ਇਸਲਾਮਾਬਾਦ (ਭਾਸ਼ਾ)- ਇਸਲਾਮਾਬਾਦ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਸ ਦੀ ਪਤਨੀ ਬੁਸ਼ਰਾ ਬੀਬੀ ਦੀਆਂ ਉਹਨਾਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ, ਜਿਹਨਾਂ ਨੂੰ ਕੌਮੀ ਜਵਾਬਦੇਹੀ ਬਿਊਰੋ (ਐਨ.ਏ.ਬੀ.) ਵੱਲੋਂ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿੱਚ ਜਾਰੀ ਕੀਤੇ ਗਏ ‘ਕਾਲ-ਅੱਪ’ ਨੋਟਿਸ ਖ਼ਿਲਾਫ਼ ਦਾਇਰ ਕੀਤਾ ਗਿਆ ਸੀ। ਚੀਫ਼ ਜਸਟਿਸ ਆਮਰੇ ਫਾਰੂਕ ਅਤੇ ਜਸਟਿਸ ਬਾਬਰ ਸੱਤਾਰ ਦੀ ਦੋ ਮੈਂਬਰੀ ਬੈਂਚ ਨੇ ਵੀਰਵਾਰ ਨੂੰ ਪਟੀਸ਼ਨਾਂ ਨੂੰ ਬੇਅਸਰ ਕਰਾਰ ਦਿੱਤਾ। ਇਹ ਜਾਣਕਾਰੀ ‘ਨਿਊਜ਼ ਇੰਟਰਨੈਸ਼ਨਲ’ ਨੇ ਦਿੱਤੀ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੇ ਮੁਖੀ ਇਮਰਾਨ 'ਤੇ ਸਰਕਾਰੀ ਮਾਲਕੀ ਵਾਲੇ ਤੋਸ਼ਾਖਾਨਾ ਨਾਮਕ ਗੋਦਾਮ ਤੋਂ ਤੋਹਫ਼ੇ (ਪ੍ਰਧਾਨ ਮੰਤਰੀ ਵਜੋਂ ਮਿਲੀ ਮਹਿੰਗੀ ਗ੍ਰਾਫ ਕਲਾਈ ਘੜੀ ਸਮੇਤ) ਖਰੀਦਣ ਅਤੇ ਫਿਰ ਮੁਨਾਫੇ 'ਤੇ ਵੇਚਣ ਦਾ ਦੋਸ਼ ਲਗਾਇਆ ਗਿਆ ਹੈ। ਖਰੀਦੇ ਗਏ ਤੋਹਫਿਆਂ ਦੀ ਵਿਕਰੀ ਦਾ ਵੇਰਵਾ ਨਾ ਦੇਣ 'ਤੇ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਪਿਛਲੇ ਸਾਲ ਅਕਤੂਬਰ ਵਿੱਚ ਅਯੋਗ ਕਰਾਰ ਦਿੱਤਾ ਸੀ। ਫਿਰ ਚੋਣ ਸੰਸਥਾ ਨੇ ਉਨ੍ਹਾਂ ਨੂੰ ਅਪਰਾਧਿਕ ਕਾਨੂੰਨ ਦੇ ਤਹਿਤ ਸਜ਼ਾ ਦੇਣ ਲਈ ਜ਼ਿਲ੍ਹਾ ਅਦਾਲਤ ਵਿੱਚ ਸ਼ਿਕਾਇਤ ਦਾਇਰ ਕੀਤੀ। ਹਾਲਾਂਕਿ ਖਾਨ ਨੇ ਇਨ੍ਹਾਂ ਦੋਸ਼ਾਂ ਨੂੰ ਸਖਤੀ ਨਾਲ ਨਕਾਰਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਦੀ ਅਦਾਲਤ ਨੇ ਈਸ਼ਨਿੰਦਾ ਦੇ ਦੋਸ਼ 'ਚ ਗ੍ਰਿਫ਼ਤਾਰ ਚੀਨੀ ਨਾਗਰਿਕ ਨੂੰ ਕੀਤਾ ਰਿਹਾਅ
NAB ਨੇ 70 ਸਾਲਾ ਖਾਨ ਅਤੇ ਬੁਸ਼ਰਾ ਬੀਬੀ ਦੀਆਂ ਪਟੀਸ਼ਨਾਂ ਦੇ ਜਵਾਬ ਵਿੱਚ ਕਿਹਾ ਕਿ ਪਟੀਸ਼ਨਰਾਂ ਨੇ 17 ਫਰਵਰੀ ਅਤੇ 16 ਮਾਰਚ ਦੇ ਨੋਟਿਸਾਂ ਨੂੰ ਚੁਣੌਤੀ ਦਿੱਤੀ ਸੀ, ਜਦਕਿ ਬਿਊਰੋ ਨੇ ਉਨ੍ਹਾਂ ਨੂੰ ਤੀਜਾ 'ਕਾਲ-ਅੱਪ' ਨੋਟਿਸ ਵੀ ਭੇਜਿਆ ਸੀ। ਐਨਏਬੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਨਵੇਂ ਨੋਟਿਸ ਤੋਂ ਬਾਅਦ ਪਹਿਲੇ ਦੋ ਨੋਟਿਸਾਂ ਵਿਰੁੱਧ ਪਟੀਸ਼ਨ ਬੇਅਰਥ ਹੋ ਗਈ ਹੈ। ਜਵਾਬਦੇਹੀ ਨਿਗਰਾਨ ਨੂੰ ਸੰਸ਼ੋਧਿਤ ਕਾਨੂੰਨ ਦੇ ਅਨੁਸਾਰ ਖਾਨ ਅਤੇ ਉਸਦੀ ਪਤਨੀ ਖ਼ਿਲਾਫ਼ ਆਪਣੀ ਜਾਂਚ ਜਾਰੀ ਰੱਖਣ ਦੇ ਨਿਰਦੇਸ਼ ਦਿੰਦੇ ਹੋਏ, ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਆਮਿਰ ਫਾਰੂਕ ਨੇ ਕਿਹਾ ਕਿ ਅਦਾਲਤ NAB ਨੂੰ ਕਾਰਵਾਈ ਕਰਨ ਅਤੇ ਜਾਂਚ ਕਰਨ ਤੋਂ ਨਹੀਂ ਰੋਕ ਸਕਦੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬ੍ਰਿਟੇਨ : ਸਕੂਲ ਪ੍ਰਤੀ ਬੱਚਿਆਂ ਦਾ ਬਦਲਿਆ ਨਜ਼ਰੀਆ, ਮਾਨਸਿਕ ਸਿਹਤ ਵੀ ਹੋ ਰਹੀ ਪ੍ਰਭਾਵਿਤ
NEXT STORY