ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਥੇ 35 ਦਿਨਾਂ ਤੋਂ ਜਾਰੀ ਸ਼ਟਡਾਊਨ ਤੋਂ ਬਾਅਦ ਸਮਝੌਤੇ ਦਾ ਐਲਾਨ ਕਰ ਦਿੱਤਾ ਹੈ। ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਉਨ੍ਹਾਂ ਨੇ ਅਮਰੀਕੀ ਸੰਸਦੀ ਮੈਂਬਰਾਂ ਨਾਲ ਸਟਾਪ-ਗੈਪ ਫੰਡਿੰਗ 'ਚ 3 ਹਫਤੇ ਲਈ ਸਮਝੌਤਾ ਕੀਤਾ ਹੈ, ਜਿਹੜਾ ਕਿ 35ਵੇਂ ਦਿਨ ਤੋਂ ਜਾਰੀ ਅਮਰੀਕੀ ਸਰਕਾਰ ਦੇ ਸ਼ਟਡਾਊਨ ਨੂੰ ਖਤਮ ਕਰ ਦੇਵੇਗਾ। ਇਸ ਸਬੰਧ 'ਚ ਇਕ ਉੱਚ ਡੈਮੋਕ੍ਰੇਟਿਕ ਸਹਿਯੋਗੀ ਨੇ ਕਿਹਾ ਕਿ ਅਸੀਂ ਸਮਝੌਤੇ 'ਚ ਰਾਸ਼ਟਰਪਤੀ ਵੱਲੋਂ ਬਾਰਡਰ 'ਤੇ ਕੰਧ ਬਣਾਉਣ ਲਈ ਕਾਫੀ ਪੈਸਿਆਂ ਦੀ ਮੰਗ 'ਚ ਸ਼ਾਮਲ ਨਹੀਂ ਹਾਂ।
ਟਰੰਪ ਨੇ ਇਸ ਤੋਂ ਪਹਿਲਾਂ ਵਿਸ਼ਾਲ ਅਮਰੀਕਾ-ਮੈਕਸੀਕੋ ਬਾਰਡਰ 'ਤੇ ਇਕ ਕੰਧ ਬਣਾਉਣ ਲਈ ਭੁਗਤਾਨ ਕਰਨ 'ਚ ਮਦਦ ਕਰਨ ਲਈ 5.7 ਬਿਲੀਅਨ ਡਾਲਰ ਦੇ ਫੰਡ 'ਤੇ ਵੀ ਜ਼ੋਰ ਦਿੱਤਾ। ਦੱਸ ਦਈਏ ਕਿ ਜੇਕਰ ਸੰਸਦੀ ਮੈਂਬਰ ਕੰਧ ਬਣਾਉਣ ਲਈ ਫੰਡਿੰਗ ਲਈ 3 ਹਫਤਿਆਂ ਦੀ ਗੱਲਬਾਤ ਤੋਂ ਬਾਅਦ ਵੀ ਸਹਿਮਤ ਨਹੀਂ ਹੁੰਦੇ ਤਾਂ ਟਰੰਪ ਨੇ ਸੰਕੇਤ ਦਿੱਤਾ ਕਿ ਸ਼ਟਡਾਊਨ ਫਿਰ ਤੋਂ ਸ਼ੁਰੂ ਹੋ ਸਕਦਾ ਹੈ ਜਾਂ ਇਹ ਫੰਡਿੰਗ ਲਈ ਰਾਸ਼ਟਰੀ ਐਮਰਜੰਸੀ ਦਾ ਐਲਾਨ ਵੀ ਕਰ ਸਕਦੇ ਹਨ। ਉਨ੍ਹਾਂ ਨੇ ਇਹ ਵੀ ਆਖਿਆ ਕਿ ਉਹ ਬਾਰਡਰ 'ਤੇ ਕੰ੍ਰਕ੍ਰੀਟ ਦੀ ਕੰਧ ਬਣਾਉਣ ਦਾ ਨਿਰਮਾਣ ਨਹੀਂ ਚਾਹੁੰਦੇ ਹਨ ਜੋ ਕਿ ਪੂਰੀ ਦੱਖਣੀ ਸਰਹੱਦ 'ਤੇ ਬਣੀ ਹੋਈ ਹੈ।
ਇਹ ਸਮਝੌਤਾ ਟਰੰਪ ਅਤੇ ਕਾਂਗਰਸ 'ਤੇ ਦਬਾਅ ਤੋਂ ਬਾਅਦ ਹੋਇਆ, ਜਿਸ ਨਾਲ ਕਿ ਅਮਰੀਕੀ ਸਰਕਾਰ ਪੂਰੀ ਤਰ੍ਹਾਂ ਨਾਲ ਖੁਲ੍ਹ ਸਕੇ ਅਤੇ 8 ਲੱਖ ਸੰਘੀ ਕਰਮਚਾਰੀ ਨੌਕਰੀ 'ਤੇ ਵਾਪਸ ਆ ਸਕਣ। ਟਰੰਪ ਨੇ ਕਿਹਾ ਕਿ ਉਹ ਇਹ ਯਕੀਨਨ ਕਰਨ ਲਈ ਕੰਮ ਕਰਨਗੇ ਕਿ ਸਰਕਾਰੀ ਕਰਮਚਾਰੀਆਂ ਨੂੰ ਜਲਦ ਹੀ ਉਨ੍ਹਾਂ ਦਾ ਵਰਕ ਪੇਅ (ਤਨਖਾਹ) ਮਿਲ ਸਕੇ। ਟਰੰਪ ਨੇ ਕਿਹਾ ਕਿ ਮੈਨੂੰ ਅੱਜ ਇਹ ਐਲਾਨ ਕਰਦੇ ਹੋਏ ਮਾਣ ਹੋ ਰਿਹਾ ਹੈ ਕਿ ਅਸੀਂ ਸ਼ਟਡਾਊਨ ਨੂੰ ਖਤਮ ਕਰਨ ਅਤੇ ਫੈਡਰਲ ਸਰਕਾਰ ਨੂੰ ਫਿਰ ਤੋਂ ਖੋਲਣ ਲਈ ਇਕ ਸਮਝੌਤੇ 'ਤੇ ਪਹੁੰਚ ਗਏ ਹਾਂ।
ਟਰੰਪ ਨੇ ਆਖਿਆ ਕਿ ਸਾਡੇ ਕੋਲ ਅਸਲ 'ਚ ਬਾਰਡਰ 'ਤੇ ਕੋਈ ਸ਼ਕਤੀਸ਼ਾਲੀ ਕੰਧ ਦਾ ਸਟੀਲ ਦਾ ਬੈਰੀਅਰ ਬਣਾਉਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ। ਜੇਕਰ ਸਾਨੂੰ ਕਾਂਗਰਸ ਤੋਂ ਚੰਗਾ ਸੌਦਾ ਨਹੀਂ ਮਿਲਦਾ ਹੈ ਤਾਂ ਸਰਕਾਰ 15 ਫਰਵਰੀ ਨੂੰ ਫਿਰ ਤੋਂ ਸ਼ਟਡਾਊਨ ਹੋ ਜਾਵੇਗੀ। ਟਰੰਪ ਨੇ ਇਹ ਗੱਲਾਂ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ 'ਚ ਕਹੀਆਂ।
ਭਾਰਤੀ ਮੂਲ ਦਾ ਵਿਅਕਤੀ ਹਜ਼ਾਰਾਂ ਪਾਊਂਡ ਦੀ ਡਰੱਗਜ਼ ਦੀ ਸਪਲਾਈ ਕਾਰਨ ਦੋਸ਼ੀ ਕਰਾਰ
NEXT STORY