ਵਾਸ਼ਿੰਗਟਨ- ਫਾਰਸ ਦੀ ਖਾੜੀ ਦੇ ਹੋਰਮੁਜ ਜਲਡਮਰੂਮੱਧ ’ਚ ਅਮਰੀਕੀ ਸਮੁੰਦਰੀ ਫੌਜ ਦੇ ਜਹਾਜ਼ ਵੱਲ ਵਧਣ ਵਾਲੀਆਂ 13 ਈਰਾਨੀ ਕਿਸ਼ਤੀਆਂ ਨੂੰ ਰੋਕਣ ਲਈ ਅਮਰੀਕੀ ਤਟ-ਰੱਖਿਅਕ ਦੇ ਇਕ ਜਹਾਜ਼ ਤੋਂ ਚਿਤਾਵਨੀ ਦੇਣ ਦੇ ਇਰਾਦੇ ਨਾਲ 2 ਵਾਰ ਗੋਲੀਆਂ ਚਲਾਈਆਂ ਗਈਆਂ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ ਰੱਖਿਆ ਮੰਤਰਾਲਾ ਦੇ ਹੈੱਡਕੁਆਰਟਰ ਪੈਂਟਾਗਨ ਨੇ ਇਸਨੂੰ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ. ਆਰ. ਜੀ. ਸੀ.) ਦੀ ਸਮੁੰਦਰੀ ਫੌਜ ਦਾ ‘ਅਸੁਰੱਖਿਅਤ ਅਤੇ ਗੈਰ-ਪੇਸ਼ੇਵਰ’ ਰਵੱਈਆ ਦੱਸਿਆ ਹੈ। 14 ਦਿਨਾਂ ’ਚ ਇਹ ਦੂਸਰੀ ਵਾਰ ਹੈ ਜਦੋਂ ਅਮਰੀਕੀ ਜਹਾਜ਼ ਦੇ ਅਰਧ ਸੈਨਿਕ ਰੈਵੋਲਿਊਸ਼ਨਰੀ ਗਾਰਡ ਦੇ ਜਹਾਜ਼ ਨੂੰ ਚਿਤਾਵਨੀ ਦੇਣ ਲਈ ਗੋਲੀਆਂ ਦਾਗੀਆਂ।
ਇਹ ਖ਼ਬਰ ਪੜ੍ਹੋ- ਇਮਰਾਨ ਦੀ ਯਾਤਰਾ ਦੌਰਾਨ ਸਾਊਦੀ ਅਰਬ ਨੇ ਪਾਕਿ ਲਈ 100 ਤੋਂ ਜ਼ਿਆਦਾ ਪ੍ਰਾਜੈਕਟਾਂ ਦਾ ਕੀਤਾ ਐਲਾਨ
ਇਹ ਘਟਨਾ ਅਜਿਹੇ ਸਮੇਂ ਹੋਈ ਹੈ ਜਦੋਂ ਅਮਰੀਕਾ ਨੇ 2015 ਦੇ ਪ੍ਰਮਾਣੂ ਸਮਝੌਤੇ ’ਤੇ ਵਿਆਨਾ ’ਚ ਈਰਾਨ ਨਾਲ ਅਪ੍ਰਤੱਖ ਗੱਲਬਾਤ ਸ਼ੁਰੂ ਕੀਤੀ ਹੈ। ਅਮਰੀਕਾ 2018 ’ਚ ਇਸ ਸਮਝੌਤੇ ਤੋਂ ਹਟ ਗਿਆ ਸੀ। ਜਦੋਂ ਇਹ ਪੁੱਛਿਆ ਗਿਆ ਕਿ ਕੀ ਅਜਿਹਾ ਲੱਗਾ ਕਿ ਰੈਵੋਲਿਊਸ਼ਨਰੀ ਗਾਰਡ ਅਮਰੀਕੀ ਫੌਜੀਆਂ ਨਾਲ ਜੰਗ ਲੜਨ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਪੈਂਟਾਗਨ ਦੇ ਪ੍ਰੈੱਸ ਸਕੱਤਰ ਜਾਨ ਕਿਰਬੀ ਨੇ ਈਰਾਨ ਦੀ ਇੱਛਾ ਸਬੰਧੀ ਕੁਝ ਕਹਿਣ ਤੋਂ ਨਾਂਹ ਕਰ ਦਿੱਤੀ।
ਇਹ ਖ਼ਬਰ ਪੜ੍ਹੋ- ਮਾਂ ਨੂੰ ਯਾਦ ਕਰ ਰੋਣ ਲੱਗੇ ਕ੍ਰਿਸ ਗੇਲ, ਵਾਇਰਲ ਹੋਈ ਵੀਡੀਓ
ਕਿਰਬੀ ਨੇ ਕਿਹਾ ਕਿ ਦੁੱਖ ਵਾਲੀ ਗੱਲ ਹੈ ਕਿ ਆਈ. ਆਰ. ਜੀ. ਸੀ. ਸਮੁੰਦਰੀ ਫੌਜ ਦਾ ਇਹ ਵਰਤਾਅ ਕੋਈ ਨਹੀਂ ਗੱਲ ਨਹੀਂ ਹੈ, ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਸਾਡੇ ਕਮਾਂਡਿੰਗ ਅਧਿਕਾਰੀ ਅਤੇ ਜਹਾਜ਼ਾਂ ’ਤੇ ਮੌਜੂਦ ਚਾਲਕ ਦਲ ਦੇ ਮੈਂਬਰ ਟਰੇਂਡ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸਰਗਰਮੀ ਨਾਲ ਕਿਸੇ ਨੂੰ ਸੱਟ ਪਹੁੰਚ ਸਕਦੀ ਹੈ ਅਤੇ ਇਸ ਨਾਲ ਖੇਤਰ ’ਚ ਅਸਲ ’ਚ ਭਰਮ-ਭੁਲੇਖੇ ਦੀ ਸਥਿਤੀ ਪੈਦਾ ਹੁੰਦੀ ਹੈ, ਇਸ ਨਾਲ ਕਿਸੇ ਦਾ ਹਿੱਤ ਪੂਰਾ ਨਹੀਂ ਹੋਣ ਵਾਲਾ ਹੈ।’
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇਮਰਾਨ ਦੀ ਯਾਤਰਾ ਦੌਰਾਨ ਸਾਊਦੀ ਅਰਬ ਨੇ ਪਾਕਿ ਲਈ 100 ਤੋਂ ਜ਼ਿਆਦਾ ਪ੍ਰਾਜੈਕਟਾਂ ਦਾ ਕੀਤਾ ਐਲਾਨ
NEXT STORY