ਨਿਊਯਾਰਕ (ਏਜੰਸੀ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰੀ ਸੁਰੱਖਿਆ ਅਤੇ ਕਰਮਚਾਰੀਆਂ ਦੇ ਮਾਮਲਿਆਂ ਨਾਲ ਨਜਿੱਠਣ ਲਈ 2 ਭਾਰਤੀ ਮੂਲ ਦੇ ਲੋਕਾਂ ਨੂੰ ਆਪਣਾ ਵਿਸ਼ੇਸ਼ ਸਹਾਇਕ ਨਿਯੁਕਤ ਕੀਤਾ ਹੈ। ਰਿੱਕੀ ਗਿੱਲ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ (NSC) ਵਿਖੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਸੀਨੀਅਰ ਨਿਰਦੇਸ਼ਕ ਵਜੋਂ ਭਾਰਤ ਨਾਲ ਵਿਸ਼ੇਸ਼ ਤੌਰ 'ਤੇ ਕੰਮ ਕਰਨਗੇ। ਜਦੋਂਕਿ ਸੌਰਭ ਸ਼ਰਮਾ ਰਾਸ਼ਟਰਪਤੀ ਦੇ ਪਰਸੋਨਲ ਦਫ਼ਤਰ ਵਿੱਚ ਕੰਮ ਕਰਨਗੇ।
ਇਹ ਵੀ ਪੜ੍ਹੋ: 350 ਕਿਲੋਮੀਟਰ ਦੀ ਰਫ਼ਤਾਰ ਨਾਲ ਦੌੜੇਗੀ ਹਾਈ ਸਪੀਡ ਟ੍ਰੇਨ, 30 ਮਿੰਟਾਂ 'ਚ ਅਬੂਧਾਬੀ ਤੋਂ ਪਹੁੰਚ ਜਾਵੇਗੀ ਦੁਬਈ
ਗਿੱਲ ਪਹਿਲਾਂ ਟਰੰਪ ਪ੍ਰਸ਼ਾਸਨ ਵਿੱਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਵਿੱਚ ਰੂਸ ਅਤੇ ਯੂਰਪੀਅਨ ਊਰਜਾ ਸੁਰੱਖਿਆ ਦੇ ਨਿਰਦੇਸ਼ਕ ਅਤੇ ਵਿਦੇਸ਼ ਵਿਭਾਗ ਵਿੱਚ ਓਵਰਸੀਜ਼ ਬਿਲਡਿੰਗ ਆਪ੍ਰੇਸ਼ਨਜ਼ ਬਿਊਰੋ ਵਿੱਚ ਇੱਕ ਸੀਨੀਅਰ ਸਲਾਹਕਾਰ ਵਜੋਂ ਸੇਵਾ ਨਿਭਾ ਚੁੱਕੇ ਹਨ। ਨਿਊ ਜਰਸੀ ਵਿਚ ਜਨਮੇ ਗਿੱਲ ਨੇ ਪ੍ਰਿੰਸਟਨ ਯੂਨੀਵਰਸਿਟੀ ਦੇ ਵੁੱਡਰੋ ਵਿਲਸਨ ਸਕੂਲ ਆਫ਼ ਪਬਲਿਕ ਐਂਡ ਇੰਟਰਨੈਸ਼ਨਲ ਅਫੇਅਰਜ਼ ਤੋਂ ਬੈਚਲਰ ਦੀ ਡਿਗਰੀ ਅਤੇ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਲਿੰਕਡਇਨ 'ਤੇ ਇੱਕ ਪੋਸਟ ਵਿੱਚ ਆਪਣੀ ਨਿਯੁਕਤੀ ਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ: ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਦੇਸ਼ ਨਿਕਾਲੇ ਦੀਆਂ ਉਡਾਣਾਂ ਸ਼ੁਰੂ ਕਰਨ 'ਤੇ ਬੋਲੇ ਟਰੰਪ, 'ਅਸੀਂ Criminals ਨੂੰ ਬਾਹਰ ਕੱਢ ਰਹੇ ਹਾਂ'
ਉਥੇ ਹੀ ਬੈਂਗਲੁਰੂ ਵਿੱਚ ਜਨਮੇ ਸ਼ਰਮਾ ਵਾਸ਼ਿੰਗਟਨ ਸਥਿਤ ਅਮਰੀਕਨ ਮੋਮੈਂਟ ਦੇ ਸਹਿ-ਸੰਸਥਾਪਕ ਅਤੇ ਪ੍ਰਧਾਨ ਸਨ, ਜੋ ਕਿ ਇੱਕ ਰੂੜੀਵਾਦੀ ਸੰਗਠਨ ਹੈ। ਸੰਗਠਨ ਦਾ ਕਹਿਣਾ ਹੈ ਕਿ ਇਸਦਾ ਮਿਸ਼ਨ "ਨੌਜਵਾਨ ਅਮਰੀਕੀਆਂ ਦੀ ਪਛਾਣ ਕਰਨਾ, ਸਿੱਖਿਅਤ ਕਰਨਾ ਅਤੇ ਉਨ੍ਹਾਂ ਨੂੰ ਮਾਨਤਾ ਦੇਣਾ" ਹੈ। ਉਹ ਇੱਕ ਰੂੜੀਵਾਦੀ ਪ੍ਰਕਾਸ਼ਨ, ਡੇਲੀ ਕਾਲਰ ਨਾਲ ਇੱਕ ਪੱਤਰਕਾਰ ਵਜੋਂ ਵੀ ਕੰਮ ਕਰ ਚੁੱਕੇ ਹਨ। ਸ਼ਰਮਾ ਕੋਲ ਟੈਕਸਾਸ ਯੂਨੀਵਰਸਿਟੀ ਤੋਂ ਬਾਇਓਕੈਮਿਸਟਰੀ ਵਿੱਚ ਬੈਚਲਰ ਦੀ ਡਿਗਰੀ ਹੈ। ਉਨ੍ਹਾਂ ਦੀ ਨਿਯੁਕਤੀ ਦੀ ਪੁਸ਼ਟੀ ਅਮਰੀਕਨ ਮੋਮੈਂਟ ਦੁਆਰਾ ਆਪਣੀ ਵੈੱਬਸਾਈਟ 'ਤੇ ਕੀਤੀ ਗਈ।
ਇਹ ਵੀ ਪੜ੍ਹੋ : ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਪੰਨੂ ਦੀ ਮੌਜੂਦਗੀ ਤੋਂ ਭਾਰਤ ਚਿੰਤਤ, ਅਮਰੀਕਾ ਨਾਲ ਗੱਲ ਕਰੇਗਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ ਹਾਕੀ ਦੇ ਦਿੱਗਜ਼ ਓਲੰਪੀਅਨਾਂ ਵੱਲੋਂ ਕੀਤੀ ਗਈ 'ਪੰਜ-ਆਬ ਦੇ ਸ਼ਾਹ ਅਸਵਾਰ’ ਪੁਸਤਕ ਰਿਲੀਜ਼
NEXT STORY