ਕਾਠਮੰਡੂ— ਨੇਪਾਲ 'ਚ ਦੋ ਭਾਰਤੀਆਂ ਦੇ ਕੋਲੋਂ ਕਥਿਤ ਤੌਰ 'ਤੇ 86 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਨਰੇਸ਼ ਕੁਮਾਰ ਪ੍ਰਸਾਦ (24) ਤੇ ਨਿਕੇਸ਼ ਕੁਮਾਰ (19) ਦੋ ਰੂਪ 'ਚ ਹੋਈ ਹੈ ਤੇ ਉਨ੍ਹਾਂ ਨੂੰ ਬੀਤੇ ਦਿਨ ਚਿਤਵਲ ਜ਼ਿਲੇ ਦੇ ਭਰਤਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਨੇਪਾਲ ਦੀ ਇਕ ਅਖਬਾਰ ਨੇ ਨੇਪਾਲ ਪੁਲਸ ਦੇ ਹਵਾਲੇ ਤੋਂ ਕਿਹਾ ਕਿ ਦੋਵੇਂ ਦੋਸ਼ੀ ਬਿਹਾਰ ਦੇ ਮੋਤਿਹਾਰੀ ਜ਼ਿਲੇ ਨਾਲ ਸਬੰਧ ਰੱਖਦੇ ਹਨ। ਚਿਤਵਨ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਦੀਪਕ ਥਾਪਾ ਨੇ ਕਿਹਾ ਕਿ ਭਾਰਤੀ ਨੰਬਰ ਦੇ ਵਾਹਨ 'ਚ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਓਨਟਾਰੀਓ : ਘਰ 'ਚ ਅੱਗ ਲੱਗਣ ਕਾਰਨ 2 ਲੋਕਾਂ ਦੀ ਮੌਤ
NEXT STORY