਕੇ ਅਤੇ ਮਿਸ਼ਨ ਦੇ ਮੈਂਬਰਾਂ ਨੂੰ ਸੁਰੱਖਿਆ ਗਾਰੰਟੀ ਪ੍ਰਦਾਨ ਕਰੇ। ਕਿਸੇ ਅੰਤਰਰਾਸ਼ਟਰੀ ਟੀਮ ਨੂੰ ਲਗਾਤਾਰ ਗੋਲਾਬਾਰੀ ਦਰਮਿਆਨ ਕੰਮ 'ਤੇ ਨਹੀਂ ਭੇਜਿਆ ਜਾ ਸਕਦਾ।
ਇਹ ਵੀ ਪੜ੍ਹੋ : ਰਸ਼ਦੀ 'ਤੇ ਹਮਲੇ ਦੀ ਨਿੰਦਾ ਕਰਨ 'ਤੇ ਲੇਖਿਕਾ JK ਰੋਲਿੰਗ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਅਰਮੀਨੀਆ ਦੇ ਯੇਰੇਵਾਨ ’ਚ ਪਟਾਕਾ ਭੰਡਾਰ ਵਾਲੀ ਥਾਂ ’ਤੇ ਧਮਾਕਾ, 1 ਦੀ ਮੌਤ ਤੇ 36 ਜ਼ਖ਼ਮੀ
NEXT STORY