ਬੀਜਿੰਗ/ਵਾਸ਼ਿੰਗਟਨ - ਅਮਰੀਕਾ ਦੀ ਇਲੈਕਟ੍ਰਾਨਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਦੇ ਸੀ. ਈ. ਓ. ਐਲਨ ਮਸਕ ਨੇ ਕਿਹਾ ਹੈ ਕਿ ਜੇ ਉਨ੍ਹਾਂ ਦੀਆਂ ਗੱਡੀਆਂ ਦੀ ਵਰਤੋਂ ਚੀਨ ਵਿਚ ਜਾਸੂਸੀ ਕਰਨ ਲਈ ਕੀਤੀ ਜਾਂਦੀ ਹੈ ਤਾਂ ਉਹ ਆਪਣੀ ਕੰਪਨੀ ਬੰਦ ਕਰ ਦੇਣਗੇ। ਐਲਨ ਮਸਕ ਨੇ ਇਹ ਬਿਆਨ ਉਨ੍ਹਾਂ ਰਿਪੋਰਟਾਂ ਦੇ ਜਵਾਬ ਵਿਚ ਦਿੱਤਾ ਹੈ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਚੀਨ ਦੀ ਫੌਜ ਨੇ ਆਪਣੇ ਬੇੜੇ ਵਿਚ ਟੈਸਲਾ ਕਾਰਾਂ ਦੇ ਇਸਤੇਮਾਲ 'ਤੇ ਪਾਬੰਦੀ ਲਾ ਦਿੱਤੀ ਹੈ। ਚੀਨ ਦੀ ਫੌਜ ਨੇ ਸੁਰੱਖਿਆ ਨੂੰ ਲੈ ਕੇ ਇਹ ਚਿੰਤਾ ਜ਼ਾਹਿਰ ਕੀਤੀ ਸੀ ਕਿ ਟੈਸਲਾ ਕਾਰਾਂ ਵਿਚ ਲੱਗੇ ਕੈਮਰੇ ਕਿਤੇ ਚੋਰੀ ਰਾਹੀਂ ਡਾਟਾ ਇਕੱਠਾ ਤਾਂ ਨਹੀਂ ਕਰਨ ਲੱਗਣਗੇ। ਇਲੈਕਟ੍ਰਾਨਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਲਈ ਅਮਰੀਕਾ ਤੋਂ ਬਾਅਦ ਚੀਨ ਹੀ ਸਭ ਤੋਂ ਵੱਡਾ ਬਾਜ਼ਾਰ ਹੈ। ਚੀਨ ਵਿਚ ਟੈਸਲਾ ਨੂੰ ਲੈ ਕੇ ਸ਼ੁਰੂ ਹੋਈ ਇਸ ਤਰ੍ਹਾਂ ਦੀ ਚਰਚਾ 'ਤੇ ਇਹ ਟਿੱਪਣੀ ਕਰਨ ਲਈ ਐਲਨ ਮਸਕ ਨੂੰ ਮਜ਼ਬੂਰ ਹੋਣਾ ਪਿਆ।
ਅਮਰੀਕੀ ਕੰਪਨੀਆਂ ਦੀ ਹਾਜ਼ਰੀ
ਮਸਕ ਨੇ ਕਿਹਾ ਕਿ ਵਪਾਰ ਕਰਦੇ ਵੇਲੇ ਜੇ ਕੋਈ ਕੰਪਨੀ ਵਿਦੇਸ਼ੀ ਜ਼ਮੀਨ 'ਤੇ ਜਾਸੂਸੀ ਜਿਹੇ ਕੰਮ ਕਰਨ ਵਿਚ ਸ਼ਾਮਲ ਪਾਈ ਜਾਂਦੀ ਹੈ ਤਾਂ ਕੰਪਨੀ ਲਈ ਇਸ ਦੇ ਨਕਾਰਾਤਮਕ ਪ੍ਰਭਾਵ ਬੇਹੱਦ ਖਰਾਬ ਹੋਣਗੇ। ਚੀਨੀ ਵਪਾਰੀਆਂ ਦੇ ਇਕ ਪ੍ਰੋਗਰਾਮ ਵਿਚ ਬੋਲਦੇ ਹੋਏ ਐਲਨ ਮਸਕ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਜਾਣਕਾਰੀਆਂ ਨੂੰ ਅਸੀਂ ਜਿੰਨਾ ਸਹਿਜ ਕੇ ਰੱਖ ਪਾਵਾਂਗੇ, ਉਸ ਦਾ ਫਾਇਦਾ ਸਾਨੂੰ ਹੀ ਮਿਲੇਗਾ। ਜੇ ਸਾਡੀਆਂ ਕਾਰਾਂ ਚੀਨ ਜਾਂ ਕਿਸੇ ਹੋਰ ਮੁਲਕ ਵਿਚ ਜਾਸੂਸੀ ਕਰਦੀਆਂ ਪਾਈਆਂ ਗਈਆਂ ਤਾਂ ਸਾਨੂੰ ਕੰਪਨੀ ਨੂੰ ਬੰਦ ਕਰਨਾ ਹੋਵੇਗਾ। ਲੰਬੇ ਸਮੇਂ ਤੋਂ ਚੀਨ ਵਿਚ ਕੰਮ ਕਰ ਰਹੀਆਂ ਵੱਡੀਆਂ ਕੰਪਨੀਆਂ ਦੀ ਹਾਜ਼ਰੀ ਨੂੰ ਲੈ ਕੇ ਖਿੱਚਤੂਣ ਜਾਰੀ ਹੈ।
ਚੀਨ ਅਤੇ ਅਮਰੀਕਾ ਦੁਨੀਆ ਦੀਆਂ 2 ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਹਨ। ਮੌਜੂਦਾ ਸਮੇਂ ਵਿਚ ਦੋਹਾਂ ਦੇਸ਼ਾਂ ਦੇ ਆਪਸੀ ਸਬੰਧ ਹੁਣ ਤੱਕ ਦੀ ਸਭ ਤੋਂ ਤਣਾਅਪੂਰਣ ਹਾਲਾਤਾਂ ਵਿਚ ਹਨ। ਇਸ ਹਫਤੇ ਦੋਹਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਵਿਚਾਲੇ ਇਕ ਉੱਚ ਪੱਧਰੀ ਵਾਰਤਾ ਹੋਈ ਸੀ ਜਿਸ ਵਿਚ ਦੋਹਾਂ ਪੱਖਾਂ ਵਿਚਾਲੇ ਕਾਫੀ ਬਹਿਸ ਹੋਈ। ਜੋ ਬਾਈਡੇਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਅਤੇ ਚੀਨ ਵਿਚਾਲੇ ਇਹ ਪਹਿਲੀ ਉੱਚ ਪੱਧਰੀ ਗੱਲਬਾਤ ਸੀ। ਐਲਨ ਮਸਕ ਨੇ ਬਿਹਤਰ ਵਪਾਰਕ ਹਾਲਾਤਾਂ ਲਈ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਵਿਸ਼ਵਾਸ ਪੈਦਾ ਕਰਨ ਦਾ ਜ਼ਿਕਰ ਕੀਤਾ। ਦੱਸ ਦਈਏ ਕਿ ਟੈਸਲਾ ਇਕ ਅਮਰੀਕੀ ਕੰਪਨੀ ਹੈ ਜਿਸ ਦਾ ਮੁੱਖ ਦਫਤਰ ਕੈਲੀਫੋਰਨੀਆ ਵਿਚ ਹੈ।
ਨੇਪਾਲ ਨੇ ਭਾਰਤ ਬਾਇਓਟੈਕ ਦੇ ਕੋਵਿਡ-19 ਰੋਕੂ ਟੀਕੇ ਕੋਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਦਿੱਤੀ ਮਨਜ਼ੂਰੀ
NEXT STORY