ਵਾਸ਼ਿੰਗਟਨ — ਸਾਬਕਾ ਪੋਰਨ ਸਟਾਰ ਮੀਆ ਖਲੀਫਾ ਰੈਸਲਿੰਗ ਨੂੰ ਖੇਡ ਦੇ ਦਾਅਰੇ ਤੋਂ ਬਾਹਰ ਦੱਸਦੀ ਹੈ। ਪਿਛਲੇ ਕੁਝ ਦਿਨਾਂ ਤੋਂ ਉਹ ਇਸ ਨੂੰ ਲੈ ਕੇ ਬਹਿਸ 'ਚ ਰੁਝੀ ਰਹੀ ਹੈ, ਪਰ ਇਕ ਰੈਸਲਰ ਵੱਲੋਂ ਸੱਦਾ ਮਿਲਣ ਤੋਂ ਬਾਅਦ ਉਹ ਰਿੰਗ 'ਚ ਉਤਰੀ ਤਾਂ ਉਥੇ ਵੀ ਉਸ ਨੇ ਤਹਿਕਲਾ ਮਚਾ ਦਿੱਤਾ। ਮੀਡੀਆ ਰਿਪੋਰਟਸ ਮੁਤਾਬਕ ਰੈਸਲਰ ਮੀਆ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ, ਇਸ 'ਤੇ ਮੀਆ ਦੇ ਸੁਰੱਖਿਆ ਗਾਰਡ ਨੇ ਰੈਸਲਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਹਾਲਾਂਕਿ ਰੈਸਲਰ ਨੇ ਸੁਰੱਖਿਆ ਗਾਰਡ 'ਤੇ ਵੀ ਹਮਲਾ ਕੀਤਾ। ਮੀਆ ਰਿੰਗ 'ਚ ਉਤਰੀ ਤਾਂ ਰੈਸਲਰ ਜਾਅ ਰੇਆਨ ਨੂੰ ਵਾਲਾਂ ਵਾਲਾ ਬੱਚਾ ਕਹਿੰਦੇ ਹੋਏ ਆਪਣੇ ਬਿਆਨ 'ਤੇ ਕਾਇਮ ਰਹੀ ਕਿ ਰੈਸਲਿੰਗ ਕੋਈ ਖੇਡ ਨਹੀਂ ਹੈ। ਇਸ ਵਿਚਾਲੇ ਮੀਆ ਦੇ ਗਾਰਡ ਕਾਰਨ ਉਹ ਬਚ ਗਈ। ਹਾਲਾਂਕਿ ਰੇਆਨ ਨੇ ਮੌਕਾ ਮਿਲਦੇ ਹੀ ਮੀਆ 'ਤੇ ਵੀ ਹਮਲਾ ਕੀਤਾ। ਮੀਆ ਖਲੀਫਾ ਨੇ ਕੁਝ ਦਿਨਾਂ ਪਹਿਲਾਂ WWE ਦੀ ਮਹਿਲਾ ਰੈਸਲਰ ਰੋਂਡਾ ਰਾਊਸੀ ਨੂੰ ਲੈ ਕੇ ਕਿਹਾ ਸੀ ਕਿ ਰੈਸਲਿੰਗ 'ਚ ਉਸ ਦਾ ਕਰੀਅਰ ਖਤਮ ਹੋ ਸਕਦਾ ਹੈ।

ਮੀਆ ਨੇ ਕਿਹਾ ਸੀ, '' WWE ਲਈ ਮੇਰੇ ਮਨ 'ਚ ਕੋਈ ਸਨਮਾਨ ਨਹੀਂ ਹੈ, ਇਹ ਅਸਲੀ ਖੇਡ ਨਹੀਂ ਹੈ ਇਹ ਸ਼ਰਮਨਾਕ ਹੈ।'' ਸਾਬਕਾ ਪੋਰਨ ਸਟਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਰਿੰਗ 'ਚ ਗਈ ਜ਼ਰੂਰ ਸੀ, ਪਰ ਰੈਸਲਿੰਗ ਨੂੰ ਲੈ ਕੇ ਉਨ੍ਹਾਂ ਦੀ ਸੋਚ 'ਚ ਬਦਲਾਅ ਨਹੀਂ ਆਇਆ ਹੈ। ਮੀਆ ਨੇ ਜਦੋਂ ਰੋਂਡਾ ਰਾਊਸੀ ਨੂੰ ਲੈ ਕੇ ਭਵਿੱਖਵਾਣੀ ਕੀਤੀ ਸੀ ਤਾਂ ਮਾਮਲਾ ਗਰਮਾ ਗਿਆ ਸੀ। ਇਸ ਨੂੰ ਲੈ ਕੇ ਮੀਆ ਨੇ ਕਿਹਾ ਕਿ ਲੋਕ ਚੀਜ਼ਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਰੈਸਲਰਾਂ ਨਾਲ ਨਫਰਤ ਨਹੀਂ ਕਰਦੀ ਹੈ। ਉਨ੍ਹਾਂ ਨੂੰ ਬਸ ਬਕਵਾਸ ਕਰਨਾ ਪਸੰਦ ਹੈ।

ਪਿਛਲੇ ਸਾਲ ਉਸ ਨੇ ਐਲਾਨ ਕੀਤਾ ਸੀ ਕਿ ਉਹ ਪੋਰਨ ਇੰਡਸਟਰੀ ਨੂੰ ਛੱਡ ਕੇ ਬਤੌਰ ਸਪੋਰਟਸ ਜਰਨਲਿਸਟ ਕਰੀਅਰ ਸ਼ੁਰੂ ਕਰੇਗੀ। ਉਸ ਨੇ ਕਿਹਾ ਕਿ ਉਹ ਸੋਪਰਟਸ ਟਾਕ ਸ਼ੋਅ ਲਈ ਨਵੇਂ ਫੈਨਜ਼ ਨੂੰ ਇੰਤਜ਼ਾਰ ਨਹੀਂ ਕਰਾਉਣੀ ਚਾਹੁੰਦੀ। ਜ਼ਿਕਰਯੋਗ ਹੈ ਕਿ ਮੀਆ ਖਲੀਫਾ ਨੇ ਬਾਲੀਵੁੱਡ 'ਚ ਵੀ ਡੈਬਿਊ ਕਰਨ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ, ਕਿਹਾ ਜਾ ਰਿਹਾ ਹੈ ਕਿ ਪੋਰਨਸਟਾਰ ਮੀਆ ਮਲਕੋਵਾ ਵਾਂਗ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਸਕਦੀ ਹੈ।
ਲੜਕੀ ਨੇ ਮੰਗੀ ਸੀ ਹੋਟਲ 'ਚ ਫਰੀ ਸਰਵਿਸ, ਮਿਲਿਆ 40 ਕਰੋੜ ਦਾ ਬਿੱਲ
NEXT STORY