ਮਿਲਾਨ (ਸਾਬੀ ਚੀਨੀਆ): ਇਟਲੀ ਦੇ ਫੀਰੈਂਸੇ ਸ਼ਹਿਰ ਵਿਖੇ ਸਿੱਖ ਫੌਜੀਆਂ ਦਾ 80ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਜਿਸ ਵਿਚ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ (ਰਾਜਿ) ਇਟਲੀ ਦੁਆਰਾ ਫੀਰੈਂਸੇ ਦੇ ਕਮੂਨੇ ਅਤੇ ਇਟਲੀ ਵੱਸਦੀ ਸੰਗਤ ਨਾਲ ਮਿਲਕੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਫੀਰੈਂਸੇ ਤੋਸਕਾਨਾ ਸ਼ਹਿਰ ਨੂੰ ਸਿਖ ਫੌਜੀਆਂ ਨੇ ਹਿਟਲਰ ਦੀ ਫੌਜ ਤੋਂ ਆਜਾਦ ਕਰਵਾ ਕੇ 1944 ਵਿਚ ਇਟਲੀ ਨੂੰ ਸੌਂਪਿਆ ਸੀ। ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ :) ਇਟਲੀ ਵਲੋਂ ਫੀਰੈਂਸੇ ਸ਼ਹਿਰ ਵਿਚ ਸਿੱਖ ਫੌਜੀ ਜੋ ਆਪਣੀਆਂ ਜਾਨਾਂ ਕੁਰਬਾਨ ਕਰਕੇ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ, ਉਨ੍ਹਾਂ ਦੇ 80ਵੇਂ ਸ਼ਹੀਦੀ ਦਿਵਸ 'ਤੇ ਇਹ ਸਮਾਗਮ ਕਰਵਾਇਆ ਗਿਆ।
ਸਮਾਗਮ ਵਿਚ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਰੂਪ ਚ ਜਾਪ ਕੀਤੇ ਗਏ। ਭਾਈ ਸੇਵਾ ਸਿੰਘ ਫੌਜੀ ਨੇ ਅਰਦਾਸ ਕੀਤੀ। ਉਪਰੰਤ ਫੀਰੈਂਸੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜਿ ਇਟਲੀ ਨੇ ਫੀਰੈਂਸੇ ਅਤੇ ਅਰੇਸੋ ਦੀ ਸੰਗਤ ਨਾਲ ਰਲ ਮਿਲਕੇ ਸ਼ਹੀਦਾਂ ਨੂੰ ਸ਼ਰਧਾਂਲੀ ਭੇਂਟ ਕੀਤੀ। ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਿਲ ਹੋਣ ਵਾਲਿਆਂ ਵਿਚ ਕਮੇਟੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫੌਜੀ, ਗੁਰਮੇਲ ਸਿੰਘ ਭੱਟੀ ਪ੍ਰਧਾਨ ਵੈਲਫੇਅਰ ਰਾਜਪੂਤ ਸੁਸਾਇਟੀ, ਜਸਵੀਰ ਸਿੰਘ ਧਨੋਤਾ, ਪਰਮਿੰਦਰ ਸਿੰਘ, ਚਰਨਜੀਤ ਸਿੰਘ ਫੀਰੈਂਸਾ, ਗੋਗਾ ਸਿੰਘ ਫੀਰੈਂਸਾ, ਬਲਵਿੰਦਰ ਸਿੰਘ ਆਰੇਸੋ, ਬਖਤੌਰ ਸਿੰਘ, ਗੁਰਵਿੰਦਰ ਸਿੰਘ, ਸ .ਚੀਮਾ ਤੇ ਦੀਪ ਸਿੰਘ ਸ਼ਾਮਲ ਹੋਏ।
ਪੜ੍ਹੋ ਇਹ ਅਹਿਮ ਖ਼ਬਰ-ਨਿਊਯਾਰਕ 'ਚ ਭਾਰਤ ਦੀ ਆਜ਼ਾਦੀ ਦਾ ਜਸ਼ਨ, ਟਾਈਮ ਸਕੁਏਅਰ 'ਤੇ ਲਹਿਰਾਇਆ ਤਿਰੰਗਾ
ਫੀਰੈਂਸੇ ਸੰਗਤ ਵਲੋੰ ਬਾਹਰੋਂ ਆਈ ਸੰਗਤ ਨੂੰ ਗੁਰੂ ਕਾ ਲੰਗਰ ਵੀ ਵਰਤਾਇਆ। ਦੂਸਰੇ ਪਾਸੇ 11 ਅਗਸਤ ਨੂੰ ਕਾਮੂਨੇ ਦੀ ਫੀਰੈਂਸੇ ਨੇ ਵੀ ਆਪਣਾ 80ਵਾਂ ਆਜਾਦੀ ਦਿਵਸ ਮਨਾਇਆ। ਫੀਰੈਂਸੇ ਦੀ ਮੇਅਰ ਸਾਰਾ ਫੁਨਾਰੋ ਨੇ ਵੀ ਆਪਣੇ ਭਾਸ਼ਣ ਵਿਚ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੈਨੂੰ ਬੜੀ ਖੁਸ਼ੀ ਆ ਕੇ ਸਿੱਖ ਸਾਡੇ ਆਜਾਦੀ ਦਿਵਸ ਵਿਚ ਸ਼ਾਮਲ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਸਕ ਅਤੇ ਟਰੰਪ ਦਾ ਸ਼ਾਨਦਾਰ AI ਡਾਂਸ ਵੀਡੀਓ ਵਾਇਰਲ, ਰੋਕ ਨਹੀਂ ਪਾਓਗੇ ਹਾਸਾ
NEXT STORY