ਨਵੀਂ ਦਿੱਲੀ : ਤਾਪਸੀ ਪਨੂੰ ਦੇ ਪ੍ਰੇਮੀ ਅਤੇ ਬੈਡਮਿੰਟਨ ਕੋਚ ਮੈਥੀਅਸ ਬੋ ਨੇ ਬਾਲੀਵੁੱਡ ਅਦਾਕਾਰਾ ਦੇ ਘਰ ਵਿਚ ਇਨਕਮ ਟੈਕਸ ਰੇਡ ਦੀ ਆਲੋਚਨਾ ਕੀਤੀ ਹੈ। ਮੈਥੀਅਸ ਬੋ ਨੇ ਇਸ ਮਾਮਲੇ ਵਿਚ ਭਾਰਤੀ ਖੇਡ ਮੰਤਰੀ ਕਿਰੇਨ ਰੀਜੀਜੂ ਤੋਂ ਮਦਦ ਦੀ ਗੁਹਾਰ ਲਗਈ ਹੈ। ਦੱਸ ਦੇਈਏ ਕਿ ਇਨਕਮ ਟੈਕਸ ਵਿਭਾਗ ਨੇ ਬੁੱਧਵਾਰ ਨੂੰ ਅਨੁਰਾਗ ਕਸ਼ਯਪ ਸਮੇਤ ਕੁੱਝ ਫ਼ਿਲਮਕਾਰਾਂ ਨਾਲ ਜੁੜੇ ਕੰਪਲੈਕਸਾਂ, ਰਿਲਾਇੰਸ ਇੰਟਰਟੇਨਮੈਂਟ ਸਮੂਹ ਦੇ ਸੀ.ਈ.ਓ. ਸ਼ਿਭਾਸ਼ੀਸ਼ ਸਰਕਾਰ ਅਤੇ ਅਦਾਕਾਰਾ ਤਾਪਸੀ ਪਨੂੰ ਦੇ ਕੰਪਲੈਕਸਾਂ ’ਤੇ ਛਾਪੇ ਮਾਰੇ ਸਨ।
ਇਹ ਵੀ ਪੜ੍ਹੋ: ਸਿੰਗਰ ਸ਼੍ਰੇਆ ਘੋਸ਼ਾਲ ਨੇ ਬੇਬੀ ਬੰਪ ਨਾਲ ਸਾਂਝੀ ਕੀਤੀ ਖ਼ੁਸ਼ਖ਼ਬਰੀ, ਘਰ ’ਚ ਜਲਦ ਗੂੰਜੇਗੀ ਕਿਲਕਾਰੀ
ਤਾਪਸੀ ਦੇ ਘਰ ਇਨਕਮ ਟੈਕਸ ਦੇ ਛਾਪੇ ਦੇ ਬਾਅਦ ਮੈਥੀਅਸ ਬੋ ਨੇ ਟਵੀਟ ਕੀਤਾ, ‘ਖ਼ੁਦ ਨੂੰ ਉਥਲ-ਪੁਥਲ ਵਿਚ ਪਾ ਰਿਹਾ ਹਾਂ। ਕੁੱਝ ਮਹਾਨ ਐਥਲੀਟਾਂ ਦੇ ਕੋਚ ਦੇ ਰੂਪ ਵਿਚ ਪਹਿਲੀ ਵਾਰ ਭਾਰਤ ਦੀ ਨੁਮਾਇੰਦਗੀ ਕਰਨਾ ਅਤੇ ਇਸ ਦੌਰਾਨ ਆਈ.ਟੀ. ਡਿਪਾਰਟਮੈਂਟ ਵੱਲੋਂ ਤਾਪਸੀ ਦੇ ਘਰ ਵਿਚ ਛਾਪਾ ਮਾਰਨਾ, ਉਨ੍ਹਾਂ ਦੇ ਪਰਿਵਾਰ ’ਤੇ ਬੇਲੋੜਾ ਦਬਾਅ ਬਣਾ ਰਿਹਾ ਹੈ। ਖ਼ਾਸ ਤੌਰ ’ਤੇ ਉਨ੍ਹਾਂ ਦੇ ਮਾਤਾ-ਪਿਤਾ ਲਈ। ਕਿਰੇਨ ਰੀਜੀਜੂ ਪਲੀਜ਼ ਕੁੱਝ ਕਰੋ।’
ਇਹ ਵੀ ਪੜ੍ਹੋ: ਚੋਣਾਂ ’ਚ ਹਾਰ ਮਗਰੋਂ ਸ਼ਰਮਸਾਰ ਇਮਰਾਨ ਖਾਨ, ਕਿਹਾ- ਮੇਰੇ 15-16 MP ਵਿਕ ਗਏ
ਡੇਨਮਾਕਰ ਦੇ ਓਲੰਪਿਕ ਚਾਂਦੀ ਤਮਗਾ ਜੇਤੂ ਬੈਡਮਿੰਟਨ ਮੈਥੀਅਸ ਬੋ ਓਲੰਪਿਕ ਤੋਂ ਪਹਿਲਾਂ ਚਿਰਾਗ ਸ਼ੈਟੀ ਅਤੇ ਸਾਤਵਿਕਸਾਈਰਾਜ ਰੰਕੀਰੇਡੀ ਦੀ ਭਾਰਤੀ ਜੋੜੀ ਨੂੰ ਕੋਚਿੰਗ ਦੇ ਰਹੇ ਹਨ। ਤਾਪਸੀ ਪਨੂੰ ਇਸ ਬੈਡਮਿੰਟਨ ਸਟਾਰ ਨੂੰ ਡੇਟ ਕਰ ਰਹੀ ਹੈ।
ਇਹ ਵੀ ਪੜ੍ਹੋ: ਮੰਗਲ ਮਿਸ਼ਨ ਨੂੰ ਵੱਡਾ ਝਟਕਾ, ਮੰਜਿਲ ਨੇੜੇ ਪਹੁੰਚ ਕੇ ਅੱਗ ਦੇ ਭੰਬੂਕੇ ’ਚ ਬਦਲਿਆ ਐਲਨ ਮਸਕ ਦਾ ਰਾਕੇਟ
ਸਤੀਸ਼ ਅਤੇ ਆਸ਼ੀਸ਼ ਨੇ ਬੋਕਸਾਮ ਇੰਟਰਨੈਸ਼ਨਲ ਮੁੱਕੇਬਾਜ਼ੀ ਦੇ ਸੈਮੀਫਾਈਨਲ ’ਚ ਬਣਾਈ ਜਗ੍ਹਾ
NEXT STORY