ਇੰਟਰਨੈਸ਼ਨਲ ਡੈਸਕ : ਟਵਿੱਟਰ ਨੇ ਕੰਪਨੀ ਦੇ ਕਾਨੂੰਨ ਦੀ ਉਲੰਘਣਾ ਦਾ ਹਵਾਲਾ ਦਿੰਦਿਆਂ ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦੁ ਬੁਹਾਰੀ ਦੇ ਉਸ ਟਵੀਟ ਨੂੰ ਡਿਲੀਟ ਕਰ ਦਿੱਤਾ, ਜਿਸ ’ਚ ਉਨ੍ਹਾਂ ਨੇ ਧਮਕੀ ਭਰੇ ਲਹਿਜ਼ੇ ’ਚ ਦੇਸ਼ ਦੇ ਦੱਖਣ-ਪੂਰਬੀ ਖੇਤਰ ਦੀ ਸਥਿਤੀ ਦਾ ਜ਼ਿਕਰ ਕੀਤਾ ਸੀ। ਸ਼੍ਰੀ ਬੁਹਾਰੀ ਨੇ ਟਵੀਟ ’ਚ ਲਿਖਿਆ ਸੀ ਕਿ ਅੱਜ ਦੁਰਵਿਵਹਾਰ ਕਰਨ ਵਾਲਿਆਂ ’ਚੋਂ ਕਈ ਲੋਕ ਨਾਈਜੀਰੀਆਈ ਗ੍ਰਹਿ ਯੁੱਧ ਦੌਰਾਨ ਹੋਈ ਤਬਾਹੀ ਤੇ ਮੌਤਾਂ ਬਾਰੇ ਜਾਣਨ ਲਈ ਬਹੁਤ ਛੋਟੇ ਹਨ। ਸਾਡੇ ’ਚੋਂ ਜਿਨ੍ਹਾਂ ਲੋਕਾਂ ਨੇ 30 ਮਹੀਨਿਆਂ ਤਕ ਯੁੱਧ ਦੌਰਾਨ ਮੈਦਾਨਾਂ ’ਚ ਗੁਜ਼ਾਰੇ ਹਨ, ਉਹ ਉਨ੍ਹਾਂ ਨਾਲ ਉਸੇ ਭਾਸ਼ਾ ’ਚ ਵਿਵਹਾਰ ਕਰਨਗੇ, ਜੋ ਉਹ ਸਮਝਦੇ ਹਨ।
ਸ਼੍ਰੀ ਬੁਹਾਰੀ ਦਾ ਟਵੀਟ ਦੇਸ਼ ਦੇ ਦੱਖਣ-ਪੂਰਬੀ ਖੇਤਰ ’ਚ ਅੱਗਜ਼ਨੀ ਅਤੇ ਹਮਲਿਆਂ ਦੀ ਪ੍ਰਤੀਕਿਰਿਆ ਪ੍ਰਤੀਤ ਹੁੰਦਾ ਹੈ, ਜਿਸ ਦੇ ਲਈ ਅਜੇ ਤਕ ਕਿਸੇ ਵੀ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਸ਼੍ਰੀ ਬੁਹਾਰੀ ਨੇ ਡਿਲੀਟ ਕੀਤੇ ਗਏ ਟਵੀਟ ’ਚ 1967-1970 ਦੇ ਨਾਈਜੀਰੀਆਈ ਗ੍ਰਹਿ ਯੁੱਧ ਦਾ ਜ਼ਿਕਰ ਕੀਤਾ ਸੀ, ਜਿਸ ਦੌਰਾਨ ਦੇਸ਼ ਦੇ ਫੌਜੀਆਂ ਨੇ ਸਵੈ-ਐਲਾਨੇ ਗਣਰਾਜ ਬਿਆਫਰਾ ਨੂੰ ਹਰਾਇਆ ਸੀ, ਜਿਸ ਨੇ ਨਾਈਜੀਰੀਆ ਦੇ ਦੱਖਣ-ਪੂਰਬੀ ਹਿੱਸੇ ’ਤੇ ਕਬਜ਼ਾ ਕੀਤਾ ਹੋਇਆ ਸੀ।
ਕੈਨੇਡੀਅਨ ਸੰਸਦ ਨੇ ਸਿਹਤ ਏਜੰਸੀ ਨੂੰ ਵੁਹਾਨ 'ਤੇ ਦਸਤਾਵੇਜ਼ ਸੌਂਪਣ ਦਾ ਦਿੱਤਾ ਆਦੇਸ਼
NEXT STORY