ਵਾਸ਼ਿੰਗਟਨ-ਡੋਨਾਲਡ ਟਰੰਪ ਆਪਣੇ ਚਾਰ ਸਾਲ ਦੇ ਰਾਸ਼ਟਰਪਤੀ ਅਹੁਦੇ ਦੇ ਕਾਰਜਕਾਲ ਵਿਚ 20 ਹਜ਼ਾਰ ਤੋਂ ਵਧੇਰੇ ਝੂਠ ਬੋਲੇ ਹਨ। ਫੈਕਟ ਚੈੱਕ ਕਰਨ ਵਾਲੀ ਵੈੱਬਸਾਈਟ ਪਾਲਿਟੀ ਫੈਕਟ ਮੁਤਾਬਕ 2016 ਤੋਂ ਲੈ ਕੇ ਹੁਣ ਤੱਕ ਟਰੰਪ ਦੇ ਅੱਧੇ ਤੋਂ ਵਧੇਰੇ ਬਿਆਨ ਝੂਠੇ ਸਨ। ਵਾਸ਼ਿੰਗਟਨ ਪੋਸਟ ਦੇ ਡਾਟਾਬੇਸ ਮੁਤਾਬਕ ਉਨ੍ਹਾਂ ਨੇ ਆਪਣਾ ਕਾਰਜਭਾਰ ਸੰਭਾਲਣ ਤੋਂ ਬਾਅਦ ਦਿਨੋਂ ਦਿਨ ਵਧੇਰੇ ਗਿਣਤੀ ਵਿਚ ਝੂਠੀ ਬਿਆਨਬਾਜ਼ੀ ਕੀਤੀ। ਚਾਹੇ ਸਭ ਤੋਂ ਮਜ਼ਬੂਤ ਅਰਥਵਿਵਸਥਾ ਦੇ ਨਿਰਮਾਣ ਦਾ ਦਾਅਵਾ ਹੋਵੇ, ਮੈਕਸੀਕੋ ਬਾਰਡਰ 'ਤੇ ਕੰਧ ਬਣਾਉਣ ਦਾ ਦਾਅਵਾ ਹੋਵੇ ਜਾਂ ਫਿਰ ਰੂਸ ਨਾਲ ਕੋਈ ਮਿਲੀ ਭੁਗਤ ਨਹੀਂ ਕਰਨ ਦਾ ਦਾਅਵਾ ਹੋਵੇ।
ਇਹ ਵੀ ਪੜ੍ਹੋ :-ਟਰੰਪ ਨੇ ਕੀਤਾ ਜਿੱਤ ਦਾ ਦਾਅਵਾ, ਮੀਡੀਆ ਸੰਸਥਾਵਾਂ ਨੇ ਕਿਹਾ ‘ਬਾਈਡੇਨ ਹਨ ਜੇਤੂ’
ਟਰੱਕ ਭਰ ਕੇ ਫਰਜ਼ੀ ਬੈਲਟ ਪੇਪਰ ਲੈ ਕੇ ਆਏ
ਫਿਲਾਡੈਲਫੀਆ ’ਚ ਇਕ ਪੋਲਿੰਗ ਬੂਥ ਦੇ ਬਾਹਰ ਵੱਡੀ ਗਿਣਤੀ ’ਚ ਹਥਿਆਰਾਂ ਨਾਲ ਲੈਸ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਉਹ ਟਰੱਕ ’ਚ ਫਰਜ਼ੀ ਬੈਲਟ ਪੇਪਰ ਭਰ ਕੇ ਉਨ੍ਹਾਂ ਨੂੰ ਪੋਲਿੰਗ ਬੂਥ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਵਰਜੀਨੀਆ ਦੇ ਚੇਸਾਪੀਕ ਦੇ ਨਿਵਾਸੀ ਐਂਤੋਨੀਓ ਲਾਮੋਤਾ (61) ਅਤੇ ਜੋਸ਼ੂਆ ਮੈਸੀਅਸ (42) ਨੂੰ ਬਿਨਾਂ ਇਜਾਜ਼ਤ ਹਥਿਆਰ ਰੱਖਣ ਦੇ ਸ਼ੱਕ ਹੇਠ ਵੀਰਵਾਰ ਰਾਤ ਪੋਲਿੰਗ ਬੂਥ ਦੇ ਬਾਹਰੋਂ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ :-iPhone 13 ਸੀਰੀਜ਼ ’ਚ ਹੋਵੇਗਾ ਹੋਰ ਵੀ ਬਿਹਤਰ ਕੈਮਰਾ, ਸਾਹਮਣੇ ਆਈ ਜਾਣਕਾਰੀ
ਫਿਲਾਡੈਲਫੀਆ ਪੁਲਸ ਨੇ ਕਿਹਾ ਕਿ ਉਸ ਨੂੰ ਸੂਚਨਾ ਮਿਲੀ ਸੀ ਕਿ ਇਕ ਟਰੱਕ ’ਚ ਸਵਾਰ ਹਥਿਆਰਬੰਦ ਲੋਕ ਪੈਨਸਿਲਵੇਨੀਆ ਪੋਲਿੰਗ ਬੂਥ ਵੱਲ ਵਧ ਰਹੇ ਹਨ। ਉਸ ਤੋਂ ਬਾਅਦ ਉਨ੍ਹਾਂ ਨੂੰ ਫੜ ਲਿਆ ਗਿਆ। ਦੋਵਾਂ ਲੋਕਾਂ ਕੋਲੋਂ ਬੰਦੂਕਾਂ ਸਨ ਅਤੇ ਉਨ੍ਹਾਂ ਦੇ ਟਰੱਕ ’ਚੋਂ ਵੀ ਰਾਇਫਲਾਂ ਮਿਲੀਆਂ।
ਇਹ ਵੀ ਪੜ੍ਹੋ :-ਵਟਸਐਪ ’ਚ ਇਸ ਹਫਤੇ ਸ਼ਾਮਲ ਹੋਏ ਇਹ ਸ਼ਾਨਦਾਰ ਫੀਚਰ
'ਅਮਰੀਕਾ ਦੇ ਦੂਜੇ ਰਾਸ਼ਟਰਪਤੀ ਨੇ ਸੱਤਾ ਸੌਂਪਣ ਤੋਂ ਕਰ ਦਿੱਤਾ ਸੀ ਇਨਕਾਰ'
NEXT STORY