ਵਾਸ਼ਿੰਗਟਨ - ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ 'ਤੇ ਇਜ਼ਰਾਈਲ ਨਾਲ ਨਫ਼ਰਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਬਣ ਗਈ ਤਾਂ ਯਹੂਦੀ ਰਾਸ਼ਟਰ ਦੋ ਸਾਲ ਦੇ ਅੰਦਰ ਮਿੱਟ ਜਾਏਗਾ, ਇਹ ਟਿੱਪਣੀ ਟਰੰਪ ਨੇ ਮੰਗਲਵਾਰ ਨੂੰ ਪੇਨਸਿਲਵਾਨੀਆ ’ਚ ਹੈਰਿਸ ਨਾਲ ਬਹਸ ਦੌਰਾਨ ਕੀਤੀ। ਟੈਲੀਵਿਜ਼ਨ 'ਤੇ ਪ੍ਰਸਾਰਿਤ ਇਸ ਬਹਸ ’ਚ ਟ੍ਰੰਪ ਨੇ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਹੁੰਦੇ ਤਾਂ ਇਜ਼ਰਾਈਲ-ਹਮਾਸ ਜੰਗ ਕਦੀ ਸ਼ੁਰੂ ਨਹੀਂ ਹੁੰਦੀ।
ਪੜ੍ਹੋ ਇਹ ਖ਼ਬਰ-ਕੈਨੇਡਾ ਨੇ ਇਜ਼ਰਾਈਲ ਲਈ 30 ਹਥਿਆਰ ਵਿਕਰੀ ਪਰਮਿਟ ਨੂੰ ਕੀਤਾ ਮੁਅੱਤਲ
ਇਸ ਦੌਰਾਨ ਸਾਬਕਾ ਰਾਸ਼ਟਰਪਤੀ ਟਰੰਪ ਨੇ ਕਿਹਾ, "ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਕਾਂਗਰਸ ’ਚ ਇਕ ਬਹੁਤ ਹੀ ਮਹੱਤਵਪੂਰਨ ਭਾਸ਼ਣ ਦੇਣ ਆਏ ਸਨ, ਉਦੋਂ ਵੀ ਉਹ (ਹੈਰਿਸ) ਉਨ੍ਹਾਂ ਨਾਲ ਨਹੀਂ ਮਿਲੀ। ਉਨ੍ਹਾਂ ਨੇ ਉਥੇ ਜਾਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਪਾਰਟੀ ਕਰ ਰਹੀਆਂ ਸਨ... ਉਹ ਇਜ਼ਰਾਈਲ ਨਾਲ ਨਫ਼ਰਤ ਕਰਦੀ ਹੈ।" ਦੱਸ ਦੱਈਏ ਕਿ ਅਮਰੀਕਾ ’ਚ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ, ਟਰੰਪ (78) ਅਤੇ ਹੈਰਿਸ (59) ਵਿਚਾਲੇ ਇਹ ਪਹਿਲੀ ਬਹਿਸ ਸੀ। ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਰਾਸ਼ਟਰਪਤੀ ਦੌਰਾਨ, ਇਰਾਨ ਤਬਾਹ ਹੋ ਗਿਆ ਸੀ ਅਤੇ ਉਸਦੇ ਪਾਸ ਹਮਾਸ, ਹਿਜਬੁੱਲਾਹ ਜਾਂ ਕਿਸੇ ਹੋਰ ਅੱਤਵਾਦੀ ਗਰੁੱਪ ਲਈ ਪੈਸਾ ਨਹੀਂ ਸੀ। ਟ੍ਰੰਪ ਨੇ ਕਿਹਾ, ‘‘ਯਮਨ ’ਚ ਹੁਤੀ (ਬਗਾਵਤੀ) ਨਾਲ ਜੋ ਹੋ ਰਿਹਾ ਹੈ, ਉਹ ਵੇਖੋ। ਮੱਧ ਪੂਰਬ ’ਚ ਜੋ ਹੋ ਰਿਹਾ ਹੈ, ਉਹ ਵੇਖੋ। ਅਜਿਹਾ ਕਦੀ ਨਹੀਂ ਹੁੰਦਾ। ਮੈਂ ਇਸਨੂੰ ਜਲਦੀ ਹੀ ਸੁਲਝਾ ਲਵਾਂਗਾ।’’
ਪੜ੍ਹੋ ਇਹ ਖ਼ਬਰ-ਇਮੀਗ੍ਰੇਸ਼ਨ, ਨੌਕਰੀਆਂ ਤੇ ਗਰਭਪਾਤ ਸਮੇਤ 10 ਵੱਡੇ ਮੁੱਦਿਆਂ 'ਤੇ ਟਰੰਪ ਅਤੇ ਕਮਲਾ ਹੈਰਿਸ ਵਿਚਾਲੇ ਤਿੱਖੀ ਬਹਿਸ
ਇਜ਼ਰਾਈਲ ਨਾਲ ਨਫ਼ਰਤ ਦੇ ਸਬੰਧ ’ਚ ਟਰੰਪ ਦੇ ਦਾਅਵੇ ’ਤੇ ਹੈਰਿਸ ਨੇ ਕਿਹਾ, ‘‘ਇਹ ਬਿਲਕੁਲ ਸੱਚ ਨਹੀਂ ਹੈ।’’ ਉਪ-ਰਾਸ਼ਟਰਪਤੀ ਹੈਰਿਸ ਨੇ ਆਪਣੇ ਆਪ ਨੂੰ ਯਹੂਦੀ ਰਾਸ਼ਟਰ ਦਾ ਸਦੀਵੀਂ ਸਮਰਥਕ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਦੇ ਕਤਲੇਆਮ ਦੇ ਬਾਅਦ ਇਜ਼ਰਾਈਲ ਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਹੈ। ਹੈਰਿਸ ਨੂੰ ਪੁੱਛਿਆ ਗਿਆ ਸੀ ਕਿ ਉਹ ਬੰਧਕ-ਜੰਗਬੰਧੀ ਸਮਝੌਤੇ ਨੂੰ ਕਿਵੇਂ ਯਕੀਨੀ ਬਣਾਵੇਗੀ? ਉਪਰਾਸ਼ਟਰਪਤੀ ਨੂੰ ਮਹੀਨੇ ਪਹਿਲਾਂ ਦੀ ਉਨ੍ਹਾਂ ਦੀ ਟਿੱਪਣੀ ਯਾਦ ਦਿਲਾਈ ਗਈ ਸੀ ਕਿ ‘‘ਇਜ਼ਰਾਈਲ ਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਹੈ ਪਰ ਇਹ ਮਾਇਨੇ ਰੱਖਦਾ ਹੈ ਕਿ ਕਿਵੇਂ?’’ ਇਸ ’ਤੇ, ਹੈਰਿਸ ਨੇ ਕਿਹਾ ਕਿ ਗਾਜ਼ਾ ’ਚ ਲਗਭਗ ਇਕ ਸਾਲ ਤੋਂ ਜਾਰੀ ਯੁੱਧ ਕਿਵੇਂ ਸ਼ੁਰੂ ਹੋਇਆ? ਹੈਰਿਸ ਨੇ ਕਿਹਾ, ‘‘ਆਓ ਸਮਝੀਏ ਕਿ ਅਸੀਂ ਇੱਥੇ ਕਿਵੇਂ ਪਹੁੰਚੇ।’’
ਪੜ੍ਹੋ ਇਹ ਖ਼ਬਰ-ਪਾਕਿਸਤਾਨ ਨੂੰ ਮਿਲੀ ਦੂਜੀ ਮਹਿਲਾ ਵਿਦੇਸ਼ ਸਕੱਤਰ, ਸੰਭਾਲਿਆ ਕਾਰਜ ਭਾਰ
ਇਸ ਦੌਰਾਨ ਹੈਰਿਸ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਅਜਿਹਾ ਰਸਤਾ ਤਿਆਰ ਕਰਨਾ ਚਾਹੀਦਾ ਹੈ ਜੋ ਇਜ਼ਰਾਈਲੀਆਂ ਅਤੇ ‘‘ਸਮਾਨ ਰੂਪ ’ਚ’’ ਫਿਲਸਤੀਨੀ ਸੁਰੱਖਿਆ ਯਕੀਨੀ ਬਣਾਏ। ਉਨ੍ਹਾਂ ਨੇ ਕਿਹਾ, ‘‘ਇੱਕ ਗੱਲ ਜਿਸਨੂੰ ਮੈਂ ਤੁਹਾਨੂੰ ਸਦਾ ਯਕੀਨ ਦਿਲਾਵਾਂਗੀ : ਮੈਂ ਸਦਾ ਇਜ਼ਰਾਈਲ ਨੂੰ ਆਪਣੇ ਆਪ ਦੀ ਰੱਖਿਆ ਕਰਨ ਦੀ ਯੋਗਤਾ ਦੇਵਾਂਗੀ, ਖ਼ਾਸ ਤੌਰ 'ਤੇ ਜਦੋਂ ਇਹ ਇਰਾਨ ਨਾਲ ਸਬੰਧਤ ਹੋਵੇ ਜਾਂ ਇਰਾਨ ਅਤੇ ਇਸ ਦੇ ਸਹਿਯੋਗੀਆਂ ਵੱਲੋਂ ਇਜ਼ਰਾਈਲ ਲਈ ਪੈਦਾ ਹੋਏ ਕਿਸੇ ਵੀ ਖਤਰੇ ਨਾਲ ਸਬੰਧਤ ਹੋਵੇ ਪਰ ਸਾਡੇ ਕੋਲ ਇਕ ਦੋ-ਰਾਸ਼ਟਰ ਹੱਲ ਹੋਣਾ ਚਾਹੀਦਾ ਹੈ, ਜਿਸ ’ਚ ਅਸੀਂ ਗਾਜ਼ਾ ਦਾ ਮੁੜ-ਨਿਰਮਾਣ ਕਰ ਸਕੀਏ, ਜਿੱਥੇ ਫਲਸਤੀਨੀ ਲੋਕਾਂ ਨੂੰ ਸੁਰੱਖਿਆ, ਸੁਤੰਤਰਤਾ ਅਤੇ ਉਹ ਇੱਜ਼ਤ ਮਿਲ ਸਕੇ ਜਿਸਦੇ ਉਹ ਹੱਕਦਾਰ ਹਨ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟਰੰਪ 'ਤੇ ਭਾਰੀ ਪਈ ਹੈਰਿਸ! ਡਿਬੇਟ ਮਗਰੋਂ ਦੁਨੀਆ ਭਰ 'ਚ ਹੋ ਰਹੀ ਚਰਚਾ
NEXT STORY