ਟੋਰਾਂਟੋ-ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਕੁੜੀ ਕਿਸੇ ਉੱਚੀ ਬਾਲਕਾਨੀ 'ਚੋਂ ਸੜਕ ਉੱਤੇ ਕੁਰਸੀ ਸੁੱਟ ਰਹੀ ਹੈ। ਵੀਡੀਓ 'ਚ ਨਜ਼ਰ ਆਉਂਦਾ ਹੈ ਕਿ ਕੁਰਸੀ ਸੜਕ ਉੱਤੋਂ ਲੰਘਦੇ ਵਾਹਨਾਂ 'ਤੇ ਡਿੱਗਦੀ ਹੈ। ਉਕਤ ਲੜਕੀ ਦੀ ਇਹ ਹਰਕਤ ਵੱਡੇ ਹਾਸਦੇ ਦਾ ਕਾਰਨ ਬਣ ਸਕਦੀ ਹੈ। ਇਹ ਵੀਡੀਓ ਟੋਰਾਂਟੋ ਦੀ ਹੈ ਅਤੇ ਸਥਾਨਕ ਪੁਲਸ ਵਲੋਂ ਲੜਕੀ ਦੀ ਭਾਲ ਲਈ ਲੋਕਾਂ ਦੀ ਮਦਦ ਮੰਗ ਜਾ ਰਹੀ ਹੈ।

'ਗੁੱਡ ਮੌਰਨਿੰਗ' ਦੇ ਕੈਪਸ਼ਨ ਵਾਲੀ ਇਹ ਵੀਡੀਓ ਫੇਸਬੁੱਕ 'ਤੇ ਪੋਸਟ ਕੀਤੀ ਗਈ ਸੀ ਅਤੇ ਵੀਡੀਓ ਦੇਖਣ ਤੋਂ ਬਾਅਦ ਇਹ ਲੱਗ ਰਿਹਾ ਹੈ ਕਿ ਕੁੜੀ ਵੱਲੋਂ ਇਹ ਕੁਰਸੀ ਗਾਰਡੀਨਰ ਐਕਸਪ੍ਰੈਸ-ਵੇਅ ਅਤੇ ਹਾਰਬੋਰ ਸਟਰੀਟ 'ਤੇ ਸੁੱਟੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕਿ ਕੁਰਸੀ ਡਿਗੱਦੀ, ਉਸ ਤੋਂ ਪਹਿਲਾਂ ਹੀ ਇਸ ਵੀਡੀਓ ਨੂੰ ਕੱਟ ਦਿੱਤਾ ਗਿਆ। ਪੁਲਸ ਕਾਂਸਟੇਬਲ ਡੇਵਿਡ ਹੋਪਕਿਨਸਨ ਨੇ ਕਿਹਾ ਕਿ ਸੰਭਾਵਨਾ ਹੈ ਕਿ ਇਸ ਕੁਰਸੀ ਦੇ ਡਿੱਗਣ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਹੋਣ ਤੋਂ ਬਚਾਅ ਰਹਿ ਗਿਆ।

ਟੋਰਾਂਟੋ ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸਵੇਰ ਦੇ ਕਰੀਬ 10 ਵਜੇ ਵਾਪਰਿਆ ਅਤੇ ਇਸ ਸਬੰਧੀ ਪੁਲਸ ਦੀ ਟੀਮ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੋਪਕਿਨਸਨ ਨੇ ਦੱਸਿਆ ਕਿ ਲੜਕੀ ਵੱਲੋਂ ਕੁਰਸੀ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਵੀ ਬਾਲਕਨੀ ਤੋਂ ਬਾਹਰ ਸੁੱਟੀਆਂ ਗਈਆਂ ਸਨ।
ਓਨਟਾਰੀਓ ਦੀ ਡਗ ਫੋਰਡ ਸਰਕਾਰ ਨੇ ਬੰਦ ਕੀਤੀ ਮੁਫਤ ਟਿਊਸ਼ਨ ਫੀਸ ਸਹੂਲਤ
NEXT STORY