ਬ੍ਰਸੈਲਸ - ਬੈਲਜ਼ੀਅਮ ਵਿਚ ਲਾਕਡਾਊਨ ਕਾਰਨ ਲਾਈਆਂ ਪਾਬੰਦੀਆਂ ਵਿਚ ਹੌਲੀ-ਹੌਲੀ ਦਿੱਤੀ ਜਾ ਰਹੀ ਢਿੱਲ ਵਿਚਾਲੇ ਕੋਰੋਨਾਵਾਇਰਸ (ਕੋਵਿਡ-19) ਦੇ ਨਵੇਂ ਮਾਮਲਿਆਂ ਵਿਚ ਕਮੀ ਆ ਰਹੀ ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 137 ਮਾਮਲੇ ਸਾਹਮਣੇ ਆਏ ਸਨ ਜਦਕਿ ਇਸ ਤੋਂ ਠੀਕ ਇਕ ਦਿਨ ਪਹਿਲਾਂ 198 ਮਾਮਲੇ ਦਰਜ ਕੀਤੇ ਗਏ ਸਨ। ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਦੇਸ਼ ਵਿਚ ਪ੍ਰਭਾਵਿਤਾਂ ਦੀ ਗਿਣਤੀ ਵਧ ਕੇ 57,592 ਹੋ ਗਈ ਹੈ। ਇਨ੍ਹਾਂ ਵਿਚੋਂ ਫਿਲਹਾਲ 220 ਮਰੀਜ਼ ਆਈ. ਸੀ. ਯੂ. ਵਿਚ ਦਾਖਲ ਹਨ ਜਦਕਿ ਮੰਗਲਵਾਰ ਨੂੰ ਇਹ ਗਿਣਤੀ 249 ਸੀ। ਪਿਛਲੇ 24 ਘੰਟਿਆਂ ਦੌਰਾਨ 36 ਲੋਕਾਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਜਦਕਿ ਇਕ ਦਿਨ ਪਹਿਲਾਂ 39 ਲੋਕਾਂ ਨੂੰ ਦਾਖਲ ਕਰਾਇਆ ਗਿਆ ਸੀ। ਇਸ ਦੌਰਾਨ 145 ਲੋਕਾਂ ਦੇ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ। ਉਥੇ ਹੀ 36 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਬੈਲਜ਼ੀਅਮ ਵਿਚ ਮਿ੍ਰਤਕਾਂ ਦੀ ਗਿਣਤੀ ਵਧ ਕੇ 9364 ਹੋ ਗਈ ਹੈ। ਦੇਸ਼ ਵਿਚ 4 ਮਈ ਤੋਂ ਕੋਰੋਨਾਵਾਇਰਸ ਕਾਰਨ ਪਾਬੰਦੀਆਂ ਵਿਚ ਢਿੱਲ ਦੇਣੀ ਸ਼ੁਰੂ ਕੀਤੀ ਗਈ। ਉਨ੍ਹਾਂ ਕਾਰੋਬਾਰਾਂ ਨੂੰ ਫਿਰ ਤੋਂ ਖੋਲਣ ਦੀ ਵੀ ਮਨਜ਼ੂਰੀ ਦੇ ਦਿੱਤੀ ਗਈ, ਜਿਨ੍ਹਾਂ ਵਿਚੋਂ ਉਪਭੋਗਤਾਵਾਂ ਨਾਲ ਕੋਈ ਸਿੱਧਾ ਸੰਪਰਕ ਨਹੀਂ ਸੀ। ਸਾਰੇ ਸਟੋਰ ਅਤੇ ਸਟ੍ਰੀਟ ਖੋਲ ਦਿੱਤੇ ਗਏ ਹਨ। ਦੇਸ਼ ਭਰ ਵਿਚ 8 ਜੂਨ ਤੋਂ ਸਾਰੇ ਰੈਸਤਰਾਂ, ਬਾਰ ਅਤੇ ਨਾਈਟ ਕਲੱਬ ਵੀ ਖੋਲ ਦਿੱਤੇ ਜਾਣਗੇ।
ਨੀਦਰਲੈਂਡ 'ਚ ਫਸੇ 276 ਭਾਰਤੀ ਵਿਸ਼ੇਸ਼ ਫਲਾਈਟ ਰਾਹੀਂ ਪਹੁੰਚੇ ਸਵਦੇਸ਼
NEXT STORY