ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਸੂਡਾਨ ਵਿਚ ਜਾਰੀ ਵਿਨਾਸ਼ਕਾਰੀ ਘਰੇਲੂ ਯੁੱਧ ਨੂੰ ਖਤਮ ਕਰਨ ਵਿਚ ਮਦਦ ਕਰਨ 'ਤੇ ਵਧੇਰੇ ਧਿਆਨ ਕੇਂਦਰਿਤ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਉਨ੍ਹਾਂ ਨੂੰ ਇਸ ਸਬੰਧ ਵਿਚ ਅਪੀਲ ਕੀਤੀ ਹੈ। ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਕਈ ਯੁੱਧਾਂ ਨੂੰ ਖਤਮ ਕਰਨ ਦਾ ਦਾਅਵਾ ਕਰਨ ਵਾਲੇ ਟਰੰਪ ਨੇ ਸਵੀਕਾਰ ਕੀਤਾ ਕਿ ਕ੍ਰਾਊਨ ਪ੍ਰਿੰਸ ਨਾਲ ਗੱਲਬਾਤ ਤੋਂ ਪਹਿਲਾਂ ਇਹ ਸੰਘਰਸ਼ ਉਨ੍ਹਾਂ ਦੇ ਏਜੰਡੇ ਵਿਚ ਸ਼ਾਮਲ ਨਹੀਂ ਸੀ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫਤਰ ਵ੍ਹਾਈਟ ਹਾਊਸ ਵਿਚ ਸਾਊਦੀ ਅਰਬ ਦੇ ਸ਼ਾਸਕ ਨਾਲ ਹੋਈ ਵਿਆਪਕ ਗੱਲਬਾਤ ਵਿਚ ਸੂਡਾਨ ਦੇ ਘਰੇਲੂ ਯੁੱਧ 'ਤੇ ਚਰਚਾ ਕੀਤੀ।
ਟਰੰਪ ਨੇ ਕਿਹਾ ਕਿ ਕ੍ਰਾਊਨ ਪ੍ਰਿੰਸ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਹੁਦੇ ਦੀ ਸ਼ਕਤੀ ਅਤੇ ਪ੍ਰਭਾਵ ਦੀ ਵਰਤੋਂ ਕਰਕੇ ਯੁੱਧ ਨੂੰ ਖਤਮ ਕਰਨ ਵਿਚ ਮਦਦ ਕਰਨ। ਸੂਡਾਨ 'ਤੇ ਕੰਟਰੋਲ ਲਈ ਜਾਰੀ ਸੰਘਰਸ਼ ਵਿਚ 40,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1.4 ਕਰੋੜ ਤੋਂ ਵੱਧ ਲੋਕ ਬੇਘਰ ਹੋਏ ਹਨ, ਜਿਸ ਨਾਲ ਇਹ ਵਿਸ਼ਵ ਦੀ ਸਭ ਤੋਂ ਵੱਡਾ ਮਨੁੱਖੀ ਸੰਕਟ ਬਣ ਗਿਆ ਹੈ। ਅਪ੍ਰੈਲ 2023 ਤੋਂ ਜਾਰੀ ਘਰੇਲੂ ਯੁੱਧ ਵਿਚ ਸੂਡਾਨੀ ਆਰਮਡ ਫੋਰਸਿਜ਼ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ ਆਮੋ-ਸਾਹਮਣੇ ਹਨ। ਸਾਊਦੀ ਅਰਬ ਦੇ ਅਧਿਕਾਰੀਆਂ ਨੇ ਟਰੰਪ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸੂਡਾਨ ਦੀ ਵਿਗੜਦੀ ਸਥਿਤੀ ਲਾਲ ਸਾਗਰ ਅਤੇ ਅਫਰੀਕਾ ਵਿਚ ਅਸਥਿਰਤਾ ਵਧਾ ਸਕਦੀ ਹੈ ਅਤੇ ਕੱਟੜਪੰਥੀ ਸਮੂਹ ਇਸ ਮੌਕੇ ਦਾ ਫਾਇਦਾ ਚੁੱਕ ਸਕਦੇ ਹਨ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਮਿਸਰ ਅਤੇ ਪੱਛਮੀ ਏਸ਼ੀਆ ਦੇ ਹੋਰ ਭਾਈਵਾਲਾਂ ਨਾਲ ਮਿਲ ਕੇ ਸੂਡਾਨ ਵਿਚ ਘਰੇਲੂ ਯੁੱਧ ਖਤਮ ਕਰਨ ਲਈ ਕੰਮ ਕਰੇਗਾ।
ਮਹਿਲਾ ਨੇ Kidney ਦੇ ਕੇ ਬਚਾਈ Boss ਦੀ ਜਾਨ, ਕੰਪਨੀ ਨੇ ਅਜੀਬ ਕਾਰਨ ਦੱਸ ਕੱਢ'ਤੀ ਨੌਕਰੀਓਂ
NEXT STORY