ਵਾਸ਼ਿੰਗਟਨ - ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਸੋਮਵਾਰ ਨੂੰ ਆਖਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਅਪਰਾਧ ਦੇ ਦੋਸ਼ੀ ਇਕ ਨੇਵੀ ਸੀਲ ਕਰਮਚਾਰੀ ਨੂੰ 'ਸੀਲ' ਦਾ ਦਰਜਾ ਗੁਆਏ ਬਿਨਾਂ ਰਿਟਾਇਰ ਕਰਨ ਦਾ ਨਿਰਦੇਸ਼ ਦਿੱਤਾ ਸੀ। ਰੱਖਿਆ ਮੰਤਰਾਲੇ 'ਚ ਐਸਪਰ ਨੇ ਪੱਤਰਕਾਰਾਂ ਨੂੰ ਆਖਿਆ ਕਿ ਟਰੰਪ ਦੇ ਜ਼ੁਬਾਨੀ ਆਦੇਸ਼ ਕਾਰਨ ਹੀ ਐਸਪਰ ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ ਐਡਵਰਡ ਗੈਲਾਘੇਰ 'ਸੀਲ' ਦਾ ਆਪਣਾ ਦਰਜਾ ਕਾਇਮ ਰੱਖਦੇ ਹੋਏ ਰਿਟਾਇਰ ਹੋਣਗੇ।
ਪਿਛਲੇ ਹਫਤੇ ਟਰੰਪ ਨੇ ਟਵੀਟ ਕੀਤਾ ਸੀ ਕਿ ਉਹ ਚਾਹੁੰਦੇ ਹਨ ਕਿ ਗੈਲਾਘੇਰ ਸੀਲ ਦੇ ਕਰਮਚਾਰੀ ਦੇ ਤੌਰ 'ਤੇ ਰਿਟਾਇਰ ਹੋਣਗੇ ਪਰ ਸੋਮਵਾਰ ਨੂੰ ਐਸਪਰ ਦੀ ਟਿੱਪਣੀ ਨਾਲ ਖੁਲਾਸਾ ਹੋਇਆ ਕਿ ਟਰੰਪ ਨੇ ਰੱਖਿਆ ਮੰਤਰੀ ਨੂੰ ਇਸ ਸਬੰਧ 'ਚ ਸਿੱਧਾ ਆਦੇਸ਼ ਦਿੱਤਾ ਸੀ। ਗੈਲਾਘੇਰ ਨੂੰ ਇਸਲਾਮਕ ਸਟੇਟ ਦੇ ਅੱਤਵਾਦੀ ਬੰਦੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਬਰੀ ਕਰ ਦਿੱਤਾ ਗਿਆ ਸੀ ਪਰ 2017 'ਚ ਇਰਾਕ 'ਚ ਲਾਸ਼ ਨੂੰ ਨਾਲ ਰੱਖਣ ਦਾ ਦੋਸ਼ੀ ਪਾਇਆ ਗਿਆ ਸੀ। ਆਪਣੀ ਟਿੱਪਣੀ 'ਚ ਐਸਪਰ ਨੇ ਨੌ-ਸੈਨਾ ਸੱਕਤਰ ਰਿਚਾਰਡ ਸਪੈਂਸ਼ਰ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਨੌ-ਸੈਨਾ (ਨੇਵੀ) ਅਨੁਸ਼ਾਸਨਿਕ ਪ੍ਰਕਿਰਿਆ 'ਚ ਹੇਰਾਫੇਰ ਲਈ ਵ੍ਹਾਈਟ ਹਾਊਸ ਨੂੰ ਗੁਪਤ ਪ੍ਰਸਤਾਵ ਦਿੱਤਾ ਸੀ ਤਾਂ ਜੋ ਗੈਲਾਘੇਰ ਦਾ ਦਰਜਾ ਖਤਮ ਨਾ ਹੋਵੇ। ਐਸਪਰ ਨੇ ਐਤਵਾਰ ਨੂੰ ਸਪੈਂਸ਼ਰ ਨੂੰ ਹਟਾਉਂਦੇ ਹੋਏ ਆਖਿਆ ਕਿ ਉਨ੍ਹਾਂ ਨੇ ਭਰੋਸਾ ਖੋਹ ਦਿੱਤਾ ਹੈ।
ਪਾਕਿਸਤਾਨੀ ਫੌਜ 'ਚ ਫੇਰਬਦਲ, ਲੈਫਟੀਨੈਂਟ ਜਨਰਲ ਮਿਰਜ਼ਾ ਬਣੇ ਨਵੇਂ ਚੀਫ ਆਫ ਜੁਆਇੰਟ ਸਟਾਫ
NEXT STORY