ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਜੋ ਬਿਡੇਨ ਨੂੰ ਚੋਣ ਦੌੜ ਤੋਂ ਪਿੱਛੇ ਹਟਣ ਲਈ ਮਜ਼ਬੂਰ ਕੀਤਾ ਗਿਆ ਸੀ ਅਤੇ ਇਸ ਨੂੰ ਡੈਮੋਕ੍ਰੇਟਿਕ ਪਾਰਟੀ ਵੱਲੋਂ ਕੀਤਾ ਗਿਆ ਤਖਤਾਪਲਟ ਕਰਾਰ ਦਿੱਤਾ।
ਸਾਬਕਾ ਰਾਸ਼ਟਰਪਤੀ ਨੇ ਸ਼ਨੀਵਾਰ ਨੂੰ ਮਿਨੇਸੋਟਾ ਵਿਚ ਇੱਕ ਚੋਣ ਰੈਲੀ ਵਿਚ ਕਿਹਾ ਕਿ ਇਹ ਅਸਲ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਨੇਤਾਵਾਂ ਦੁਆਰਾ ਇੱਕ ਤਖਤਾਪਲਟ ਸੀ। ਇਹ ਇੱਕ ਅਜਿਹੇ ਵਿਅਕਤੀ ਦਾ ਤਖਤਾਪਲਟ ਸੀ ਜਿਸ ਦੀਆਂ 1 ਕਰੋੜ 40 ਲੱਖ ਵੋਟਾਂ ਸਨ। ਉਹ (ਬਿਡੇਨ) ਚੋਣ ਲੜਨਾ ਚਾਹੁੰਦਾ ਸੀ। ਉਨ੍ਹਾਂ (ਡੈਮੋਕ੍ਰੇਟਿਕ ਪਾਰਟੀ ਦੇ ਨੇਤਾਵਾਂ) ਨੇ ਉਸ (ਬਿਡੇਨ) ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਨੇ ਉਨ੍ਹਾਂ ਨਾਲ ਬਹੁਤ ਬੁਰਾ ਸਲੂਕ ਕੀਤਾ। ਟਰੰਪ ਨੇ ਦਾਅਵਾ ਕੀਤਾ ਕਿ ਡੈਮੋਕ੍ਰੇਟਿਕ ਪਾਰਟੀ ਨੇ ਬਿਡੇਨ ਨੂੰ ਕਿਹਾ ਕਿ ਉਹ ਇਹ ਕੰਮ ਚੰਗੀ ਤਰ੍ਹਾਂ ਕਰ ਸਕਦੇ ਹਨ ਨਹੀਂ ਤਾਂ ਉਨ੍ਹਾਂ ਨੂੰ ਸਖ਼ਤੀ ਕਰਨੀ ਪਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਰਾਸ਼ਟਰਪਤੀ ਖ਼ਿਲਾਫ਼ ਤਖ਼ਤਾਪਲਟ ਸੀ।
ਟਰੰਪ (78) ਨੇ ਦੋਸ਼ ਲਗਾਇਆ ਕਿ ਡੈਮੋਕ੍ਰੇਟਿਕ ਪਾਰਟੀ ਨੇ 25ਵੀਂ ਸੋਧ ਨਾਲ ਬਿਡੇਨ ਨੂੰ ਧਮਕੀ ਦਿੱਤੀ ਹੈ। ਉਸਨੇ ਕਿਹਾਸ 'ਤੇ ਉਨ੍ਹਾਂ ਨੇ (ਬਿਡੇਨ) ਕਿਹਾ ਕਿ ਮੈਂ ਪਿੱਛੇ ਹਟ ਜਾਵਾਂਗਾ।' ਤੇ ਫਿਰ ਜਾਅਲੀ ਖ਼ਬਰਾਂ 'ਚ ਕਿਹਾ ਗਿਆ ਕਿ ਉਹ ਬਹੁਤ ਬਹਾਦਰ ਸਨ। ਅਜਿਹਾ ਨਹੀਂ ਹੈ, ਉਸ ਨੂੰ ਜਾਣ ਲਈ ਮਜ਼ਬੂਰ ਕੀਤਾ ਗਿਆ ਸੀ। ਸਾਬਕਾ ਰਾਸ਼ਟਰਪਤੀ ਜੌਹਨ ਐੱਫ ਕੈਨੇਡੀ ਦੀ ਹੱਤਿਆ ਤੋਂ ਬਾਅਦ, ਸੰਸਦ ਨੇ ਰਾਸ਼ਟਰਪਤੀ ਦੇ ਉੱਤਰਾਧਿਕਾਰੀ ਨੂੰ ਨਿਰਧਾਰਤ ਕਰਨ ਲਈ ਅਮਰੀਕੀ ਸੰਵਿਧਾਨ ਦੀ 25ਵੀਂ ਸੋਧ ਪਾਸ ਕੀਤੀ। ਇਹ ਸੋਧ ਉਪ ਰਾਸ਼ਟਰਪਤੀ ਅਤੇ ਨਾਲ ਹੀ ਮੰਤਰੀ ਮੰਡਲ ਨੂੰ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣ ਦੀ ਸ਼ਕਤੀ ਦਿੰਦੀ ਹੈ ਜੇਕਰ ਉਹ ਸਰੀਰਕ ਤੌਰ 'ਤੇ ਅਯੋਗ ਸਮਝਿਆ ਜਾਂਦਾ ਹੈ।
ਬਿਡੇਨ (81) ਨੇ 20 ਜੁਲਾਈ ਨੂੰ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਹਟਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਸੀ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਵਜੋਂ ਸਮਰਥਨ ਦਿੱਤਾ ਸੀ।
12,800 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ
NEXT STORY