ਨਿਊਯਾਰਕ-ਰੂਸ-ਯੂਕ੍ਰੇਨ ਯੁੱਧ ਸ਼ੁਰੂ ਹੋਏ ਕਰੀਬ ਦੋ ਮਹੀਨੇ ਹੋ ਚੁੱਕੇ ਹਨ ਜਿਸ ਦੌਰਾਨ ਰੂਸੀ ਰਾਸ਼ਟਰਪਤੀ ਦਫ਼ਤਰ ਕ੍ਰੈਮਲਿਨ ਨੇ ਪੱਛਮੀ ਦੇਸ਼ਾਂ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦੀ ਧਾਰ ਨੂੰ ਖੁੰਡਾ ਕਰਨ ਲਈ ਅਸਾਧਾਰਨ ਕਦਮ ਚੁੱਕੇ ਹਨ। ਰੂਸ ਨੇ ਇਸ ਮੋਰਚੇ 'ਤੇ ਕੁਝ ਸੰਕੇਤਿਕ ਜਿੱਤ ਮਿਲਣ ਦਾ ਦਾਅਵਾ ਕੀਤਾ ਹੈ ਜਦਕਿ ਪੱਛਮੀ ਪਾਬੰਦੀਆਂ ਦਾ ਪੂਰਾ ਪ੍ਰਭਾਵ ਬਹੁਤ ਹੀ ਅਸਲ ਤਰੀਕੇ ਨਾਲ ਮਹਿਸੂਸ ਕੀਤਾ ਜਾਣਾ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ : ਨਾਈਜੀਰੀਆ : ਗੈਰ-ਕਾਨੂੰਨੀ ਤੇਲ ਰਿਫ਼ਾਇਨਰੀ 'ਚ ਧਮਾਕਾ, 100 ਤੋਂ ਵੱਧ ਲੋਕਾਂ ਦੀ ਹੋਈ ਮੌਤ
ਪੱਛਮੀ ਦੇਸ਼ਾਂ ਨੇ ਰੂਸ ਦੀ ਉਸ ਦੇ ਵਿਦੇਸ਼ੀ ਮੁਦਰਾ ਭੰਡਾਰ ਤੱਕ ਪਹੁੰਚ ਨੂੰ ਰੋਕਣ, ਮੁੱਖ ਤਕਨਾਲੋਜੀਆਂ ਦੇ ਆਯਾਤ ਕੰਟਰੋਲ ਕਰਨ ਅਤੇ ਹੋਰ ਪਾਬੰਦੀਆਂ ਵਾਲੇ ਉਪਾਅ ਕੀਤੇ ਹਨ। ਉਥੇ, ਕ੍ਰੈਮਲਿਨ ਨੇ ਰੂਸੀ ਅਰਥਵਿਵਸਥਾ ਨੂੰ ਬਚਾਉਣ ਲਈ ਕੁਝ ਵੱਡੇ ਕਦਮ ਚੁੱਕੇ ਹਨ। ਉਨ੍ਹਾਂ 'ਚ ਵਿਆਜ ਦਰਾਂ ਨੂੰ ਵਧਾ ਕੇ 20 ਫੀਸਦੀ ਤੱਕ ਕਰਨਾ, ਪੂੰਜੀ 'ਤੇ ਕੰਟਰੋਲ ਸਥਾਪਤ ਕਰਨਾ ਅਤੇ ਰੂਸੀ ਕਾਰੋਬਾਰਾਂ ਨੂੰ ਆਪਣਾ ਲਾਭ ਰੂਬਲ (ਰੂਸੀ ਮੁਦਰਾ) 'ਚ ਤਬਦੀਲ ਕਰਨ ਲਈ ਮਜਬੂਰ ਕਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ : ਸੋਮਾਲੀਆ ਦੇ ਇਕ ਰੈਸਟੋਰੈਂਟ 'ਚ ਧਮਾਕਾ, 6 ਦੀ ਮੌਤ
ਨਤੀਜੇ ਵਜੋਂ, ਸ਼ੁਰੂਆਤ 'ਚ ਕਮਜ਼ੋਰ ਪੈਣ ਤੋਂ ਬਾਅਦ ਰੂਬਲ ਦਾ ਮੁੱਲ (ਵੈਲਿਊ) ਸੰਭਲ ਗਿਆ ਹੈ ਅਤੇ ਪਿਛਲੇ ਹਫ਼ਤੇ ਕੇਂਦਰੀ ਬੈਂਕ ਨੇ ਵਿਆਜ ਦਰ 'ਚ ਆਪਣੇ ਵਾਧੇ ਨੂੰ ਅੰਸ਼ਕ ਤੌਰ 'ਤੇ ਘਟਾ ਦਿੱਤਾ। ਇਸ ਨਾਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਹੌਸਲਾ ਵਧਿਆ ਹੋਇਆ ਨਜ਼ਰ ਆਇਆ ਅਤੇ ਉਨ੍ਹਾਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਦੇਸ਼ ਪੱਛਮ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਜਾਰੀ ਕੀਤਾ ਇਹ ਨਵਾਂ ਹੁਕਮ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਨਾਈਜੀਰੀਆ : ਗੈਰ-ਕਾਨੂੰਨੀ ਤੇਲ ਰਿਫ਼ਾਇਨਰੀ 'ਚ ਧਮਾਕਾ, 100 ਤੋਂ ਵੱਧ ਲੋਕਾਂ ਦੀ ਹੋਈ ਮੌਤ
NEXT STORY