ਟੋਕੀਓ- ਅਮਰੀਕਾ ਦੀ ਸਿਡਨੀ ਮੈਕਲਾਘਲਿਨ ਨੇ ਆਪਣਾ ਹੀ ਵਿਸ਼ਵ ਰਿਕਾਰਡ ਤੋੜਦੇ ਹੋਏ ਇੱਥੇ ਟੋਕੀਓ ਓਲੰਪਿਕ ਦੀ ਮਹਿਲਾ 400 ਮੀਟਰ ਹਰਡਲ ਦੌੜ ’ਚ ਸੋਨ ਤਮਗਾ ਜਿੱਤਿਆ। ਮੈਕਲਾਘਲਿਨ ਨੇ 51.46 ਸੈਕੰਡ ਦਾ ਸਮਾਂ ਲਿਆ।
ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਮਹਿਲਾ ਗੋਲਫ ’ਚ ਅਦਿਤੀ ਦੀ ਸ਼ਾਨਦਾਰ ਸ਼ੁਰੂਆਤ
ਮੈਕਲਾਘਲਿਨ ਨੇ ਹਮਵਤਨੀ ਦਲੀਲਾਹ ਮੁਹੰਮਦ ਨੂੰ ਪਛਾੜਿਆ, ਜਿਨ੍ਹਾਂ ਨੇ ਸਿਲਵਰ ਤਮਗਾ ਜਿੱਤਿਆ। ਉਨ੍ਹਾਂ ਨੇ 51.58 ਸੈਕੰਡ ਦਾ ਸਮਾਂ ਲਿਆ। ਮੈਕਲਾਘਲਿਨ ਨੇ ਜੂਨ ’ਚ 51.90 ਸੈਕੰਡ ਦਾ ਵਿਸ਼ਵ ਰਿਕਾਰਡ ਬਣਾਇਆ ਸੀ। ਇਸ ਤੋਂ ਪਹਿਲਾਂ ਦਲੀਲਾਹ ਨੇ 2019 ’ਚ 2 ਵਾਰ ਵਿਸ਼ਵ ਰਿਕਾਰਡ ਬਣਾਇਆ ਸੀ ਅਤੇ ਉਸੇ ਸਾਲ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਜਿੱਤਿਆ ਸੀ। ਨੀਦਰਲੈਂਡ ਦੀ ਫੇਮਕੇ ਬੋਲ ਨੇ 52.03 ਸੈਕੰਡ ਦੇ ਸਮੇਂ ਦੇ ਨਾਲ ਕਾਂਸੀ ਤਮਗਾ ਆਪਣੇ ਨਾਂ ਕੀਤਾ।
ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਜਾਰਜੀਆ ਦੇ ਵੇਟਲਿਫਟਰ ਨੇ ਬਣਾਇਆ ਰਿਕਾਰਡ, ਚੁੱਕਿਆ ਇੰਨੇ ਕਿਲੋ ਭਾਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇਮਰਾਨ ਖਾਨ ਨੇ ਅਬਦੁੱਲ ਕਿਊਮ ਨਿਆਜ਼ੀ ਨੂੰ PoK ਦਾ ਨਵਾਂ ਪ੍ਰਧਾਨ ਮੰਤਰੀ ਕੀਤਾ ਨਾਮਜ਼ਦ
NEXT STORY