ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਇਰਾਨ ਦੇ ਮੁੱਦੇ 'ਤੇ ਆਪਣਾ ਸਖ਼ਤ ਰੁਖ਼ ਜ਼ਾਹਰ ਕਰਦਿਆਂ ਕੌਮਾਂਤਰੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਹੈ। ਟਰੰਪ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਦਿਆਂ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਇਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਟਰੰਪ ਨੇ ਆਪਣੀ ਪੋਸਟ ਵਿੱਚ ਸਪੱਸ਼ਟ ਕੀਤਾ ਕਿ ਇਜ਼ਰਾਈਲ ਨੇ ਕਦੇ ਵੀ ਉਨ੍ਹਾਂ ਨੂੰ ਇਰਾਨ ਨਾਲ ਜੰਗ ਲਈ ਪ੍ਰੇਰਿਤ ਨਹੀਂ ਕੀਤਾ।

ਉਨ੍ਹਾਂ ਅਨੁਸਾਰ 7 ਅਕਤੂਬਰ ਦੇ ਹਮਲਿਆਂ ਦੇ ਨਤੀਜਿਆਂ ਨੇ ਉਨ੍ਹਾਂ ਦੇ ਉਸ ਪੁਰਾਣੇ ਵਿਚਾਰ ਨੂੰ ਹੋਰ ਪੱਕਾ ਕਰ ਦਿੱਤਾ ਹੈ ਕਿ ਇਰਾਨ ਕਦੇ ਵੀ ਨਿਊਕਲੀਅਰ ਹਥਿਆਰ ਹਾਸਲ ਨਹੀਂ ਕਰ ਸਕਦਾ। ਮੀਡੀਆ 'ਤੇ ਹਮਲਾ ਕਰਦਿਆਂ ਟਰੰਪ ਨੇ ਕਿਹਾ ਕਿ 'ਫੇਕ ਨਿਊਜ਼' ਮਾਹਰਾਂ ਅਤੇ ਪੋਲਾਂ (ਸਰਵੇਖਣਾਂ) ਦੀਆਂ 90 ਫੀਸਦੀ ਗੱਲਾਂ ਝੂਠ ਅਤੇ ਮਨਘੜਤ ਕਹਾਣੀਆਂ ਹਨ। ਉਨ੍ਹਾਂ ਨੇ ਮੌਜੂਦਾ ਪੋਲਾਂ ਦੀ ਤੁਲਨਾ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਅਤੇ ਵੈਨੇਜ਼ੁਏਲਾ ਦੇ ਚੋਣ ਨਤੀਜਿਆਂ ਨਾਲ ਕਰਦਿਆਂ ਇਨ੍ਹਾਂ ਨੂੰ 'ਧਾਂਦਲੀ' ਕਰਾਰ ਦਿੱਤਾ। ਟਰੰਪ ਨੇ ਇਰਾਨ ਵਿੱਚ ਸੱਤਾ ਪਰਿਵਰਤਨ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜੇਕਰ ਇਰਾਨ ਦੇ ਨਵੇਂ ਆਗੂ ਸਮਝਦਾਰ ਹੁੰਦੇ ਹਨ, ਤਾਂ ਦੇਸ਼ ਦਾ ਭਵਿੱਖ ਬਹੁਤ ਵਧੀਆ ਅਤੇ ਖੁਸ਼ਹਾਲ ਹੋ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਰਾਨ ਵਿੱਚ ਆਉਣ ਵਾਲੇ ਨਤੀਜੇ ਬਹੁਤ ਹੀ ਹੈਰਾਨੀਜਨਕ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਆਉਣ ਵਾਲਾ ਹੈ ਵੱਡਾ ਭੂਚਾਲ, ਹੋ ਜਾਓ ਸਾਵਧਾਨ! ਅਲਰਟ 'ਤੇ ਜਾਪਾਨ
NEXT STORY