ਨਿਊਯਾਰਕ, (ਭਾਸ਼ਾ)— ਅਮਰੀਕਾ ਦੀ ਇਕ ਅਦਾਲਤ 'ਚ ਵੀਜ਼ਾ ਧੋਖਾਧੜੀ ਅਤੇ ਨਸ਼ੀਲੇ ਪਦਾਰਥਾਂ ਸਬੰਧੀ ਮਾਮਲਿਆਂ 'ਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਸਮੇਤ 9 ਲੋਕਾਂ ਖਿਲਾਫ ਦੋਸ਼ ਲੱਗੇ ਹਨ। ਦੱਖਣੀ ਕੈਰੋਲੀਨਾ 'ਚ ਔਰੇਂਜਬਰਗ ਦੇ ਸੌਰਭ ਕੁਮਾਰ ਪਟੇਲ 'ਤੇ ਸਾਜ਼ਿਸ਼ ਰਚਣ ਦਾ ਦੋਸ਼ ਹੈ ਜਦਕਿ ਕੇਂਟੁਕੀ 'ਚ ਨਿਊਪੋਰਟ ਦੇ ਤਰੰਗ ਪਟੇਲ ਖਿਲਾਫ ਸਾਜ਼ਿਸ਼ ਰਚਣ ਅਤੇ ਵੀਜ਼ਾ ਧੋਖਾਧੜੀ ਦੇ ਦੋਸ਼ ਹਨ।
7 ਕਾਨੂੰਨ ਅਧਿਕਾਰੀਆਂ ਦੇ ਇਲਾਵਾ ਇਨ੍ਹਾਂ ਦੋਹਾਂ ਦੇ ਖਿਲਾਫ ਵੀਜ਼ਾ ਧੋਖਾਧੜੀ ਅਤੇ ਨਸ਼ੀਲੇ ਪਦਾਰਥਾਂ ਸਬੰਧੀ ਦੋਸ਼ਾਂ 'ਚ ਦੱਖਣੀ ਕੈਰੋਲੀਨਾ ਦੀ ਸੰਘੀ ਅਦਾਲਤ 'ਚ ਮੁਹਿੰਮ ਚੱਲ ਰਿਹਾ ਹੈ। ਦੋਸ਼ ਸਿੱਧ ਹੋਣ 'ਤੇ ਸੌਰਭ ਅਤੇ ਤਰੰਗ ਨੂੰ ਵਧ ਤੋਂ ਵਧ 10 ਸਾਲ ਤਕ ਦੀ ਜੇਲ ਹੋ ਸਕਦੀ ਹੈ। ਦੋਸ਼ ਹੈ ਕਿ ਚਾਰ ਅਧਿਕਾਰੀਆਂ ਨੇ ਰਿਸ਼ਵਤ ਲੈ ਕੇ ਲੋਕਾਂ ਨੂੰ ਨਕਲੀ ਯੂ-ਵੀਜ਼ਾ ਲੈਣ 'ਚ ਮਦਦ ਕੀਤੀ। ਇਹ ਵੀ ਦੋਸ਼ ਹੈ ਕਿ ਅਧਿਕਾਰੀਆਂ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਵੀ ਰਿਸ਼ਵਤ ਲੈ ਕੇ ਮਦਦ ਕੀਤੀ ਸੀ। ਅਮਰੀਕੀ ਅਟਾਰਨੀ ਸ਼ੇਰੀ ਨੇ ਕਿਹਾ,''ਜੇਕਰ ਦੋਸ਼ ਸਹੀ ਸਿੱਧ ਹੁੰਦੇ ਹਨ ਤਾਂ ਇਨ੍ਹਾਂ ਦੋਸ਼ੀਆਂ ਨੂੰ ਬੈਜ ਪਾਉਣ ਦਾ ਅਧਿਕਾਰ ਨਹੀਂ ਹੋਵੇਗਾ।''
ਪਾਕਿ ਦੀ ਦੇਸ਼-ਵਿਦੇਸ਼ 'ਚ ਨਿੱਜੀ ਜਾਇਦਾਦਾਂ ਲਈ 'ਆਮ ਮੁਆਫੀ ਯੋਜਨਾ'
NEXT STORY