ਫੁਲਰਟਨ/ਅਮਰੀਕਾ (ਏਜੰਸੀ)- ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿਚ ਵੀਰਵਾਰ ਨੂੰ ਇਕ ਜਹਾਜ਼ ਇਮਾਰਤ ਦੀ ਛੱਤ 'ਤੇ ਡਿੱਗ ਗਿਆ, ਜਿਸ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਫੁਲਰਟਨ ਪੁਲਸ ਦੇ ਬੁਲਾਰੇ ਕ੍ਰਿਸਟੀ ਵੇਲਸ ਨੇ ਕਿਹਾ ਕਿ ਪੁਲਸ ਨੂੰ ਵੀਰਵਾਰ ਦੁਪਹਿਰ 2:09 ਵਜੇ ਓਰੇਂਜ ਕਾਉਂਟੀ ਸ਼ਹਿਰ ਵਿੱਚ ਵਾਪਰੇ ਇਸ ਹਾਦਸੇ ਸਬੰਧੀ ਸੂਚਨੀ ਮਿਲੀ।
ਇਹ ਵੀ ਪੜ੍ਹੋ: ਚੈਲੰਜ ਜਿੱਤਣ ਦੇ ਚੱਕਰ 'ਚ ਮਸ਼ਹੂਰ ਸੋਸ਼ਲ ਮੀਡੀਆ Influencer ਦੀ ਮੌਤ
ਵੇਲਸ ਨੇ ਦੱਸਿਆ ਕਿ ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਕਰਮਚਾਰੀਆਂ ਅਤੇ ਪੁਲਸ ਟੀਮ ਨੇ ਅੱਗ 'ਤੇ ਕਾਬੂ ਪਾਇਆ ਅਤੇ ਨੇੜਲੇ ਵਪਾਰਕ ਅਦਾਰਿਆਂ ਨੂੰ ਵੀ ਖਾਲੀ ਕਰਵਾ ਲਿਆ ਗਿਆ। ਅੱਗ ਲੱਗਣ ਨਾਲ ਇੱਕ ਗੋਦਾਮ ਸੜ ਗਿਆ ਹੈ। ਅਜਿਹਾ ਲੱਗਦਾ ਹੈ ਕਿ ਗੋਦਾਮ ਵਿੱਚ ਸਿਲਾਈ ਮਸ਼ੀਨਾਂ ਅਤੇ ਕੱਪੜੇ ਰੱਖੇ ਹੋਏ ਸਨ। ਪੁਲਸ ਨੇ ਦੱਸਿਆ ਕਿ 10 ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਦਕਿ 8 ਲੋਕਾਂ ਨੂੰ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ। ਵੇਲਸ ਨੇ ਕਿਹਾ ਕਿ 2 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਜ਼ਖਮੀ ਲੋਕ ਜਹਾਜ਼ 'ਚ ਸਵਾਰ ਸਨ ਜਾਂ ਇਮਾਰਤ 'ਚ।
ਇਹ ਵੀ ਪੜ੍ਹੋ: ਹੁਣ ਹੋਮਵਰਕ ਦੀ ਟੈਨਸ਼ਨ ਛੱਡ ਦੇਣ ਬੱਚੇ, ਬਣ ਗਿਆ ਨਵਾਂ ਕਾਨੂੰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੜ ਵਾਇਰਸ ਕਾਰਨ ਮਚੀ ਹਾਹਾਕਾਰ, ਐਮਰਜੈਂਸੀ ਵਰਗੇ ਬਣੇ ਹਾਲਾਤ !
NEXT STORY