ਵਾਸ਼ਿੰਗਟਨ (ਇੰਟ.)-ਅਮਰੀਕੀ ਫੌਜ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਲੇਜ਼ਰ ਹਥਿਆਰ ਬਣਾ ਰਹੀ ਹੈ। ਇਹ ਲੇਜ਼ਰ ਵੈਪਨ ਲਗਭਗ 300 ਕਿਲੋਵਾਟ ਦਾ ਹੋਵੇਗਾ ਅਤੇ ਇਸ ਦਾ ਅਗਲੇ ਸਾਲ ਪ੍ਰੀਖਣ ਕੀਤਾ ਜਾਵੇਗਾ। ਇਸ ਹਥਿਆਰ ਨੂੰ ਜਨਰਲ ਅਟਾਮਿਕਸ ਇਲੈਕਟ੍ਰੋਮੈਗਨੈਟਿਕ ਸਿਸਟਮ ਅਤੇ ਬੋਇੰਗ ਕੰਪਨੀ ਮਿਲ ਕੇ ਬਣਾ ਰਹੀਆਂ ਹਨ। ਇਹ ਇਕ ਜਹਾਜ ਦੇ ਕੰਟੇਨਰ ਦੇ ਆਕਾਰ ਦਾ ਹੋਵੇਗਾ ਅਤੇ ਵਿਸ਼ਾਲ ਟਰੱਕ ’ਤੇ ਇਸ ਹਥਿਆਰ ਨੂੰ ਰੱਖਿਆ ਜਾਵੇਗਾ । ਇਹ ਹੁਣ ਤੱਕ ਬਣਾਏ ਗਏ ਲੇਜ਼ਰ ਵੈਪਨਸ ’ਚ ਸਭ ਤੋਂ ਸ਼ਕਤੀਸ਼ਾਲੀ ਹੋਵੇਗਾ।
ਇਹ ਵੀ ਪੜ੍ਹੋ : ਅਮਰੀਕਾ : FDA ਨੇ 5-11 ਸਾਲ ਦੇ ਬੱਚਿਆਂ ਲਈ ਕੋਵਿਡ-19 ਵੈਕਸੀਨ ਨੂੰ ਦਿੱਤੀ ਮਨਜ਼ੂਰੀ
ਜਨਰਲ ਅਟਾਮਿਕਸ ਦੇ ਪ੍ਰਧਾਨ ਸਕਾਟ ਫੋਰਨੇ ਨੇ ਕਿਹਾ, ‘‘ਬੇਹੱਦ ਤਾਕਤਵਰ, ਛੋਟਾ-ਜਿਹਾ ਲੇਜ਼ਰ ਹਥਿਆਰ ਹੁਣ ਤੱਕ ਬਣਾਏ ਗਏ ਹਥਿਆਰਾਂ ’ਚ ਸਭ ਤੋਂ ਘਾਤਕ ਹੈ।’’ ਅਮਰੀਕੀ ਸਮੁੰਦਰੀ ਫੌਜ ਨੇ ਸਭ ਤੋਂ ਪਹਿਲਾਂ ‘ਲਾਜ’ ਨਾਮਕ ਲੇਜ਼ਰ ਵੈਪਨ ਸਾਲ 2014 ’ਚ ਬਣਾਇਆ ਸੀ। ਇਸ ਨੂੰ ਯੂ. ਐੱਸ. ਐੱਸ. ਪੇਂਸ ’ਤੇ ਤਾਇਨਾਤ ਕੀਤਾ ਗਿਆ ਸੀ। ਉਸ ਸਮੇਂ ਇਸ ਹਥਿਆਰ ਦੀ ਸਮਰੱਥਾ 30 ਕਿਲੋਵਾਟ ਸੀ। ਜ਼ਿਆਦਾਤਰ ਫੌਜਾਂ ਦੇ ਲੇਜ਼ਰ ਹਥਿਆਰ 30 ਤੋਂ ਲੈ ਕੇ 100 ਕਿਲੋਵਾਟ ਤੱਕ ਦੇ ਹੁੰਦੇ ਹਨ। ਇਸ ਦੀ ਮਦਦ ਨਾਲ ਕਿਸੇ ਡਰੋਨ ਜਹਾਜ਼ ਨੂੰ ਪਲਕ ਝਪਕਦੇ ਹੀ ਮਾਰ ਸੁੱਟਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਅਮਰੀਕਾ: ਇੱਕ ਦਰਜਨ ਤੋਂ ਜ਼ਿਆਦਾ ਸੂਬਿਆਂ ਨੇ ਕੋਰੋਨਾ ਵੈਕਸੀਨ ਨਿਯਮਾਂ ਨੂੰ ਲੈ ਕੇ ਬਾਈਡੇਨ ਪ੍ਰਸ਼ਾਸਨ 'ਤੇ ਕੀਤਾ ਮੁਕੱਦਮਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਿੰਗਾਪੁਰ ਘਰੇਲੂ ਸਹਾਇਕਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਦਾ ਭਾਰਤ ਤੱਕ ਕਰੇਗਾ ਵਿਸਥਾਰ
NEXT STORY