ਵਾਸ਼ਿੰਗਟਨ (ਏ.ਪੀ.)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾਕਿ ਉਹ ਫਰਵਰੀ ਵਿਚ ਅਖੀਰ ਵਿਚ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਨਾਲ ਹੋਣ ਵਾਲੀ ਦੂਜੀ ਸ਼ਿਖਰ ਵਾਰਤਾ ਦੀ ਤਰੀਕ ਅਤੇ ਜਗ੍ਹਾ ਦਾ ਐਲਾਨ ਅਗਲੇ ਹਫਤੇ ਕਰਨਗੇ। ਟਰੰਪ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਕਾਂਗਰਸ ਵਿਚ ਆਪਣੇ ਸਟੇਟ ਆਫ ਦਿ ਯੂਨੀਅਨ ਸੰਬੋਧਨ ਦੌਰਾਨ ਪ੍ਰੋਗਰਾਮ ਦਾ ਐਲਾਨ ਕਰਨਾ ਚਾਹੁੰਦੇ ਹਨ। ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਮੀਟਿੰਗ ਕਰਨਾ ਚਾਹੁੰਦੇ ਹਨ।
ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਉੱਤਰ ਕੋਰੀਆ ਦੀ ਪ੍ਰਮਾਣੂੰ ਇੱਛਾਵਾਂ ਨੂੰ ਕੰਟਰੋਲ ਕਰਨ ਦੇ ਸਬੰਧ ਵਿਚ ਹੈਰਾਨੀਜਨਕ ਤਰੱਕੀ ਕੀਤੀ ਹੈ। ਟਰੰਪ ਨੇ ਕਿਹਾ ਕਿ ਜਨਵਰੀ 2017 ਵਿਚ ਮੇਰੇ ਅਹੁਦਾ ਸੰਭਾਲਣ ਤੋਂ ਪਹਿਲਾਂ ਅਜਿਹਾ ਲੱਗਦਾ ਸੀ ਕਿ ਅਸੀਂ ਉੱਤਰ ਕੋਰੀਆ ਦੇ ਨਾਲ ਜੰਗ ਵੱਲ ਵੱਧ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਹੁਣ ਉੱਤਰ ਕੋਰਈਆ ਨਾ ਤਾਂ ਮਿਜ਼ਾਈਲ, ਨਾ ਰਾਕਟ ਅਤੇ ਨਾ ਹੀ ਪ੍ਰਮਾਣੂ ਪ੍ਰੀਖਣ ਕਰ ਰਿਹਾ ਹੈ।
ਬ੍ਰਿਟੇਨ ਦੇ ਇਸ ਸਕੂਲ 'ਚ ਮੁੰਡਿਆਂ ਤੋਂ ਪਹਿਲਾਂ ਕੁੜੀਆਂ ਨਹੀਂ ਕਰ ਸਕਦੀਆਂ ਲੰਚ
NEXT STORY