ਵਾਸ਼ਿੰਗਟਨ - ਅਮਰੀਕਾ ਦੇ ਪ੍ਰਧਾਨ ਮੰਤਰੀ ਡੋਨਾਲਡ ਟਰੰਪ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਬੋਰਿਸ ਜਾਨਸਨ ਨੂੰ ਬਿਹਤਰ ਦੱਸਿਆ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਮੀਡੀਆ ਰਿਪੋਰਟ 'ਚੋਂ ਮਿਲੀ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ 'ਦਿ ਸਨ' ਨੂੰ ਦਿੱਤੇ ਇੰਟਰਵਿਊ 'ਚ ਟਰੰਪ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜਾਨਸਨ ਚੰਗਾ ਕੰਮ ਕਰਨਗੇ। ਮੈਂ ਉਨ੍ਹਾਂ ਨੂੰ ਪਸੰਦ ਕੀਤਾ ਹੈ। ਟਰੰਪ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਉਸ ਦੀ ਚੋਣ ਹੋਵੇਗੀ ਜਾਂ ਨਹੀਂ ਪਰ ਉਹ ਇਕ ਬਹੁਤ ਚੰਗੇ ਇਨਸਾਨ ਹਨ।
ਉਨ੍ਹਾਂ ਨੇ ਨਾਂ ਲਏ ਬਗੈਰ ਦੱਸਿਆ ਕਿ ਹੋਰ ਲੋਕਾਂ ਨੇ ਵੀ ਉਨ੍ਹਾਂ ਤੋਂ ਮਦਦ ਦੀ ਮੰਗ ਕੀਤੀ ਹੈ ਪਰ ਜੇਕਰ ਉਨ੍ਹਾਂ ਤੋਂ ਕੋਈ ਸਮਰਥਨ ਦੀ ਮੰਗ ਕਰਦਾ ਹੈ ਤਾਂ ਉਹ ਉਸ ਦੀ ਮਦਦ ਕਰ ਸਕਦੇ ਹਨ। ਜਾਨਸਨ ਬ੍ਰਿਟੇਨ ਦੇ ਹੀ ਨਹੀਂ ਬਲਕਿ ਗਲੋਬਲ ਪੱਧਰ 'ਤੇ ਮਸ਼ਹੂਰ ਨੇਤਾ ਹਨ। ਉਨ੍ਹਾਂ 'ਚ ਥੈਰੇਸਾ ਮੇਅ ਦੇ ਸਿਆਸੀ ਵਿਕਲਪ ਹੋਣ ਦੀ ਸਮਰਥਾ ਹੈ।
ਔਰਤਾਂ ਦੀ ਸੁਰੱਖਿਆ ਪੱਖੋਂ ਆਸਟਰੇਲੀਆ ਦੁਨੀਆ ਦਾ ਸਰਵਉੱਤਮ ਦੇਸ਼
NEXT STORY