ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੌਜ 'ਚ ਟਰਾਂਸਜੈਂਡਰਾਂ ਦੀ ਨਿਯੁਕਤੀ ਨਾਲ ਸਬੰਧਿਤ ਸਾਬਕਾ ਓਬਾਮਾ ਪ੍ਰਸ਼ਾਸਨ ਦੀ ਯੋਜਨਾ 'ਤੇ ਪਾਬੰਦੀ ਲਗਾਉਣ ਦਾ ਪੈਂਟਾਗਨ ਨੂੰ ਹੁਕਮ ਦੇਣ ਵਾਲੇ ਇਕ ਮੰਗ ਪੱਤਰ 'ਤੇ ਹਸਤਾਖਰ ਕੀਤੇ ਹਨ। ਫਿਲਹਾਲ ਡੈਮੋਕ੍ਰੇਟਿਕ ਨੇਤਾਵਾਂ ਨੇ ਇਸ ਕਦਮ ਨੂੰ ਕਰੂਰ ਅਤੇ ਅਮਰੀਕਾ ਦੇ ਫੌਜੀਆਂ ਨੂੰ ਅਪਮਾਨਤ ਕਰਨ ਦੇ ਇਰਾਦੇ ਨਾਲ ਉਠਾਇਆ ਗਿਆ ਕਦਮ ਦੱਸਿਆ ਹੈ। ਮੰਗ ਪੱਤਰ ਦੀ ਇਕ ਕਾਪੀ ਵ੍ਹਾਈਟ ਹਾਊਸ ਨੇ ਜਾਰੀ ਕੀਤੀ ਹੈ ਜਿਸ 'ਚ ਟਰੰਪ ਨੇ ਰੱਖਿਆ ਮੰਤਰੀ, ਗ੍ਰਹਿ ਸੁਰੱਖਿਆ ਮੰਤਰੀ ਨੂੰ ਫੌਜੀ ਸੇਵਾ 'ਚ ਜੂਨ 2016 ਤੋਂ ਪਹਿਲਾਂ ਟਰਾਂਸਜੈਂਡਰ ਨਾਗਰਿਕਾਂ ਨੂੰ ਲੈ ਕੇ ਮੌਜੂਦ ਪੁਰਾਣੀ ਪਰੰਪਰਾ ਵੱਲ ਪਰਤਣ ਦਾ ਨਿਰਦੇਸ਼ ਦਿੱਤਾ ਸੀ। ਮੰਗ ਪੱਤਰ 'ਚ ਟਰੰਪ ਨੇ ਦੋਸ਼ ਲਗਾਇਆ ਸੀ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਰਾਂਸਜੈਂਡਰ ਨਾਗਰਿਕਾਂ ਨੂੰ ਫੌਜ 'ਚ ਖੁੱਲ੍ਹੇ ਤੌਰ 'ਤੇ ਸੇਵਾਵਾਂ ਦੇਣ ਦੀ ਇਜਾਜ਼ਤ ਦੇ ਕੇ ਰੱਖਿਆ ਵਿਭਾਗਾਂ ਦੇ ਸਥਾਪਿਤ ਢਾਂਚੇ ਨੂੰ ਢਹਿ-ਢੇਰੀ ਕਰ ਦਿੱਤਾ।
ਮੰਗ ਪੱਤਰ 'ਚ 21 ਫਰਵਰੀ 2018 ਤੱਕ ਪਾਬੰਦੀ ਲਾਗੂ ਕਰਨ ਲਈ ਪੈਂਟਾਗਨ ਤੋਂ ਇਕ ਯੋਜਨਾ ਵਿਕਸਿਤ ਕਰਨ ਦੀ ਅਪੀਲ ਕੀਤੀ ਗਈ ਹੈ, ਜਿਸ ਨੂੰ 23 ਮਾਰਚ 2018 ਨੂੰ ਲਾਗੂ ਕੀਤਾ ਜਾਵੇਗਾ। ਪਿਛਲੇ ਮਹੀਨੇ ਟਰੰਪ ਨੇ ਟਵਿੱਟਰ 'ਤੇ ਇਸ ਸਬੰਧੀ ਆਪਣੇ ਫੈਸਲੇ ਦਾ ਐਲਾਨ ਕੀਤਾ ਸੀ। ਪੈਂਟਾਗਨ ਦੀ ਪ੍ਰੈਸ ਸਕੱਤਰ ਡਾਨਾ ਵ੍ਹਾਈਟ ਨੇ ਦੱਸਿਆ ਕਿ ਫੌਜ 'ਚ ਟਰਾਂਸਜੈਂਡਰ ਕਰਮੀਆਂ ਦੀ ਸੇਵਾ ਦੇ ਸਬੰਧ 'ਚ ਰੱਖਿਆ ਮੰਤਰਾਲੇ ਨੂੰ ਵ੍ਹਾਈਟ ਹਾਊਸ ਤੋਂ ਰਸਮੀ ਦਿਸ਼ਾ ਨਿਰਦੇਸ਼ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਅੱਗੇ ਦੀ ਸੂਚਨਾ ਦੀ ਉਡੀਕ ਕੀਤੀ ਜਾ ਰਹੀ ਹੈ।
ਫੈਸਲੇ ਦੀ ਆਲੋਚਨਾ ਕਰਦੇ ਹੋਏ ਪ੍ਰਤੀਨਿਧੀ ਸਭਾ ਦੀ ਡੈਮੋਕ੍ਰੇਟਿਕ ਨੇਤਾ ਨੈਂਸੀ ਪੇਲੋਸੀ ਨੇ ਕਿਹਾ ਕਿ ਟਰੰਪ ਦਾ ਮੰਗ ਪੱਤਰ ਪੈਂਟਾਗਨ ਨੂੰ ਅਮਰੀਕਾ ਦੀ ਫੌਜ 'ਚ ਪੂਰੀ ਦਮਖਮ ਅਤੇ ਦਿਲੇਰੀ ਨਾਲ ਸੇਵਾ ਦੇਣ ਵਾਲੇ ਹਜ਼ਾਰਾਂ ਅਮਰੀਕੀ ਨਾਗਰਿਕਾਂ ਨੂੰ ਦੁਖੀ ਅਤੇ ਅਪਮਾਨਤ ਕਰਨ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਟਰੰਪ ਦਾ ਫੈਸਲਾ ਰਾਸ਼ਟਰੀ ਰੱਖਿਆ ਦੇ ਇਰਾਦੇ ਤੋਂ ਨਹੀਂ ਹੈ ਸਗੋਂ ਫੌਜ ਨਾਲ ਟਰਾਂਸਜੈਂਡਰਾਂ ਨੂੰ ਹਟਾਉਣ ਨਾਲ ਸਬੰਧਿਤ ਇਸ ਕਰੂਰ ਫੈਸਲੇ ਪਿੱਛੇ ਉਨ੍ਹਾਂ ਦਾ ਮਕਸਦ ਹੈ।
ਜਿੱਥੇ ਬੁਰਕਾ ਨਾ ਪਹਿਨਣ 'ਤੇ ਮਿਲਦੀ ਸੀ ਖੌਫਨਾਕ ਸਜ਼ਾ, ਉਥੇ ਲਗਜ਼ਰੀ ਲਾਈਫ ਜੀ ਰਹੀਆਂ ਹਨ ਔਰਤਾਂ
NEXT STORY