ਟੁਨਿਸ (ਭਾਸ਼ਾ)— ਟਿਊਨੀਸ਼ੀਆ ਦੇ ਪ੍ਰਧਾਨ ਮੰਤਰੀ ਯੋਸੇਫ ਚਾਹੇਦ ਨੇ ਵੀਰਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਉਹ ਸਤੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਹਿੱਸਾ ਲੈਣਗੇ। ਯੋਸੇਫ ਨੇ ਕਿਹਾ,''ਰਾਸ਼ਟਰਪਤੀ ਚੋਣਾਂ ਵਿਚ ਉਮੀਦਵਾਰ ਹੋਣਾ ਇਕ ਵੱਡੀ ਜ਼ਿੰਮੇਵਾਰੀ ਹੈ।''
ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰੀ ਦੇ ਮਾਧਿਅਮ ਨਾਲ ਉਹ ਪੁਰਾਣੀ ਕਾਨੂੰਨੀ ਵਿਵਸਥਾ ਨੂੰ ਤੋੜਨਾ ਚਾਹੁੰਦੇ ਹਨ ਜੋ ਕਿ ਵਰਤਮਾਨ ਵਿਚ ਟਿਊਨੀਸ਼ੀਆ ਨੂੰ ਕਮਜ਼ੋਰ ਕਰ ਰਹੀ ਹੈ। ਯੋਸੇਫ ਸ਼ੁੱਕਰਵਾਰ ਨੂੰ ਇੰਡੀਪੈਂਡੇਂਟ ਹਾਈ ਅਥਾਰਿਟੀ ਨੂੰ ਰਾਸ਼ਟਰਪਤੀ ਅਹੁਦੇ ਲਈ ਆਪਣੀ ਨਾਮਜ਼ਦਗੀ ਦਾਖਲ ਕਰਨਗੇ। ਇਸ ਅਹੁਦੇ ਲਈ ਹੁਣ ਤੱਕ 57 ਉਮੀਦਵਾਰਾਂ ਨੇ ਆਪਣਾ ਨਾਮ ਦਾਖਲ ਕੀਤਾ ਹੈ।
ਦਿਨ ’ਚ 3 ਕੱਪ ਕੌਫੀ ਵਧਾ ਸਕਦੀ ਹੈ ਮਾਈਗ੍ਰੇਨ ਦਾ ਖਤਰਾ
NEXT STORY