ਲੁਧਿਆਣਾ (ਨਰਿੰਦਰ ਮਹਿੰਦਰੂ, ਰਿਸ਼ੀ)-ਥਾਣਾ ਦੁੱਗਰੀ ਦੇ ਇਲਾਕੇ ਐੱਮ. ਆਈ. ਜੀ. ਫਲੈਟ ਨੇੜੇ ਘਰ ਦੇ ਨੇੜੇ ਆਪਣੇ ਦੋਸਤ ਦੇ ਨਾਲ ਖੜ੍ਹੇ ਪ੍ਰਾਪਰਟੀ ਡੀਲਰ ’ਤੇ 2 ਕਾਰਾਂ ’ਚ ਆਏ ਲਗਭਗ 8 ਬਦਮਾਸ਼ਾਂ ਨੇ ਬਹਿਸ ਤੋਂ ਬਾਅਦ ਫਾਇਰਿੰਗ ਕਰ ਦਿੱਤੀ, ਜਿਸ ਵਿਚ ਦੋਵੇਂ ਦੋਸਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਪਛਾਣ ਪ੍ਰਾਪਰਟੀ ਡੀਲਰ ਹਰਸਿਮਰਨਜੀਤ ਸਿੰਘ (31) ਅਤੇ ਉਸ ਦੇ ਦੋਸਤ ਬਿਕਰਮਜੀਤ ਸਿੰਘ (27) ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਫਲਸਤੀਨੀ ਬੰਦੂਕਧਾਰੀ ਨੇ ਯੇਰੂਸ਼ੇਲਮ 'ਚ ਬੱਸ 'ਤੇ ਕੀਤੀ ਗੋਲੀਬਾਰੀ, 8 ਜ਼ਖਮੀ
ਜ਼ਖਮੀ ਪ੍ਰਾਪਰਟੀ ਡੀਲਰ ਦੇ ਤਾਇਆ ਹਰਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਹਰਸਿਮਰਨ ਕਾਕਾ ਦਾ ਘਰ ’ਚ ਦੁੱਧ ਦਾ ਕਾਰੋਬਾਰ ਹੈ ਅਤੇ ਨਾਲ ਹੀ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਕਾਕੇ ਨੇ 1 ਸਾਲ ਪਹਿਲਾਂ ਮੋਹਾਲੀ ’ਚ 2 ਕਾਲੋਨਾਈਜ਼ਰਾਂ ਖਿਲਾਫ ਕੇਸ ਦਰਜ ਕਰਵਾਇਆ ਸੀ, ਜਿਸ ਵਿਚ ਉਹ ਗਵਾਹ ਹੈ। ਦੋਸ਼ ਹੈ ਕਿ ਕਾਲੋਨਾਈਜ਼ਰ ਉਸ ’ਤੇ ਅਦਾਲਤ ’ਚ ਗਵਾਹੀ ਨਾ ਦੇਣ ਦਾ ਦਬਾਅ ਬਣਾ ਰਹੇ ਹਨ। ਇਸੇ ਕਾਰਨ ਸ਼ਾਮ 7.30 ਵਜੇ ਜਦੋਂ ਉਹ ਘਰ ਕੋਲ ਖੜ੍ਹਾ ਸੀ ਤਾਂ ਦੋ ਕਾਰਾਂ ’ਚ ਆਪਣੇ ਸਾਥੀਆਂ ਨਾਲ ਆਏ ਅਤੇ ਆਉਂਦੇ ਹੀ ਬਹਿਸ ਕਰਨ ਲੱਗ ਪਏ। ਇਸੇ ਦੌਰਾਨ ਉਨ੍ਹਾਂ ਨੇ ਆਪਣੀ ਰਿਵਾਲਵਰ ਨਾਲ ਫਾਇਰਿੰਗ ਕਰ ਦਿੱਤੀ ਅਤੇ ਦੋਵਾਂ ਦੇ ਪੇਟ ਕੋਲ ਇਕ ਇਕ ਗੋਲੀ ਲੱਗੀ।
ਇਹ ਵੀ ਪੜ੍ਹੋ : ਰਸ਼ਦੀ 'ਤੇ ਹਮਲੇ ਦੀ ਨਿੰਦਾ ਕਰਨ 'ਤੇ ਲੇਖਿਕਾ JK ਰੋਲਿੰਗ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਵੱਡੀ ਵਾਰਦਾਤ
ਆਜਾਦੀ ਦਿਹਾੜੇ ਕਾਰਨ ਮੁੱਖ ਮੰਤਰੀ ਦੇ ਸ਼ਹਿਰ ਆਉਣ ਤੋਂ ਕੁਝ ਘੰਟੇ ਪਹਿਲਾਂ ਹੋਈ ਫਾਈਰਿੰਗ ਨੇ ਜਿਥੇ ਲਾਅ ਐਂਡ ਆਰਡਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਉਥੇ ਇਸ ਵੱਡੀ ਵਾਰਦਾਤ ਤੋਂ ਬਾਅਦ ਪੁਲਸ ਦੇ ਹੱਥ ਪੈਰ ਫੁੱਲ ਗਏ ਹਨ। ਸ਼ਹਿਰ ਵਿਚ ਜਗ੍ਹਾ-ਜਗ੍ਹਾ ਨਾਕਾਬੰਦੀ ਅਤੇ ਫਲੈਗ ਮਾਰਚ ਹੋਣ ਦੇ ਬਾਵਜੂਦ ਬੇਖੌਫ ਹੋ ਕੇ ਕੀਤੀ ਗਈ ਫਾਇਰਿੰਗ ਪੁਲਸ ਦੇ ਲਈ ਕਾਫੀ ਸ਼ਰਮ ਦੀ ਗੱਲ ਹੈ।
ਇਹ ਵੀ ਪੜ੍ਹੋ : ਪਾਕਿ ਦੇ ਆਜ਼ਾਦੀ ਦਿਹਾੜੇ ’ਤੇ ਇਮਰਾਨ ਨੇ ਭਾਰਤ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ, ਰੈਲੀ ’ਚ ਦਿਖਾਈ ਜੈਸ਼ੰਕਰ ਦੀ ਵੀਡੀਓ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਿੱਧੂ ਮੂਸੇਵਾਲਾ ਦੇ ਫੈਨ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ਚਿੱਠੀ, ਲਿਖੀਆਂ ਦਿਲ ਨੂੰ ਝੰਜੋੜਨ ਵਾਲੀਆਂ ਗੱਲਾਂ
NEXT STORY