ਟੋਰਾਂਟੋ- ਕੈਨੇਡਾ ਵਿਚ ਕੋਰੋਨਾ ਦੇ ਮਾਮਲੇ ਵਧਣ ਨਾਲ ਟੋਰਾਂਟੋ ਦੇ ਮੇਅਰ ਨੇ ਵਿਆਹ ਕਰਵਾਉਣ ਵਾਲੇ ਲੋਕਾਂ ਨੂੰ ਇਕ ਸਲਾਹ ਦਿੱਤੀ ਹੈ। ਮੇਅਰ ਜੌਹਨ ਟੋਰੀ ਨੇ ਜੋੜਿਆਂ ਨੂੰ ਸਲਾਹ ਦਿੱਤੀ ਕਿ ਜੇਕਰ ਹੋ ਸਕੇ ਤਾਂ ਉਹ ਆਪਣੇ ਵਿਆਹ ਦੇ ਪ੍ਰੋਗਰਾਮ ਨੂੰ ਕਾਫੀ ਛੋਟਾ ਕਰ ਲੈਣ ਤੇ ਜੇਕਰ ਹੋ ਸਕੇ ਤਾਂ ਇਸ ਕੋਰੋਨਾ ਸੰਕਟ ਕਾਲ ਦੌਰਾਨ ਵਿਆਹ ਨਾ ਕਰਵਾਉਣ ਤੇ ਇਸ ਨੂੰ ਸਥਿਤੀ ਠੀਕ ਹੋਣ ਤੱਕ ਲਈ ਮੁਅੱਤਲ ਕਰ ਲੈਣ।
ਇਸ ਸਲਾਹ ਨਾਲ ਵਿਆਹ ਕਰਵਾਉਣ ਲਈ ਤਿਆਰੀਆਂ ਕਰ ਰਹੇ ਜੋੜਿਆਂ ਵਿਚ ਥੋੜੀ ਨਿਰਾਸ਼ਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਵੀਆਂ ਹਿਦਾਇਤਾਂ ਮੁਤਾਬਕ ਆਊਟਡੋਰ ਪ੍ਰੋਗਰਾਮ ਵਿਚ 25 ਅਤੇ ਇਨਡੋਰ ਵਿਚ ਪ੍ਰੋਗਰਾਮ ਸਿਰਫ 10 ਲੋਕ ਇਕੱਠੇ ਹੋ ਸਕਦੇ ਹਨ। ਅਜਿਹੇ ਵਿਚ ਨਾ ਕੋਈ ਨੱਚ ਸਕਦਾ, ਨਾ ਗਾ ਸਕਦਾ ਤੇ ਨਾ ਮਿਊਜ਼ਿਕ ਲਗਾ ਸਕਦਾ ਤੇ ਇਸ ਤਰ੍ਹਾਂ ਦੇ ਵਿਆਹ ਦਾ ਆਮ ਤੌਰ 'ਤੇ ਕੋਈ ਮਜ਼ਾ ਵੀ ਨਹੀਂ ਆਉਂਦਾ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਟੋਰਾਂਟੋ ਵਿਚ 4 ਵਿਆਹਾਂ ਵਿਚ ਸ਼ਾਮਲ ਹੋਏ 22 ਲੋਕ ਕੋਰੋਨਾ ਦੇ ਸ਼ਿਕਾਰ ਹੋ ਗਏ, ਜਿਸ ਕਾਰਨ ਕਈਆਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਰਿਪੋਰਟ ਵਿਚ ਪਾਇਆ ਗਿਆ ਹੈ ਕਿ ਕੋਰੋਨਾ ਦੇ ਵਧੇਰੇ ਮਾਮਲੇ ਵਿਆਹ-ਸ਼ਾਦੀਆਂ ਤੇ ਪਾਰਟੀਆਂ ਵਿਚ ਇਕੱਠੇ ਹੋਣ ਕਾਰਨ ਵੱਧ ਰਹੇ ਹਨ।
ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੈਤਰੀ ਵਿਖੇ ਵਿਸ਼ਾਲ ਧਾਰਮਿਕ ਸਮਾਗਮ
NEXT STORY